spot_img
spot_img
spot_img
spot_img
Sunday, May 19, 2024
spot_img
Homeਪਟਿਆਲਾਪੰਜਾਬ ਹੜ ਪੀੜਤਾਂ ਦੀ ਚੜਦੀਕਲਾ ਲਈ ਕਰਵਾਇਆ ਅਰਦਾਸ ਸਮਾਗਮ

ਪੰਜਾਬ ਹੜ ਪੀੜਤਾਂ ਦੀ ਚੜਦੀਕਲਾ ਲਈ ਕਰਵਾਇਆ ਅਰਦਾਸ ਸਮਾਗਮ

ਪੰਜਾਬ ਹੜ ਪੀੜਤਾਂ ਦੀ ਚੜਦੀਕਲਾ ਲਈ ਕਰਵਾਇਆ ਅਰਦਾਸ ਸਮਾਗਮ
– ਵਿਧਾਇਕ ਦੇਵਮਾਨ ਨੇ ਨਿੱਜੀ ਤਨਖਾਹ ਵਿੱਚੋਂ ਇਕ ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਨਾਭਾ , (ਬਰਿੰਦਰਪਾਲ ਸਿੰਘ ):-ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜਾਂ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਹੜ੍ਹ ਪੀੜਤਾਂ ਲਈ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਵਿਚ ਪੰਜਾਬ ਵਾਸੀਆ ਦੀ ਚੜਦੀਕਲਾ ਲਈ ਗੁਰੂਦੁਆਰਾ ਟਿੱਬੀ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ । ਇਸ ਅਵਸਰ ਤੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ੳਪਰੰਤ ਰਾਗੀ ਜੱਥੇ ਵੱਲੋ ਗੁਰਬਾਣੀ ਕੀਰਤਨ ਰਾਂਹੀ ਸੰਗਤ ਨੂੰ ਨਿਹਾਲ ਕੀਤਾ ਗਿਆ । ਵਿਧਾਇਕ ਦੇਵਮਾਨ ਨੇ ਇਸ ਮੌਕੇ ਤੇ ਆਪਣੀ ਨਿੱਜੀ ਤਨਖਾਹ ਵਿਚੋਂ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ । ਵਿਧਾਇਕ ਦੇਵਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾਂ ਤੰਦਰੁਸਤ ਰਹਿਣ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਹਲਕਿਆਂ ਵਿੱਚ ਹੜਾਂ ਨੇ ਬੁਰੀ ਤਰ੍ਹਾਂ ਘਰ ਅਤੇ ਫਸਲਾਂ ਤਬਾਹ ਕਰ ਦਿੱਤੀਆਂ ਹਨ, ਉਨ੍ਹਾਂ ਕਿਹਾ ਲੋਕਾਂ ਦੀ ਮਦਦ ਲਈ ਅੱਜ ਹਰ ਇੱਕ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨਾਭਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ । ਇਸ ਅਵਸਰ ਤੇ ਗੁਰਦੁਆਰਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਤੇ ਪ੍ਰਬੰਧਕ ਕਮੇਟੀ ਵੱਲੋ ਵਿਧਾਇਕ ਦੇਵਮਾਨ ਦਾ ਸਨਮਾਨ ਕੀਤਾ । ਇਸ ਮੌਕੇ ਐਸ ਡੀ ਐਮ ਤਰਸੇਮ ਚੰਦ, ਡੀ ਐਸ ਪੀ ਦਵਿੰਦਰ ਅੱਤਰੀ , ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ , ਠੇਕੇਦਾਰ ਵਿਨੋਦ ਗਰਗ , ਤੇਜਿੰਦਰ ਸਿੰਘ ਖਹਿਰਾ , ਮਲਕੀਤ ਕੰਬਾਇਨ ਦੇ ਐਮ ਡੀ ਚਰਨ ਸਿੰਘ, ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ , ਨਿਰਭੈ ਸਿੰਘ ਘੁੰਡਰ ਪ੍ਰਧਾਨ ਟਰੱਕ ਯੂਨਿਅਨ ਭਾਦਸੋਂ, ਸੁੱਖ ਘੁੰਮਣ ਬਲਾਕ ਪ੍ਰਧਾਨ ਭਾਦਸੋਂ, ਸੂਬੇਦਾਰ ਸੰਤੋਖ ਸਿੰਘ , ਸੀਨੀਅਰ ਕੌਂਸਲਰ ਹਰਪ੍ਰੀਤ ਸਿੰਘ ਪ੍ਰੀਤ, ਹੈਰੀ ਬੋਪਾਰਾਏ ਐਸ ਐਚ ਓ ਕੋਤਵਾਲੀ ਨਾਭਾ , ਗੌਤਮ ਬਾਤਿਸ਼ ਸਾਬਕਾ ਪ੍ਰਧਾਨ, ਸਮਾਜ ਸੇਵੀ ਮਾਨਟੂੰ ਪਹੂਜਾ , ਦਵਿੰਦਰ ਸਿੰਘ ਕੁਲਾਰਾਂ , ਅਮਰੀਕ ਸਿੰਘ ਪ੍ਰਧਾਨ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਨਾਭਾ , ਗੋਨਾ ਗਰਗ , ਚੇਅਰਮੈਨ ਧਰਮਿੰਦਰ ਸਿੰਘ ਸੁਖੇਵਾਲ, ਅਵਤਾਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਥੂਹੀ , ਭਗਵੰਤ ਸਿੰਘ ਢੀਂਡਸਾ , ਅਮਰਦੀਪ ਸਿੰਘ ਖੰਨਾ , ਲਾਲੀ ਫਤਿਹਪੁਰ, ਸੁਖਦੇਵ ਸਿੰਘ ਮਾਨ , ਮਨਪ੍ਰੀਤ ਸਿੰਘ ਧਾਂਰੋਕੀ , ਹਰਮੀਕ ਸਿੰਘ ਮੈਹਸ, ਮਨਪ੍ਰੀਤ ਸਿੰਘ ਕਾਲੀਆ, ਜਸਵੀਰ ਸਿੰਘ ਵਜੀਦਪੁਰ, ਭੁਪਿੰਦਰ ਸਿੰਘ ਕੱਲਰਮਾਜਰੀ , ਡਾਕਟਰ ਸੁਖਵਿੰਦਰ ਕਲਿਆਣ, ਮੁਸਤਾਕ ਅਲੀ ਕਿੰਗ, ਕੌਂਸਲਰ ਕ੍ਰਿਸ਼ਨ ਕੁਮਾਰ , ਪ੍ਰਿੰਸ ਕੁਮਾਰ ਸ਼ਰਮਾ , ਡਾਕਟਰ ਸੁਖਦੇਵ ਸਿੰਘ ਸੰਧੂ , ਗੱਗੀ ਬਨੇਰਾ , ਬਿੱਲਾ ਖੋਖ , ਬਲਦੇਵ ਸਿੰਘ ਕੋਟਲੀ , ਪੱਪੀ ਦੁਲੱਦੀ , ਦਲਜੀਤ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਪੋਪਲ , ਸੁਖਜਿੰਦਰ ਸਿੰਘ ਟੌਹੜਾ , ਵਿੱਕੀ ਭਾਦਸੋਂ ,ਤਰਸੇਮ ਸਿੰਘ ਤਰਖੇੜੀ, , ਜੋਗਾ ਸਿੰਘ ਮੈਹਸ, ਜੀਵਨ ਸਿੰਘ, ਮੁਸਤਾਕ ਖਾਨ ਰੈਸਲ ਅਤੇ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments