ਮਹਾਸੰਘ ਵਲੋ ਫਰੀ ਰਾਸਨ ਵੰਡਿਆ
ਬੱਸੀ ਪਠਾਣਾਂ (ਮਨੀਸ਼ ਸ਼ਰਮਾ)-ਬਹਾਵਲਪੁਰ ਬਰਾਦਰੀ ਮਹਾਸੰਘ ਰਜਿ ਜਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਵਲੋਂ ਬਸੀ ਪਠਾਣਾਂ ਬਹਾਵਲਪੁਰ ਧਰਮਸ਼ਾਲਾ ਮੁਹੱਲਾ ਗੁਰੂ ਨਾਨਕ ਪੁਰਾ ਵਿੱਖੇ ਉਮ ਪ੍ਰਕਾਸ਼ ਮੁਖੀਜਾ ਜਿਲ੍ਹਾ ਪ੍ਰਧਾਨ ਬਹਾਵਲਪੁਰ ਬਰਾਦਰੀ ਮਹਾਸੰਘ ਦੀ ਅਗਵਾਈ ਵਿਚ ਨੌਵਾਂ ਫਰੀ ਰਾਸਨ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੋੜਵੰਦ ਦਸ ਪਰਿਵਾਰਾਂ ਨੂੰ ਫ੍ਰੀ ਰਾਸਨ ਵੰਡਿਆ ਗਿਆ।ਇਸ ਮੌਕੇ ਮੀਡੀਆ ਨਾਲ਼ ਗਲਬਾਤ ਕਰਦਿਆਂ ਓਮ ਪ੍ਰਕਾਸ਼ ਮੁੱਖੀਜਾਂ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਸਾਨੂੰ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਬਹਾਵਲਪੁਰ ਬਰਾਦਰੀ ਮਹਾਸੰਘ ਵਲੋ ਪਿਛਲੇ ਵੀਹ ਸਾਲਾਂ ਤੋਂ ਸੋਸਲ ਅਤੇ ਧਾਰਮਿਕ ਕੰਮ ਕੀਤੇ ਜਾਂਦੇ ਹਨ। ਇਸ ਮੌਕੇ ਚੰਦ ਬਤਰਾ, ਲੀਲਾਂ ਰਾਮ,ਅਰਜਨ ਸੇਤੀਆ, ਰਾਮ ਲਾਲ ਕੌਂਸਲ,ਪ੍ਰੀਤਮ ਰਬੜ,ਹਰੀ ਚੰਦ ਰਹੇਜਾ,ਵਾਸਦੇਵ ਨੰਦਾ, ਕ੍ਰਿਸ਼ਨ ਲਾਲ ਅਰੋੜਾ, ਰਮੇਸ਼ ਚਦ, ਜਤਿੰਦਰ ਕੁਮਾਰ ਬਿੱਲੂ,ਪਰਵੀਨ ਮੁਖੀਜਾ,ਜੋਨੀ ਕੁਮਾਰ ਆਦਿ ਹਾਜ਼ਰ ਸਨ