spot_img
spot_img
spot_img
spot_img
Tuesday, May 21, 2024
spot_img
Homeਦੇਸ਼ਫਿਲਮੀ ਅਦਾਕਾਰ ਸ਼ਵਿੰਦਰ ਮਾਹਲ ਨੂੰ ਸਦਮਾ, ਪਤਨੀ ਦਾ ਦਿਹਾਂਤ

ਫਿਲਮੀ ਅਦਾਕਾਰ ਸ਼ਵਿੰਦਰ ਮਾਹਲ ਨੂੰ ਸਦਮਾ, ਪਤਨੀ ਦਾ ਦਿਹਾਂਤ

ਚੰਡੀਗੜ੍ਹ 7 ਅਪ੍ਰੈਲ (ਹਰਜਿੰਦਰ ਸਿੰਘ ਜਵੰਦਾ)- ਪੰਜਾਬੀ ਫਿਲਮ ਇੰਡਸਟਰੀ ਦੀ ਮਾਣਮੱਤੀ ਸ਼ਖ਼ਸੀਅਤ ਮਸ਼ਹੂਰ ਅਦਾਕਾਰ ਸ਼ਵਿੰਦਰ ਮਾਹਲ ਨੂੰ ਉਸ ਸਮੇਂ ਬਹੁਤ ਗਹਿਰਾ ਸਦਮਾ ਲੱਗਾ, ਜਦੋਂ ਬੀਤੀ ਕੱਲ ਉਨ੍ਹਾਂ ਦੇ ਧਰਮਪਤਨੀ ਪ੍ਰਕਾਸ਼ ਕੌਰ ਇਸ ਨਾਸ਼ਵਾਨ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਵਿੰਦਰ ਮਾਹਲ ਦੇ ਪਰਮ ਮਿੱਤਰ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਦੱਸਿਆ ਕਿ ਸਵ. ਪ੍ਰਕਾਸ਼ ਕੌਰ ਪਿਛਲੇ ਕੁਝ ਸਮੇਂ ਤੋਂ ਲੀਵਰ ਦੀ ਬੀਮਾਰੀ ਤੋਂ ਪੀੜ੍ਹਤ ਪੀ ਜੀ ਆਈ ਚੰਡੀਗੜ੍ਹ ਜ਼ੇਰੇ ਇਲਾਜ ਸਨ।ਇਸ ਦੁੱਖ ਦੀ ਘੜੀ ਵਿੱਚ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ, ਐਮੀ ਵਿਰਕ, ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ, ਗੁੱਗੂ ਗਿੱਲ, ਕਰਮਜੀਤ ਅਨਮੋਲ, ਮਲਕੀਤ ਰੌਣੀ, ਜਸਵਿੰਦਰ ਭੱਲਾ, ਭਾਰਤ ਭੂਸ਼ਣ ਵਰਮਾ, ਬਿੰਨੂ ਢਿਲੋਂ, ਪੰਮੀ ਬਾਈ, ਸਰਦਾਰ ਸੋਹੀ, ਯੋਗਰਾਜ ਸਿੰਘ, ਹਰਬੀ ਸੰਘਾ, ਰਾਣਾ ਜੰਗ ਬਹਾਦੁਰ, ਗੀਤਜ਼ ਬਿੰਦਰੱਖੀਆ, ਗਾਇਕ ਸੁਰਿੰਦਰ ਛਿੰਦਾ, ਸੁਖਦੇਵ ਬਰਨਾਲਾ,ਦਿਲਾਵਰ ਸਿੱਧੂ, ਆਸ਼ੀਸ਼ ਦੁੱਗਲ, ਨਰਿੰਦਰ ਨੀਨਾ, ਜਸਵੀਰ ਗਿੱਲ, ਪਰਮਵੀਰ ਸਿੰਘ, ਪਰਮਜੀਤ ਭੰਗੂ, ਰਵਿੰਦਰ ਮੰਡ, ਅਮਰ ਨੂਰੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਸੁਨੀਤਾ ਧੀਰ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਅਨੀਤਾ ਮੀਤ, ਸ਼ੀਮਾ ਕੌਸ਼ਲ, ਤਨਵੀ ਨਾਗੀ, ਰਾਜ ਧਾਲੀਵਾਲ, ਪੂਨਮ ਸੂਧ, ਰਾਖੀ ਹੁੰਦਲ, ਦਲਜੀਤ ਸਿੰਘ ਅਰੋੜਾ, ਇਕਬਾਲ ਸਿੰਘ ਚਾਨਾ ਅਤੇ ਅੰਮ੍ਰਿਤਪਾਲ ਬਿੱਲਾ ਸਮੇਤ ਵੱਡੀ ਗਿਣਤੀ ਵਿੱਚ ਪੋਲੀਵੁੱਡ ਕਲਾਕਾਰਾਂ,ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਸ਼ਵਿੰਦਰ ਮਾਹਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments