spot_img
spot_img
spot_img
spot_img
Tuesday, May 21, 2024
spot_img
Homeਪੰਜਾਬਬਠਿੰਡਾ ਨਗਰ ਨਿਗਮ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ...

ਬਠਿੰਡਾ ਨਗਰ ਨਿਗਮ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੋਏ ਆਮੋ ਸਾਹਮਣੇ 

ਬਠਿੰਡਾ ਨਗਰ ਨਿਗਮ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੋਏ ਆਮੋ ਸਾਹਮਣੇ
ਬਠਿੰਡਾ (ਪਰਵਿੰਦਰ ਜੀਤ ਸਿੰਘ)ਬਠਿੰਡਾ ਵਿੱਚ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਠਿੰਡਾ ਨਗਰ ਨਿਗਮ ਕਾਂਗਰਸ ਪਾਰਟੀ ਕੋਲ ਹੋਣ  ਕਰਕੇ ਲਗਾਤਾਰ ਕਾਂਗਰਸੀ ਕੌਂਸਲਰਾਂ ਨੂੰ ਮਨਪ੍ਰੀਤ ਬਾਦਲ ਅਤੇ ਉਸ ਦਾ  ਰਿਸ਼ਤੇਦਾਰ ਮੀਟਿੰਗਾਂ ਕਰਕੇ ਤੋੜਨ ਲੱਗਿਆਂ ਹੋਇਆ ਹੈ  ਕਿਉਂਕਿ ਨਗਰ ਨਿਗਮ ਚ ਮੇਅਰ ਭਾਜਪਾ ਦਾ ਬਣਾਉਣਾ ਚਾਹੁੰਦੇ ਹਨ ਇਸੇ ਲੜੀ ਤਹਿਤ ਅੱਜ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਦੇ MSD ਸਕੂਲ ਵਿਚ ਕੌਂਸਲਰਾਂ ਅਤੇ ਪੁਰਾਣੇ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕਰਨ ਆਏ ਮੀਟਿੰਗ ਉਪਰੰਤ  ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਕਾਂਗਰਸੀਆਂ ਨਾਲ ਮੇਲਾ ਆਇਆ ਹਾਂ ਜੋ ਕਾਂਗਰਸ ਨੂੰ ਪਿਆਰ ਕਰਦੇ ਨੇ ਕਾਂਗਰਸੀ ਤਿਰੰਗੇ ਨੂੰ ਪਿਆਰ ਕਰਦੇ ਹਨ ਉਹਨਾਂ ਦੇ ਗਿਲੇ ਸ਼ਿਕਵੇ ਸੁਣਨ ਆਇਆ ਸੀ ਜਿਥੋਂ ਤਕ ਕਾਰਪਰੇਸ਼ਨ ਭੰਗ ਕਰਨ ਦੀ ਗੱਲ ਹੈ  ਇਹ ਸਾਰੇ ਕੌਂਸਲਰ  ਕਾਂਗਰਸ ਪਾਰਟੀ ਨਾਲ ਸਬੰਧਤ ਹਨ ਆਜ਼ਾਦ ਹਨ ਜੋ ਇਨ੍ਹਾਂ ਦਾ ਦਿਲ ਕਰੇਗਾ ਫੈਸਲਾ ਲੈ ਸਕਦੇ ਹਨ ਮੇਰੇ ਵੱਲੋਂ ਕੋਈ ਬੰਦਸ਼ ਨਹੀਂ ਹੈ
ਬਠਿੰਡੇ ਦੇ ਲੋਕ ਬਹੁਤ ਅਣਖ਼ੀ ਹਨ ਕਿਸੇ ਦੇ ਮੁਥਾਜ ਨਹੀਂ ਹਨ ਇਹ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਇਹ ਸਾਰੇ ਕਾਂਗਰਸ ਪਾਰਟੀ ਦੇ ਝੰਡੇ ਹੇਠ  ਜਿੱਤੇ ਸਨ ਕੋਈ ਵੀ ਵਿਅਕਤੀ ਪਾਸੇ ਨਹੀਂ ਹੋਵੇਗਾ ਹੋ ਸਕਦਾ ਹੈ ਕੋਈ ਇਕ-ਅੱਧੇ  ਵਿਅਕਤੀ ਨੂੰ ਚਾਹ ਦੇ ਬਹਾਨੇ ਜਾਂ ਕਿਸੇ ਹੋਰ ਬਹਾਨੇ ਸੱਦ ਲਿਆ ਹੋਵੇ ਜਿਹੜੇ ਵਿਅਕਤੀ ਗਏ ਸਨ ਉਹ ਤਰੰਗੇ ਝੰਡੇ ਦੇ ਹੇਠ ਹੀ ਰਹਿਣਗੇ ਫੈਸਲਾ ਕੱਠੇ ਹੋ ਕੇ ਲੈਣਗੇ।
 ਜਦੋਂ ਕਿਸੇ ਨੇ ਕੋਈ ਪਾਰਟੀ ਛੱਡਣੀ ਹੋਵੇ ਤਾਂ ਉਹ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਉਦਾ ਹੈ ਪਹਿਲਾਂ ਇਹ ਮਨਪ੍ਰੀਤ  ਤਾਏ ਖਿਲਾਫ ਬੋਲਦਾ ਸੀ ਫਿਰ ਤਾਏ ਦੇ ਮੁੰਡੇ  ਖਿਲਾਫ ਜਦੋਂ ਇਹ ਅਕਾਲੀ ਦਲ ਵਿੱਚੋਂ ਆਇਆ ਸੀ ਇਸ ਦੇ ਨਾਲ ਕੋਈ ਸਾਥੀ ਨਹੀਂ ਆਇਆ ਅਤੇ ਨਾ ਹੀ ਪੀ ਪੀ ਪੀ ਪਾਰਟੀ ਵੇਲੇ ਆਇਆ ਅਤੇ ਹੁਣ ਵੀ ਇਸ ਦੇ ਨਾਲ ਕੋਈ ਨਹੀਂ ਜਾਏਗਾ ਜਦੋਂ ਹੁਣ ਉਹ ਸਾਡਾ ਹੀ ਨਹੀਂ ਤਾਂ ਉਸ ਤੇ ਟਿਪਣੀ ਕੀ ਕਰਨੀ ਹੈ ਮੈਂ ਕਾਂਗਰਸ ਦਾ ਪ੍ਰਧਾਨ ਹਾਂ ਕਾਂਗਰਸ ਕਿਸ ਤਰ੍ਹਾਂ ਮਜ਼ਬੂਤ ਕਰਨੀ ਹੈ ਇਹ ਦੇਖਣਾ ਹੈ ਰਾਜਾ ਵੜਿੰਗ ਕਦੇ ਵੀ ਆਪਦੇ ਰਿਸ਼ਤੇਦਾਰਾ ਨੂੰ ਲੋਕਾਂ ਦੇ ਸਿਰ ਉਪਰ ਨਹੀਂ  ਬਿਠਾਏਗਾ ਜੋ ਇਹਨਾਂ ਲੋਕਾਂ ਦਾ ਫੈਸਲਾ ਹੋਵੇਗਾ ਮਨਜ਼ੂਰ ਹੋਵੇਗਾ
ਮੇਰੀ ਤਾਂ ਪਰਮਾਤਮਾ ਅੱਗੇ ਅਰਦਾਸ ਹੈ ਕੀ ਭਾਜਪਾ ਨੂੰ ਇਸ ਤਰ੍ਹਾਂ ਜਿਓਦੀ ਰੱਖੇ ਜੋ ਇਹੋ ਜਿਹੇ ਤੋਹਫ਼ੇ ਲੈ ਕੇ ਜਾ ਰਹੀ ਹੈ ਅਗਰ ਕੋਈ ਹੋਰ ਵੀ ਦਿਸਦਾ ਹੈ ਤਾਂ ਲੈ ਜਾਵੇ ਮੈਂ ਸ਼ੁਕਰਗੁਜ਼ਾਰ ਹੋਵਾਂਗਾ।
ਪੰਜਾਬ ਵਿੱਚ ਲੋਕ ਕਾਂਗਰਸ ਤੋਂ ਨਹੀਂ ਅੱਕੇ ਸਨ ਅਤੇ ਨਾ ਹੀ ਪੰਜੇ ਤੋਂ ਉਹ ਤਾਂ ਇਹੋ ਜਿਹੇ ਲੀਡਰਾਂ ਤੋਂ ਅੱਕੇ ਸਨ ਇਸੇ ਕਰ ਕੇ ਇਹੋ ਜਿਹੇ ਲੋਕਾਂ ਨੂੰ ਵੱਡੇ  ਵੱਡੇ  ਮਾਰਜਾ ਨਾਲ ਹਰਾਇਆ ਹੈ ।
2024 ਵਿਚ ਕਾਂਗਰਸ ਹੋਰ ਉਭਰਕੇ ਆਵੇਗੀ “ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਉਂਦਾ” ਧੋਖੇਬਾਜ਼ ਲੋਕ ਆਪੇ ਮਰਦੇ ਤੁਰੇ ਜਾਂਦੇ ਹਨ ਜਿਹੜੇ ਲੋਕ ਇਮਾਨਦਾਰੀ ਤਾਂ ਚੋਲਾ ਪਾ ਕੇ ਪੰਜਾਬ ਲੁੱਟ ਲਿਆ ਬਠਿੰਡਾ ਲੁੱਟ ਲਿਆ ਰੱਬ ਆਪੇ ਦੇਖੁ।
 ਰਾਹੁਲ ਗਾਂਧੀ ਦੀ ਭਾਰਤ ਜੋੜਾ ਯਾਤਰਾ ਵਿੱਚ ਲੋਕ ਭਾਰੀ ਹਜ਼ੂਮ ਵੇਖਣ ਨੂੰ ਮਿਲਿਆ ਲੋਕ ਰਾਹੁਲ ਗਾਂਧੀ ਦੇ ਦਰਸ਼ਨ ਕਰਨ ਲਈ ਵੱਡੇ ਪੱਧਰ ਤੇ ਪਹੁੰਚੇ
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments