spot_img
spot_img
spot_img
spot_img
Tuesday, May 21, 2024
spot_img
Homeਪੰਜਾਬਫਲਾਇੰਗ ਸੁਕਾਇਅਰਡ ਟੀਮਾਂ ਦੁਆਰਾ ਜ਼ਿਲ੍ਹੇ ਦੇ ਖਾਦ ਅਤੇ ਪੈਸਟੀਸਾਈਡ ਦੇ ਗਡਾਊਨਾਂ ਦੀ...

ਫਲਾਇੰਗ ਸੁਕਾਇਅਰਡ ਟੀਮਾਂ ਦੁਆਰਾ ਜ਼ਿਲ੍ਹੇ ਦੇ ਖਾਦ ਅਤੇ ਪੈਸਟੀਸਾਈਡ ਦੇ ਗਡਾਊਨਾਂ ਦੀ ਕੀਤੀ ਚੈਕਿੰਗ 

ਫਲਾਇੰਗ ਸੁਕਾਇਅਰਡ ਟੀਮਾਂ ਦੁਆਰਾ ਜ਼ਿਲ੍ਹੇ ਦੇ ਖਾਦ ਅਤੇ ਪੈਸਟੀਸਾਈਡ ਦੇ ਗਡਾਊਨਾਂ ਦੀ ਕੀਤੀ ਚੈਕਿੰਗ

          ਬਠਿੰਡਾ, 13 ਜੁਲਾਈ (ਪਰਵਿੰਦਰ ਜੀਤ ਸਿੰਘ) ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਦੀ ਪ੍ਰਧਾਨਗੀ ਹੇਠ ਬਣਾਈਆਂ ਤਿੰਨ ਜ਼ਿਲ੍ਹਾ ਪੱਧਰੀ ਫਲਾਇੰਗ ਸੁਕਾਇਅਰਡ ਟੀਮਾਂ ਦੁਆਰਾ ਜ਼ਿਲ੍ਹੇ ਦੇ ਖਾਦ ਤੇ ਪੈਸਟੀਸਾਈਡ ਦੇ ਗਡਾਊਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।

          ਇਸ ਚੈਕਿੰਗ ਦੌਰਾਨ ਟੀਮਾਂ ਵੱਲੋਂ ਡੈਟਸਜੈਨ ਲਾਇਵ ਸਾਇੰਸ ਦੇ ਗਡਾਊਨਾਂ ਵਿੱਚੋਂ ਭਾਰੀ ਮਾਤਰਾ ਵਿੱਚ ਨਕਲੀ ਖਾਦ ਅਤੇ ਕੀੜੇਮਾਰ ਦਵਾਈਆਂ ਪਾਈਆਂ ਗਈਆਂ। ਟੀਮਾਂ ਵੱਲੋਂ ਇਨ੍ਹਾਂ ਖਾਦ ਅਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਵੀ ਟੈਸਟ ਕਰਨ ਹਿਤ ਡਰਾਅ ਕੀਤੇ ਗਏ। ਟੀਮਾਂ ਵੱਲੋਂ ਸਵਾਸਤਿਕ, ਵਜਰਾ ਕਰਾਪ ਸਾਇੰਸ, ਲਾਇਵ ਕਰਾਪ ਸਾਇੰਸ ਕੰਪਨੀਆਂ ਦੇ ਗੋਦਾਮਾਂ ਅਤੇ ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।

          ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਡੀਲਰ, ਕੰਪਨੀ ਨਿਰਮਾਤਾ ਨਕਲੀ ਖੇਤੀ ਖਾਦ ਅਤੇ ਕੀੜੇਮਾਰ ਦਵਾਈਆਂ ਵੇਚਦਾ ਜਾਂ ਰੱਖਦਾ ਹੈ, ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

          ਇਸ ਦੌਰਾਨ ਏ.ਪੀ.ਪੀ.ਓ. ਬਠਿੰਡਾ ਡਾ. ਡੂੰਗਰ ਸਿੰਘ ਬਰਾੜ, ਏ.ਡੀ.ਓ. (ਪੀ.ਪੀ) ਡਾ. ਅਸਮਾਨਪ੍ਰੀਤ ਸਿੰਘ ਅਤੇ ਏ.ਡੀ.ਓ (ਇੰਨਫੋ.) ਡਾ. ਗੁਰਚਰਨ ਸਿੰਘ ਆਦਿ ਅਧਿਕਾਰੀ ਮੌਕੇ ਤੇ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments