spot_img
spot_img
spot_img
spot_img
Friday, May 24, 2024
spot_img
Homeਪੰਜਾਬਬਾਬਾ ਫ਼ਰੀਦ ਪਬਲਿਕ ਸਕੂਲ ਤੁਰਖੇੜੀ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ।

ਬਾਬਾ ਫ਼ਰੀਦ ਪਬਲਿਕ ਸਕੂਲ ਤੁਰਖੇੜੀ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ।

ਬਾਬਾ ਫ਼ਰੀਦ ਪਬਲਿਕ ਸਕੂਲ ਤੁਰਖੇੜੀ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ।
ਭਾਦਸੋਂ 4 ਮਈ ( ਬਰਿੰਦਰਪਾਲ ਸਿੰਘ) ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਸੈਸ਼ਨ 2022-23 ਦਾ ਨਤੀਜਾ ਐਲਾਨਿਆ ਗਿਆ ਹੈ ਜਿਸ ਵਿੱਚ ਬਾਬਾ ਫ਼ਰੀਦ ਪਬਲਿਕ ਸਕੂਲ ਤੁਰਖੇੜੀ ਦਾ ਨਤੀਜਾ 100% ਰਿਹਾ। ਜਾਣਕਾਰੀ ਦਿੰਦੇ ਹੋਏ ਐਮ.ਡੀ ਦਿਲਵਰ ਖਾਂ ਅਤੇ ਚੇਅਰਪਰਸਨ ਰਾਜਦਾ ਬੇਗਮ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਚਰਾਗ ਸ਼ਰਮਾ ਨੇ (97.5%), ਸਿ਼ਵਮ ਸ਼ਰਮਾ ਨੇ ( 94.6%), ਸਿਮਰਤਪ੍ਰੀਤ ਕੌਰ ਨੇ ( 92.5%), ਹਰਸ਼ਪ੍ਰੀਤ ਕੌਰ ਨੇ (91.8%), ਦਮਨਪ੍ਰੀਤ ਕੌਰ ਨੇ (91.5%), ਹਰਸ਼ਪ੍ਰੀਤ ਕੌਰ ਨੇ (90.8%), ਰੀਧਮਪ੍ਰੀਤ ਕੌਰ ਨੇ (90.6%), ਸਹਿਜਪ੍ਰੀਤ ਕੌਰ ਨੇ (90.6%) ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਬਾਕੀ ਸਾਰੇ ਵਿਦਿਆਰਥੀਆਂ ਨੇ 75% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ। ਇਸ ਦੌਰਾਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਦਿਲਵਰ ਖ਼ਾਂ ਅਤੇ ਚੇਅਰਪਰਸਨ ਮੈਡਮ ਰਾਜਦਾ ਪ੍ਰਵੀਨ ਵੱਲੋਂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਕੌਰ, ਕੁਲਦੀਪ ਸਿੰਘ (ਐਡਮੀਸ਼ਨ ਸੈੱਲ ਇੰਚਾਰਜ), ਵਤਨਦੀਪ (ਡੀ. ਪੀ.) ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments