spot_img
spot_img
spot_img
spot_img
Sunday, May 19, 2024
spot_img
Homeਪੰਜਾਬਬਹਾਵਲਪੁਰ ਬਿਰਾਦਰੀ ਮਹਾਸੰਘ ਵੱਲੋ ਧਾਰਮਿਕ ਸਮਾਗਮ ਕਰਵਾਇਆ

ਬਹਾਵਲਪੁਰ ਬਿਰਾਦਰੀ ਮਹਾਸੰਘ ਵੱਲੋ ਧਾਰਮਿਕ ਸਮਾਗਮ ਕਰਵਾਇਆ

ਬਹਾਵਲਪੁਰ ਬਿਰਾਦਰੀ ਮਹਾਸੰਘ ਵੱਲੋ ਧਾਰਮਿਕ ਸਮਾਗਮ ਕਰਵਾਇਆ

ਬੱਸੀ ਪਠਾਣਾਂ, ( ਮਨੀਸ਼ ਸ਼ਰਮਾ )-ਸੰਤ ਨਾਮਦੇਵ ਰੋਡ ਸਥਿਤ ਪ੍ਰਸਿੱਧ ਡੇਰਾ ਨਾਰਾਇਣ ਪੂਰੀ ਮੰਦਰ ਵਿਖੇ ਬਹਾਵਲਪੁਰ ਬਿਰਾਦਰੀ ਮਹਾਂਸੰਘ ਵੱਲੋ ਮਹਾਂਸੰਘ ਦੇ ਬਲਾਕ ਪ੍ਰਧਾਨ ਕਰਮ ਚੰਦ ਬੱਤਰਾ ਦੀ ਅਗਵਾਈ ਹੇਠ ਸ਼੍ਰੀ ਹਨੂੰਮਾਨ ਜਨਮ ਉਤਸਵ ਤੇ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਇਕ ਸ਼ਾਮ ਕਨ੍ਹਈਆ ਦੇ ਨਾਮ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਬਲਦੇਵ ਕ੍ਰਿਸ਼ਨ ਹਸੀਜਾ ਪੰਜਾਬ ਪ੍ਰਧਾਨ ਮੰਡੀ ਗੋਬਿੰਦਗੜ੍ਹ ਤੇ ਰਾਜਕੁਮਾਰ ਖੱਟਰ ਰਾਜ ਏਗਰੋ ਇੰਡਸਟਰੀ ਮੰਡੀ ਗੋਬਿੰਗੜ੍ਹ ਸ਼ਾਮਲ ਹੋਏ। ਇਸ ਸਮਾਗਮ ਵਿਚ ਕਥਾ ਵਾਚਕ ਬੋਆ ਦੱਤਾ ਜੰਮੂ ਵਾਲੇਆ ਨੇ ਸੰਗਤਾਂ ਨੂੰ ਆਪਣੀ ਮਿੱਠੀ ਆਵਾਜ਼ ਨਾਲ ਮੰਤਰ ਮੁਕਤ ਕੀਤਾ। ਇਸ ਸਮਾਗਮ ਵਿਚ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਸੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਕਥਾ ਵਾਚਕ ਬੋਆ ਦੱਤਾ ਨੇ ਬੋਲਦਿਆ ਕਿਹਾ ਕਿ ਦੁੱਖ ਸੁਖ,ਚੰਗਾ ਮਾੜਾ ਇਨਸਾਨ ਦੇ ਨਾਲ ਚਲਦਾ ਹੈ ਸਾਨੂੰ ਪਰਮਾਤਮਾ ਦੇ ਦਿੱਤੇ ਉਪਦੇਸ਼ ਤੇ ਚਲਕੇ ਦਿਲ ਚੋ ਨਫ਼ਰਤ ਦੂਰ ਕਰ ਆਪਸੀ ਭਾਈਚਾਰਕ ਸਾਂਝ ਨਾਲ ਰਹਿਣਾ ਚਾਹੀਦਾ ਹੈ। ਇਸ ਮੌਕੇ ਬਹਾਵਲਪੁਰ ਬਿਰਾਦਰੀ ਮਹਾਸੰਘ ਵਲੋਂ ਆਏ ਹੋਏ ਮਹਿਮਾਨਾਂ ਤੇ ਕਥਾ ਵਾਚਕ ਬੋਆ ਦੱਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕ੍ਰਿਸ਼ਨ ਵਧਵਾ, ਓਮ ਪ੍ਰਕਾਸ਼ ਮੁਖੀਜਾ, ਸੁਸ਼ੀਲ ਕੁਮਾਰ, ਰਾਮ ਕ੍ਰਿਸ਼ਨ ਚੁੱਘ, ਲੀਲਾ ਰਾਮ, ਪ੍ਰਵੀਨ ਮੁਖ਼ੀਜਾ, ਕੌਂਸਲਰ ਰਜਨੀ ਟੁਲਾਨੀ, ਅਰਜਨ ਸੇਤੀਆ, ਕੌਂਸਲਰ ਗੁਰਪ੍ਰੀਤ ਕੌਰ ਨਾਮਧਾਰੀ ਤੋਂ ਇਲਾਵਾ ਸਮੂਹ ਸ਼ਹਿਰ ਵਾਸੀ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments