spot_img
spot_img
spot_img
spot_img
Friday, May 24, 2024
spot_img
Homeਪਟਿਆਲਾਫੀਲਡ ਕਾਮੇ ਕਰਨਗੇ ਮੰਤਰੀ ਦੇ ਹਲਕੇ ਵਿੱਚ 26 ਅਗਸਤ ਨੂੰ ਰੋਸ ਰੈਲੀ

ਫੀਲਡ ਕਾਮੇ ਕਰਨਗੇ ਮੰਤਰੀ ਦੇ ਹਲਕੇ ਵਿੱਚ 26 ਅਗਸਤ ਨੂੰ ਰੋਸ ਰੈਲੀ

। *ਫੀਲਡ ਕਾਮੇ ਕਰਨਗੇ ਮੰਤਰੀ ਦੇ ਹਲਕੇ ਵਿੱਚ 26 ਅਗਸਤ ਨੂੰ ਰੋਸ ਰੈਲੀ*

*ਕੈਬਨਿਟ ਮੰਤਰੀ ਤੇ ਵਿਭਾਗੀ ਮੁੱਖੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ ਦੇ ਬਾਵਜੂਦ ਨਹੀਂ ਕੀਤਾ ਮੰਗਾਂ ਦਾ ਹਲ*
ਪਟਿਆਲਾ ( ਸੰਨੀ ਕੁਮਾਰ ) 24 ਅਗਸਤ
ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਦੀ ਮੀਟਿੰਗ ਭਾਖੜਾ ਮੇਨ ਲਾਇਨ ਕੰਪਲੈਕਸ ਪਟਿਆਲਾ ਵਿਖੇ ਹਰਵੀਰ ਸਨਾਮ ਤੇ ਰਜਿੰਦਰ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸਬੋਧਨ ਕਰਦੇਆ ਲਖਵਿੰਦਰ ਖਾਨਪੁਰ, ਸਲੱਖਣ ਸਿੰਘ , ਗੁਰਦਰਸਨ ਬੱਲਾ, ਅਵਤਾਰ ਦਿਆਲਪੁਰਾ ਨੇ ਕਿਹਾ ਕਿ ਫੀਲਡ ਕਰਮਚਾਰੀਆ ਹੱਕੀ ਤੇ ਜਾਇਜ ਮੰਗਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਕੈਬਨਿਟ ਮੰਤਰੀ ਤੇ ਵਿਭਾਗੀ ਮੁੱਖੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ ਦੇ ਬਾਵਜੂਦ ਵੀ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ । ਮੰਗਾਂ ਜਿਮੇ ਕਿ ਮਿਰਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣਾ ਲੰਬੇ ਸਮੇਂ ਤੋਂ ਇਹਨਾਂ ਕੇਸਾਂ ਨੂੰ ਲਟਕਾਇਆ ਜਾ ਰਿਹਾ ਹੈ,ਜਦੋਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਮਹਿਕਮੇ ਵਿੱਚ ਕਰੀਬ 110 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਕੰਨਟੈਕਟ,ਆਊਟਸੋਰਸਿੰਗ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ 15-15 ਸਾਲ ਕੰਮ ਕਰਦਿਆਂ ਹੋ ਗਏ ਮਹਿਕਮਾ ਕੋਈ ਪੋਲਿਸੀ ਨਹੀਂ ਬਣ ਰਿਹਾ ਇਹਨਾਂ ਨੂੰ ਮਹਿਕਮੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਜਦੋਂ ਕਿ ਮਹਿਕਮੇ ਵਿੱਚ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ।ਆਗੂਆਂ ਨੇ ਕਿਹਾ ਕਿ ਮਹਿਕਮੇ ਵਿੱਚ 6%ਕੋਟੇ ਅਧੀਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪਦ ਉੱਨਤ ਨਹੀਂ ਕੀਤਾ ਜਾ ਰਿਹਾ ਜਦ ਕਿ ਉਹਨਾਂ ਵੱਲੋਂ ਵਿਭਾਗੀ ਟੈਸਟ ਪਾਸ ਕਰ ਲਿਆ ਹੈ 15% ਕੋਟੇ ਅਧੀਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪਦ ਉੱਨਤ ਕਰਨ ਲਈ ਬੇ ਫਜ਼ੂਲ ਇਤਰਾਜ਼ ਲਾ ਕੇ ਲਟਕਾਇਆ ਜਾ ਰਿਹਾ ਹੈ ਜਦ ਕਿ ਕੁੱਝ ਕਰਮਚਾਰੀਆਂ ਨੂੰ ਸੀਨੀਆਰਤਾ ਸੂਚੀ ਤੋੜ ਕੇ ਪਦ ਉੱਨਤ ਕੀਤਾ ਗਿਆ ਹੈ । ਜੀ ਪੀ ਐਫ ਅਤੇ ਐਨ ਪੀ ਐਸ ਦੇ ਕੇਸ ਲੰਬੇ ਸਮੇਂ ਤੋਂ ਰੁਲ਼ ਰਹੇ ਹਨ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਬਹੁਤ ਘਾਟ ਹੈ। ਇਸ ਤੋ ਇਲਾਵਾ ਰਿੱਟ ਪਟੀਸ਼ਨਾ ਦੇ ਬਕਾਇਆਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਦਰਜਾ ਤਿੰਨ ਫੀਲਡ ਕਰਮਚਾਰੀਆਂ ਨੂੰ ਕੰਨਵੈਨਸ ਅਲਾਊਸ ਦੇਣਾ,ਅਤੇ ਹੋਰ ਮੰੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਹੀਂ ਹੋ ਰਿਹਾ, ਮਹਿਕਮੇ ਦੇ ਅਧਿਕਾਰੀਆਂ ਵੱਲੋਂ ਟਾਲ ਮਟੋਲ ਕੀਤੀ ਜਾ ਰਹੀ ਹੈ ਜਿਸ ਕਰਕੇ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਮਿਤੀ 26-08-2023 ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਹਲਕੇ ਹੁਸ਼ਿਆਰਪੁਰ ਵਿਖੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਪਰਕਾਸ ਸਿੰਘ,ਨਾਥ ਸਿੰਘ, ਮਲਕੀਤ ਸਿੰਘ,ਕਾਰਮ ਸਿੰਘ,ਇੱਕਵਾਲ ਸਿੰਘ, ਹਰਭੰਜ ਸਿੰਘ ਨੇ ਕਿਹਾ ਕਿ ਜੋਨ ਪਟਿਆਲਾ ਵੱਲੋ ਮਿਤੀ 26 ਅਗੱਸਤ ਨੂੰ ਵੱਡੀ ਗਿਣਤੀ ਵਿੱਚ ਝੰਡੇ ਤੇ ਬੈਨਰਾ ਨਾਲ ਫੀਲਡ ਮੁਲਾਜਮ ਜਲ ਸਪਲਾਈ ਮੰਤਰੀ ਦੇ ਹੱਲਕੇ ਹੁਸਿਆਰਪੁਰ ਵੱਲ ਨੂੰ ਕੁੱਚ ਕਰਨਗੇ ।
ਜਾਰੀ ਕਰਤਾ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments