spot_img
spot_img
spot_img
spot_img
Monday, May 27, 2024
spot_img
Homeਪੰਜਾਬਫੋਰਟਿਸ ਮੋਹਾਲੀ ਵਿੱਚ ਨਿਊਰੋ-ਮੋਡਯੂਲੇਸ਼ਨ ਟੀਮ ਡੀਪ ਬ੍ਰੇਨ ਸਟੀਮੂਲੇਸ਼ਨ ਦੁਆਰਾ ਪਾਰਕਿੰਸੰਸ ਰੋਗ ਦੇ...

ਫੋਰਟਿਸ ਮੋਹਾਲੀ ਵਿੱਚ ਨਿਊਰੋ-ਮੋਡਯੂਲੇਸ਼ਨ ਟੀਮ ਡੀਪ ਬ੍ਰੇਨ ਸਟੀਮੂਲੇਸ਼ਨ ਦੁਆਰਾ ਪਾਰਕਿੰਸੰਸ ਰੋਗ ਦੇ ਮਰੀਜ਼ਾਂ ਦਾ ਕੀਤਾ ਇਲਾਜ  

ਫੋਰਟਿਸ ਮੋਹਾਲੀ ਵਿੱਚ ਨਿਊਰੋ-ਮੋਡਯੂਲੇਸ਼ਨ ਟੀਮ ਡੀਪ ਬ੍ਰੇਨ ਸਟੀਮੂਲੇਸ਼ਨ ਦੁਆਰਾ ਪਾਰਕਿੰਸੰਸ ਰੋਗ ਦੇ ਮਰੀਜ਼ਾਂ ਦਾ ਕੀਤਾ ਇਲਾਜ
ਬਠਿੰਡਾ, 30 ਜੂਨ, (ਪਰਵਿੰਦਰ ਜੀਤ ਸਿੰਘ)ਵਾਰਾਣਸੀ ਦੇ ਇੱਕ 64 ਸਾਲਾ ਮਰੀਜ਼ ਨੂੰ ਪਾਰਕਿੰਸੰਸ ਰੋਗ ਤੋਂ ਪੀੜਤ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਸ ਦੇ ਹੱਥਾਂ ਅਤੇ ਸਿਰ ਵਿੱਚ ਕੰਬਣ, ਬੋਲਣ ਵਿੱਚ ਮੁਸ਼ਕਿਲ, ਅੰਗਾਂ ਦਾ ਅਕੜਾਅ ਅਤੇ ਖਰਾਬ ਸੰਤੁਲਨ ਅਤੇ ਤਾਲਮੇਲ ਵਰਗੇ ਲੱਛਣ ਸਪੱਸ਼ਟ ਹੋ ਰਹੇ ਸਨ। ਮਰੀਜ਼ ਦਵਾਈਆਂ ਨੂੰ ਬਹੁਤ ਜ਼ਿਆਦਾ ਰਿਸਪੌਂਸ ਨਹੀਂ ਦੇ ਰਿਹਾ ਸੀ ਅਤੇ ਉਸਦੇ ਲੱਛਣ ਲਗਾਤਾਰ ਵੱਧ ਰਹੇ ਸਨ ਅਤੇ ਇਹ ਬਿਮਾਰੀ ਉਸਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਗੰਭੀਰ ਰੂਪ ਵਿੱਚ ਵਿਗਾੜ ਰਹੀ ਸੀ। ਉਸਦਾ ਰੁਟੀਨ ਬਹੁਤ ਔਖਾ ਹੋ ਗਿਆ ਸੀ।
ਬੇਅਰਾਮੀ ਝੱਲਣ ਤੋਂ ਅਸਮਰੱਥ, ਮਰੀਜ਼ ਨੇ ਹਾਲ ਹੀ ਵਿੱਚ ਫੋਰਟਿਸ ਹਸਪਤਾਲ ਮੋਹਾਲੀ ਦੇ ਨਿਊਰੋਸਰਜਰੀ ਦੇ ਐਡੀਸ਼ਨਲ ਡਾਇਰੈਕਟਰ ਡਾ. ਅਨੁਪਮ ਜਿੰਦਲ ਨਾਲ ਸੰਪਰਕ ਕੀਤਾ।
ਫੋਰਟਿਸ ਮੋਹਾਲੀ ਵਿਖੇ ਨਿਊਰੋ-ਮੌਡਯੂਲੇਸ਼ਨ ਟੀਮ ਵਿੱਚ ਸ਼ਾਮਿਲ ਨਿਊਰੋਸਰਜਰੀ ਦੇ ਐਡੀਸ਼ਨਲ ਡਾਇਰੈਕਟਰ ਡਾ. ਅਨੁਪਮ ਜਿੰਦਲ; ਡਾ. ਨਿਸ਼ਿਤ ਸਾਵਲ, ਕੰਸਲਟੈਂਟ, ਨਿਊਰੋਲੋਜੀ ਅਤੇ ਡਾ. ਵਿਵੇਕ ਗੁਪਤਾ, ਐਡੀਸ਼ਨਲ ਡਾਇਰੈਕਟਰ, ਇੰਟਰਵੈਂਸ਼ਨਲ ਨਿਊਰੋਰੇਡੀਓਲੋਜੀ; ਨੇ ਇਕੱਠੇ ਹੋ ਕੇ ਮਰੀਜ਼ ਦੇ ਕੇਸ ਬਾਰੇ ਚੰਗੀ ਤਰ੍ਹਾਂ ਚਰਚਾ ਕੀਤੀ ਅਤੇ ਫਿਰ ਮਰੀਜ਼ ਦੀ ਡੀਪ ਬ੍ਰੇਨ ਸਟੀਮੂਲੇਸ਼ਨ (ਡੀਬੀਐਸ) ਸਰਜਰੀ ਕੀਤੀ।
ਡੀਪ ਬ੍ਰੇਨ ਸਟੀਮੂਲੇਸ਼ਨ ਵਿੱਚ ਇਲੈਕਟਰੋਡਸ ਨੂੰ ਦਿਮਾਗ ਦੇ ਅੰਦਰ ਰੱਖਣਾ ਸ਼ਾਮਿਲ ਹੁੰਦਾ ਹੈ ਤਾਂ ਜੋ ਬਿਜਲਈ ਪ੍ਰਭਾਵ ਪੈਦਾ ਕੀਤਾ ਜਾ ਸਕੇ, ਜੋ ਦਿਮਾਗ ਵਿੱਚ ਪ੍ਰਭਾਵਿਤ ਸੈੱਲਾਂ ਅਤੇ ਰਸਾਇਣਾਂ ਦਾ ਇਲਾਜ ਕਰਨ ਵਿੱਚ ਮਦਦ ਕਰਦਾ ਹੈ। ਸਰਜਰੀ ਪਾਰਕਿੰਸੰਸ ਰੋਗ ਵਾਲੇ ਮਰੀਜ਼ਾਂ ਵਿੱਚ ਮੋਟਰ ਪੇਚੀਦਗੀਆਂ ਵਿੱਚ ਮਹੱਤਵਪੂਰਨ ਸੁਧਾਰ ਕਰਦੀ ਹੈ।
ਫੋਰਟਿਸ ਮੋਹਾਲੀ ਵਿੱਚ ਚੰਗੀ ਸਿਹਤਯਾਬੀ ਤੋਂ ਬਾਅਦ, ਮਰੀਜ਼ ਦੀ ਸਿਹਤ ਵਿਚ ਸਪੱਸ਼ਟ ਸੁਧਾਰ ਹੋਇਆ ਅਤੇ ਬਿਮਾਰੀ ਨਾਲ ਸਬੰਧਿਤ ਲੱਛਣ ਘੱਟ ਹੋਣੇ ਸ਼ੁਰੂ ਹੋ ਗਏ। ਹੌਲੀ-ਹੌਲੀ ਉਸ ਦੀ ਜ਼ਿੰਦਗੀ ਪਟੜੀ ’ਤੇ ਆ ਗਈ ਹੈ ਅਤੇ ਅੱਜ ਉਹ ਆਪਣੀ ਪੂਰੀ ਤਰ੍ਹਾਂ ਆਮ ਜ਼ਿੰਦਗੀ ਜੀਅ ਰਿਹਾ ਹੈ।
ਇਹ ਦੱਸਦੇ ਹੋਏ ਕਿ ਡੀਬੀਐਸ ਪਾਰਕਿੰਸੰਸ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਇੱਕ ਵਰਦਾਨ ਹੈ, ਡਾ. ਅਨੁਪਮ ਜਿੰਦਲ ਨੇ ਕਿਹਾ, ‘‘ ਡੀਪ ਬ੍ਰੇਨ ਸਟੀਮੂਲੇਸ਼ਨ ਪਾਰਕਿੰਸੰਸ ਰੋਗ ਵਾਲੇ ਮਰੀਜ਼ਾਂ ਵਿੱਚ ਮੋਟਰ ਜਟਿਲਤਾਵਾਂ ਵਿੱਚ ਮਹੱਤਵਪੂਰਨ ਸੁਧਾਰ ਕਰ ਸਕਦੀ ਹੈ। ਸਰਜਰੀ ਤੋਂ ਬਾਅਦ ਹੱਥਾਂ ਅਤੇ ਸਿਰ ਵਿੱਚ ਕੰਬਣੀ ਅਤੇ ਤੁਰਨ ਵਿਚ ਮੁਸ਼ਕਿਲ ਵਰਗੇ ਲੱਛਣ ਕਾਫੀ ਹੱਦ ਤੱਕ ਘੱਟ ਹੋ ਜਾਂਦੇ ਹਨ।
ਦੂਜਾ ਮਰੀਜ਼, ਹਰਿਆਣਾ ਦਾ 65 ਸਾਲਾ ਵਿਅਕਤੀ, ਪਿਛਲੇ ਅੱਠ ਸਾਲਾਂ ਤੋਂ ਪਾਰਕਿੰਸੰਸ ਰੋਗ ਤੋਂ ਪੀੜਤ ਸੀ। ਉਸਦੀ ਬਿਮਾਰੀ ਬਹੁਤ ਵੱਧ ਗਈ ਸੀ ਅਤੇ ਉਸਨੂੰ ਤੁਰਨ ਲਈ ਸ਼ਾਬਦਿਕ ਤੌਰ ’ਤੇ ਆਪਣੇ ਪੈਰ ਖਿੱਚਣੇ ਪੈਂਦੇ ਸੀ। ਉਸ ਦੀ ਹਾਲਤ ’ਤੇ ਕਾਫੀ ਚਰਚਾ ਤੋਂ ਬਾਅਦ, ਉਸ ਦੀ ਡੀਬੀਐਸ ਸਰਜਰੀ ਕੀਤੀ ਗਈ। ਸਰਜਰੀ ਤੋਂ ਬਾਅਦ, ਉਸਦੀ ਸਿਹਤ ਵਿੱਚ ਕਾਫ਼ੀ ਸੁਧਾਰ ਹੋਇਆ ਅਤੇ ਪਾਰਕਿੰਸੰਸ ਰੋਗ ਨਾਲ ਸਬੰਧਿਤ ਲੱਛਣਾਂ ਵਿੱਚ ਵੀ ਕਾਫ਼ੀ ਕਮੀ ਆਈ।
ਫੋਰਟਿਸ ਹਸਪਤਾਲ ਮੋਹਾਲੀ ਉੱਤਰੀ ਭਾਰਤ (ਐੱਨ.ਸੀ.ਆਰ. ਤੋਂ ਬਾਹਰ) ਦਾ ਇਕਲੌਤਾ ਹਸਪਤਾਲ ਹੈ ਜੋ ਡੀਬੀਐੱਸ ਰਾਹੀਂ ਪਾਰਕਿੰਸੰਸ ਰੋਗ, ਡਾਇਸਟੋਨਿਆ, ਜ਼ਰੂਰੀ ਝਟਕੇ ਅਤੇ ਗਤੀਭੰਗ ਦੇ ਇਲਾਜ ਲਈ ਹਫ਼ਤੇ ਦੇ ਸਾਰੇ ਦਿਨ ਇਲਾਜ ਸਹੂਲਤਾਂ ਪ੍ਰਦਾਨ ਕਰਦਾ ਹੈ।
ਫੋਰਟਿਸ ਮੋਹਾਲੀ ਵੀ ਐਨਸੀਆਰ ਤੋਂ ਬਾਹਰ ਇਕਲੌਤਾ ਪ੍ਰਾਈਵੇਟ ਹਸਪਤਾਲ ਹੈ, ਜਿਸ ਵਿਚ ਇਕ ਸਮਰਪਿਤ ਮੂਵਮੈਂਟ ਡਿਸਆਰਡਰ ਕਲੀਨਿਕ ਹੈ, ਜੋ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਚਲਾਇਆ ਜਾਂਦਾ ਹੈ, ਜਿੱਥੇ ਇੱਕ ਨਿਊਰੋਲੋਜਿਸਟ, ਨਿਊਰੋਸਰਜਨ ਅਤੇ ਨਿਊਰੋ-ਰੇਡੀਓਲੋਜਿਸਟਸ ਦੀ ਟੀਮ ਸਰੀਰ ਵਿੱਚ ਕੰਬਣੀ, ਮੂਵਮੇਂਟ ਅਸੰਤੁਲਨ, ਹੰਟਿੰਗਟਨ ਵਿੱਚ ਕੋਰਿਆ, ਡਾਇਸਟੋਨਿਆ ਆਦਿ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਦਾ ਮੁਲਾਂਕਣ ਕਰਕੇ ਅੱਗੇ ਦਾ ਇਲਾਜ ਸੁਝਾਂਉਂਦੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments