spot_img
spot_img
spot_img
spot_img
Monday, May 27, 2024
spot_img
Homeਪੰਜਾਬਬਠਿੰਡਾ ਦੇ ਧੋਬੀਆਣਾ ਬਸਤੀ ਨੇੜੇ ਨਿਰਮਾਣ ਪੁੱਡਾ ਵੱਲੋਂ ਅੱਜ ਏਡੀਸੀ ਪੁੱਡਾ ਵਲੋਂ...

ਬਠਿੰਡਾ ਦੇ ਧੋਬੀਆਣਾ ਬਸਤੀ ਨੇੜੇ ਨਿਰਮਾਣ ਪੁੱਡਾ ਵੱਲੋਂ ਅੱਜ ਏਡੀਸੀ ਪੁੱਡਾ ਵਲੋਂ ਢਾਹੁਣ ਤੇ ਉਜਾੜਾ ਰੋਕੂ ਕਮੇਟੀ ਦੇ ਆਗੂਆਂ ਨੇ ਲਾਇਆ ਧਰਨਾ

ਬਠਿੰਡਾ 6 ਜੁਲਾਈ (ਪਰਵਿੰਦਰ ਜੀਤ ਸਿੰਘ) ਬਠਿੰਡਾ ਦੇ ਧੋਬੀਆਣਾ ਬਸਤੀ ਵਿੱਚ ਰਿੰਗ ਰੋਡ ਦੇ ਨਿਰਮਾਣ ਲਈ ਪੁੱਡਾ ਵੱਲੋਂ ਅੱਜ ਏਡੀਸੀ ਪੁੱਡਾ ਵਲੋਂ  ਪੁਲਿਸ ਧੱਕੇ ਦੇ ਜੋਰ ਘਰ ਢਾਹੁਣੇ ਸ਼ੁਰੂ ਕਰ ਦਿੱਤੇ ਤਾਂ ਮਕਾਨ ਉਜਾੜਾ ਰੋਕੂ ਕਮੇਟੀ ਦੇ ਆਗੂ ਅਮਿੱਤ ਸਿੰਘ , ਗੋਪਾਲ ਗੁਪਤਾ , ਗੁਰਜੀਤ ਸਿੰਘ , ਸੁਖਵਿੰਦਰ ਕੌਰ ਸੁੱਖੀ ਅਤੇ ਗੁਰਦੀਪ ਕੌਰ ਦੀ ਅਗਵਾਈ ਵਿੱਚ ਮੁਹੱਲਾ ਵਾਸੀ ਜੇ ਸੀ ਬੀ ਮਸ਼ੀਨਾਂ ਅੱਗੇ ਪੈ ਗਏ  ਅਤੇ ਕੰਮ ਰੋਕ ਦਿੱਤਾ  । ਪੀਡ਼ਤ ਲੋਕਾਂ ਦੀ ਹਮਾਇਤ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ  ਮਨਦੀਪ ਸਿੰਘ ਸਿਵੀਆਂ ਨੇ ਕਿਹਾ  ਕਿ ਪੁੱਡਾ ਦੀ ਪ੍ਰਸ਼ਾਸਕ ਏਡੀਸੀ ਨਾਲ ਕੱਲ੍ਹ ਵੀ ਮਕਾਨ ਉਜਾੜਾ ਰੋਕੂ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਹੋਈ ਸੀ  ਅੱਜ ਵੀ ਏਡੀਸੀ ਵੱਲੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨਾਲ ਫੋਨ ਤੇ 9  ਮੀਟਿੰਗ ਹੋਣੀ ਤੈਅ ਹੋਈ ਸੀ  ਪਰ ਏਡੀਸੀ ਵੱਲੋਂ ਮੀਟਿੰਗ ਕਰਨ ਦੀ ਬਜਾਏ ਜੇ ਬੀ ਸੀ ਮਸ਼ੀਨਾਂ ਨਾਲ ਘਰ ਤੋੜਨੇ ਸ਼ੁਰੂ ਕਰ ਦਿੱਤੇ । ਬੁਲਾਰਿਆਂ ਨੇ ਕਿਹਾ ਕਿ    ਜਿਹੜੇ ਘਰ ਢਾਹੇ ਜਾ ਰਹੇ ਹਨ ਇਨ੍ਹਾਂ ਵਿੱਚ ਇਹ ਵਸਨੀਕ   50 ਸਾਲਾਂ ਤੋਂ ਇੱਥੇ ਵਸਦੇ ਹਨ  ,ਇੱਥੇ ਹੀ ਇਨ੍ਹਾਂ ਦੇ ਆਧਾਰ ਕਾਰਡ ,ਵੋਟਰ ਕਾਰਡ ਬਣੇ ਹੋਏ ਹਨ ,ਨਗਮ ਨਿਗਮ ਵਿਚ ਦਰਜ ਹਨ ਅਤੇ ਸੀਵਰੇਜ ਦੇ ਬਿਲ   ਭਰੇ ਜਾਂਦੇ ਹਨ    ਅਤੇ ਘਰਾਂ ਚ ਬਿਜਲੀ ਦੇ  ਮੀਟਰ ਲੱਗੇ ਹੋਏ ਹਨ  । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਸੜਕ ਦੇ ਨਿਰਮਾਣ ਲਈ ਇਹ ਜਗ੍ਹਾ ਚਾਹੀਦੀ ਹੈ ਤਾਂ ਇਨ੍ਹਾਂ ਨੂੰ ਪ੍ਰਤੀ ਪਰਿਵਾਰ  ਵਸੇਬੇ ਯੋਗ ਜਗ੍ਹਾ  ਲਈ ਕਿਸੇ ਵਧੀਆ ਯੋਗ  ਖੇਤਰ ਵਿੱਚ   ਪਲਾਟ ਦਿੱਤੇ ਜਾਣ   ਅਤੇ ਮੁਆਵਜ਼ਾ ਦੇ ਕੇ ਮੁੜ ਪੱਕੇ ਤੌਰ ਤੇ   ਵਸੇਬੇ ਦਾ ਪ੍ਰਬੰਧ ਕੀਤਾ ਜਾਵੇ  । ਬੁਲਾਰਿਆਂ ਨੇ ਕਿਹਾ ਕਿ ਧੱਕੇ ਨਾਲ ਕਿਸੇ ਵਿਅਕਤੀ ਦਾ ਮਕਾਨ ਢਾਹੁਣ ਨਹੀਂ ਦਿੱਤਾ ਜਾਵੇਗਾ  । ਜੇਕਰ ਸਰਕਾਰ ਨੇ  ਇਨ੍ਹਾਂ ਨਾਲ ਧੱਕਾ ਕੀਤਾ ਤਾਂ ਪੰਜਾਬ ਸਰਕਾਰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਹੈ  । ਸਰਕਾਰ ਦੀ ਸ਼ਹਿ ਤੇ ਪੁੱਡਾ ਵੱੱਲੋਂ ਇਸ ਧੱਕੇ ਦੇ   ਖ਼ਿਲਾਫ਼ ਅੱਜ ਇੱਥੋਂ  ਮੁਜਾਹਰਾ ਕਰਕੇ  ਪੁੱਡਾ ਦਫਤਰ ਅੱਗੇ  ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ  ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments