spot_img
spot_img
spot_img
spot_img
Monday, May 27, 2024
spot_img
Homeਪੰਜਾਬਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ਵਿੱਚੋਂ ਨਵਜਾਤ ਬੱਚਾ ਹੋਇਆ ਚੋਰੀ

ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ਵਿੱਚੋਂ ਨਵਜਾਤ ਬੱਚਾ ਹੋਇਆ ਚੋਰੀ

ਬਠਿੰਡਾ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਿਆ ਹੈ। ਦਰਅਸਲ, ਇੱਥੋਂ ਸਰਕਾਰੀ ਹਸਪਤਾਲ ਵਿਚੋਂ ਇੱਕ ਚਾਰ ਦਿਨਾਂ ਦਾ ਬੱਚਾ ਚੋਰੀ ਕਰ ਲਿਆ ਗਿਆ।

ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੇ ਦੱਸਿਆ ਕਿ, ਉਹਨੇ ਚਾਰ ਦਿਨ ਪਹਿਲੋਂ ਹੀ ਇੱਕ ਪੁੱਤ ਨੂੰ ਜਨਮ ਦਿੱਤਾ ਸੀ ਅਤੇ ਅੱਜ ਦੁਪਹਿਰ ਸਮੇਂ ਨਰਸ ਦੇ ਕਪੜੇ ਪਾ ਕੇ ਇਕ ਔਰਤ ਉਹਦੇ ਕੋਲ ਕਮਰੇ ਵਿਚ ਆਈ ਅਤੇ ਕਿਹਾ ਕਿ, ਤੁਹਾਡੇ ਨਿਆਣੇ ਨੂੰ ਡਾਕਟਰਾਂ ਨੇ ਚੈਕ ਕਰਨਾ ਹੈ
ਔਰਤ ਨੇ ਦੱਸਿਆ ਕਿ, ਨਰਸ ਦੇ ਕੱਪੜੇ ਪਾ ਕੇ ਪੁੱਜੀ ਔਰਤ ਉਹਦੇ ਨਿਆਣੇ ਨੂੰ ਆਪਣੇ ਨਾਲ ਲੈ ਗਈ ਅਤੇ ਜਾਂਦੇ ਸਮੇਂ ਔਰਤ ਨੇ ਇਹ ਕਹਿ ਦਿੱਤਾ ਕਿ,ਜਲਦੀ ਆਧਾਰ ਕਾਰਡ ਲੈ ਕੇ ਆਵੋ ਅਤੇ ਬੱਚਾ ਮੈਨੂੰ ਫੜਾ ਦਿਓ।

ਪੀੜਤ ਔਰਤ ਨੇ ਦਸਿਆ ਕਿ, ਜਦੋਂ ਉਹਦੀ ਭਤੀਜੀ ਅਧਾਰ ਕਾਰਡ ਲੈ ਕੇ ਗਈ ਤਾਂ, ਉਥੇ ਉਕਤ ਔਰਤ ਜੋ ਨਰਸ ਦੇ ਕੱਪੜੇ ਪਾ ਕੇ ਆਈ ਸੀ, ਉਹ ਮੌਜੂਦ ਹੀ ਨਹੀਂ ਸੀ ਅਤੇ ਜਵਾਕ ਲੈ ਕੇ ਫਰਾਰ ਹੋ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments