spot_img
spot_img
spot_img
spot_img
Friday, May 24, 2024
spot_img
Homeਪਟਿਆਲਾਫੀਲਡ ਕਾਮੇ ਕਰਨਗੇ ਮੰਤਰੀ ਦੇ ਹਲਕੇ ਵਿੱਚ 26 ਅਗਸਤ ਨੂੰ ਰੋਸ ਰੈਲੀ

ਫੀਲਡ ਕਾਮੇ ਕਰਨਗੇ ਮੰਤਰੀ ਦੇ ਹਲਕੇ ਵਿੱਚ 26 ਅਗਸਤ ਨੂੰ ਰੋਸ ਰੈਲੀ

*ਫੀਲਡ ਕਾਮੇ ਕਰਨਗੇ ਮੰਤਰੀ ਦੇ ਹਲਕੇ ਵਿੱਚ 26 ਅਗਸਤ ਨੂੰ ਰੋਸ ਰੈਲੀ*

*ਕੈਬਨਿਟ ਮੰਤਰੀ ਤੇ ਵਿਭਾਗੀ ਮੁੱਖੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ ਦੇ ਬਾਵਜੂਦ ਨਹੀਂ ਕੀਤਾ ਮੰਗਾਂ ਦਾ ਹਲ*
ਪਟਿਆਲਾ ( ਸੰਨੀ ਕੁਮਾਰ ) 7 ਅਗਸਤ,ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਮੁੱਖ ਦਫਤਰ ਪਟਿਆਲਾ ਵਿਖੇ ਮੱਖਣ ਸਿੰਘ ਵਾਹਿਦਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੀਲਡ ਕਰਮਚਾਰੀਆਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਵੱਖ ਵੱਖ ਜਿਲਿਆਂ ਤੋਂ ਸੁਬਾਈ ਆਗੂ ਸ਼ਾਮਲ ਹੋਏ।ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਜਸਵੀਰ ਸਿੰਘ ਖੋਖਰ,ਕਿਸ਼ੋਰ ਚੰਦ ਗਾਜ਼,ਰਣਬੀਰ ਟੂਸੇ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਕੈਬਨਿਟ ਮੰਤਰੀ ਤੇ ਵਿਭਾਗੀ ਮੁੱਖੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ ਦੇ ਬਾਵਜੂਦ ਵੀ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਹਨ। ਮੰਗਾਂ ਸਬੰਧੀ ਮੀਟਿੰਗ ਦੌਰਾਨ ਜਨਰਲ ਸਕੱਤਰ ਅਨਿਲ ਕੁਮਾਰ ਨੇ ਕਿਹਾ ਕਿ ਮਿਰਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣਾ ਲੰਬੇ ਸਮੇਂ ਤੋਂ ਇਹਨਾਂ ਕੇਸਾਂ ਨੂੰ ਲਟਕਾਇਆ ਜਾ ਰਿਹਾ ਹੈ,ਜਦੋਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਮਹਿਕਮੇ ਵਿੱਚ ਕਰੀਬ 110 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਕੰਨਟੈਕਟ,ਆਊਟਸੋਰਸਿੰਗ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ 15-15 ਸਾਲ ਕੰਮ ਕਰਦਿਆਂ ਹੋ ਗਏ ਮਹਿਕਮਾ ਕੋਈ ਪੋਲਿਸੀ ਨਹੀਂ ਬਣ ਰਿਹਾ ਇਹਨਾਂ ਨੂੰ ਮਹਿਕਮੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਜਦੋਂ ਕਿ ਮਹਿਕਮੇ ਵਿੱਚ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ।ਆਗੂਆਂ ਨੇ ਕਿਹਾ ਕਿ ਮਹਿਕਮੇ ਵਿੱਚ 6%ਕੋਟੇ ਅਧੀਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪਦ ਉੱਨਤ ਨਹੀਂ ਕੀਤਾ ਜਾ ਰਿਹਾ ਜਦ ਕਿ ਉਹਨਾਂ ਵੱਲੋਂ ਵਿਭਾਗੀ ਟੈਸਟ ਪਾਸ ਕਰ ਲਿਆ ਹੈ 15% ਕੋਟੇ ਅਧੀਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪਦ ਉੱਨਤ ਕਰਨ ਲਈ ਬੇ ਫਜ਼ੂਲ ਇਤਰਾਜ਼ ਲਾ ਕੇ ਲਟਕਾਇਆ ਜਾ ਰਿਹਾ ਹੈ ਜਦ ਕਿ ਕੁੱਝ ਕਰਮਚਾਰੀਆਂ ਨੂੰ ਸੀਨੀਆਰਤਾ ਸੂਚੀ ਤੋੜ ਕੇ ਪਦ ਉੱਨਤ ਕੀਤਾ ਗਿਆ ਹੈ
ਜੀ ਪੀ ਐਫ ਅਤੇ ਐਨ ਪੀ ਐਸ ਦੇ ਕੇਸ ਲੰਬੇ ਸਮੇਂ ਤੋਂ ਰੁਲ਼ ਰਹੇ ਹਨ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਬਹੁਤ ਘਾਟ ਹੈ। ਇਸ ਇਲਾਵਾ ਰਿੱਟ ਪਟੀਸ਼ਨਾ ਦੇ ਬਕਾਇਆਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਦਰਜਾ ਤਿੰਨ ਫੀਲਡ ਕਰਮਚਾਰੀਆਂ ਨੂੰ ਕੰਨਵੈਨਸ ਅਲਾਊਸ ਦੇਣਾ,ਅਤੇ ਹੋਰ ਮੰੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਹੀਂ ਹੋ ਰਿਹਾ, ਮਹਿਕਮੇ ਦੇ ਅਧਿਕਾਰੀਆਂ ਵੱਲੋਂ ਟਾਲ ਮਟੋਲ ਕੀਤੀ ਜਾ ਰਹੀ ਹੈ ਜਿਸ ਕਰਕੇ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਮਿਤੀ 26-08-2023 ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਹਲਕੇ ਹੁਸ਼ਿਆਰਪੁਰ ਵਿਖੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਮੱਖਣ ਸਿੰਘ ਵਾਹਿਦਪੁਰੀ,ਅਨਿਲ ਕੁਮਾਰ ਬਰਨਾਲਾ ਹਰਪ੍ਰੀਤ ਗਰੇਵਾਲ, ਗੁਰਵਿੰਦਰ ਖਮਾਣੋਂ, ਕਰਮ ਸਿੰਘ ਰੋਪੜ,ਮੋਹਣ ਸਿੰਘ ਪੂਨੀਆ, ਅਮਰਜੀਤ ਕੁਮਾਰ, ਬਲਰਾਜ ਮੌੜ, ਮਾਲਵਿੰਦਰ ਸੰਧੂ,
ਫੁੰਮਣ ਸਿੰਘ ਕਾਠਗੜ, ਦਰਸ਼ਨ ਸੰਧੂ, ਸੁਰਿੰਦਰ ਗੁਰਦਾਸਪੁਰ, ਰਣਜੀਤ ਸਿੰਘ ਆਨੰਦਪੁਰ, ਸੁਖਦੇਵ ਜਾਜਾ,
ਲਖਵੀਰ ਭਾਗੀਵਾਂਦਰ,ਲਖਵਿੰਦਰ ਪਟਿਆਲਾ,ਸਰਵਜੀਤ ਸਿੰਘ,ਅਮਰੀਕ ਸਿੰਘ, ਸਤਿੰਦਰ ਸਿੰਘ, ਦਰਸ਼ਨ ਨੰਗਲ, ਆਦਿ ਆਗੂ ਹਾਜ਼ਰ ਹੋਏ। ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1406/22 ਬੀ ਵੱਲੋਂ ਉਲੀਕੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਵਿਰੁੱਧ ਪੰਜਾਬ ਵਿੱਚ ਕੀਤੇ ਜਾ ਰਹੇ 9 ਅਗਸਤ ਤੋਂ 12 ਅਗਸਤ ਤੱਕ ਜੱਥਾ ਮਾਰਚਾਂ ਨੂੰ ਸਫ਼ਲ ਕਰਨ ਲਈ ਸਾਰੇ ਜਿਲਿਆਂ ਵਿੱਚ ਆਪਣਾ ਪੂਰਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments