spot_img
spot_img
spot_img
spot_img
Friday, May 24, 2024
spot_img
Homeਪੰਜਾਬਬਡਾਲੀ ਆਲਾ ਸਿੰਘ ਪੁਲਸ ਨੇ 7 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ...

ਬਡਾਲੀ ਆਲਾ ਸਿੰਘ ਪੁਲਸ ਨੇ 7 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

ਬਡਾਲੀ ਆਲਾ ਸਿੰਘ ਪੁਲਸ ਨੇ 7 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
ਬੱਸੀ ਪਠਾਣਾਂ ( ਮਨੀਸ਼ ਸ਼ਰਮਾ ) -ਜਿਲ੍ਹਾ ਮੁੱਖੀ ਪੁਲਿਸ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਸ ਨੇ ਇਕ ਵਿਅਕਤੀ ਨੂੰ 7 ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਅਮਰਪ੍ਰੀਤ ਸਿੰਘ ਡੀ ਐਸ ਪੀ ਬੱਸੀ ਪਠਾਣਾਂ ਨੇ ਪ੍ਰੈੱਸ ਕਾਨਫਰੰਸ ਕਰਦਿਆ ਕਿਹਾ ਕਿ ਐਸ.ਆਈ. ਨਰਪਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਬਡਾਲੀ ਆਲਾ ਸਿੰਘ ਸਮੇਤ ਪੁਲਿਸ ਪਾਰਟੀ ਮਿਤੀ 04.04.2023 ਨੂੰ ਗਸਤ ਚੈਕਿੰਗ ਦੌਰਾਨ ਸ਼ੱਕੀ ਅਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬਡਾਲੀ ਆਲਾ ਸਿੰਘ ਤੋਂ ਹੰਸਾਲੀ ਸਾਇਡ ਨੂੰ ਜਾ ਰਹੇ ਸੀ । ਜਦੋ ਉਹ ਬੱਸ ਅੱਡਾ ਪਿੰਡ ਦੁਭਾਲੀ ਪਾਸ ਪੁੱਜੇ ਤਾਂ ਸੜਕ ਪਰ ਖੱਬੇ ਹੱਥ ਇੱਕ ਮੋਨਾ ਨੌਜਵਾਨ ਆ ਰਿਹਾ ਸੀ। ਜਿਸਦੇ ਮੋਢਿਆ ਪਰ ਇੱਕ ਵਜ਼ਨਦਾਰ ਪਿੱਠੂ ਬੈਗ ਟੰਗਿਆ ਹੋਇਆ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੰਡ ਦੁਭਾਲੀ ਵੱਲ ਜਾਂਦੀ ਸੜਕ ਨੂੰ ਭੱਜਣ ਲੱਗਾਂ, ਜਿਸਨੂੰ ਐਸ.ਆਈ. ਨਰਪਿੰਦਰਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਅਤੇ ਜਿਸਨੇ ਆਪਣਾ ਨਾਮ ਸੰਜੇ ਕੁਮਾਰ ਪੁੱਤਰ ਰਾਮ ਚੰਦਰ ਸਾਹਨੀ ਵਾਸੀ ਵਾਰਡ ਨੰਬਰ 09 ਪਿੰਡ ਬਿੰਦਾਬੰਨ ਮੋਤਨਾਜੇ ਥਾਣਾ ਤਰੇਅਣੀ ਜਿਲ੍ਹਾ ਸਿਵਹਰ (ਬਿਹਾਰ) ਦੱਸਿਆ। ਜਿਸ ਦੇ ਮੋਢੇ ਪਰ ਟੰਗੇ ਪਿੱਠੂ ਬੈਗ ਦੀ ਤਲਾਸ਼ੀ ਮੇਰੀ ਹਾਜ਼ਰੀ ਵਿੱਚ ਕੀਤੀ ਗਈ, ਜਿਸ ਵਿੱਚੋਂ 07 ਕਿੱਲੋਗ੍ਰਾਮ ਅਫ਼ੀਮ ਬ੍ਰਾਮਦ ਹੋਈ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 27 ਮਿਤੀ 05-04-2023 ਅ/ਧ 18(c)-61-85 NDPS Act,1985 ਥਾਣਾ ਬਡਾਲੀ ਆਲਾ ਸਿੰਘ ਵਿੱਖੇ ਦਰਜ਼ ਕੀਤਾ ਗਿਆ ਹੈ। ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿਖੇ ਪੇਸ਼ ਕਰਕੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments