spot_img
spot_img
spot_img
spot_img
Tuesday, May 28, 2024
spot_img
Homeਪੰਜਾਬਬਿਜਲੀ ਦੇ ਦੋ ਕੁਨੈਕਸ਼ਨ ਲਗਾਉਣ ਲਈ 1 ਲੱਖ 40 ਰੁਪਏ ਦੀ ਰਿਸ਼ਵਤ...

ਬਿਜਲੀ ਦੇ ਦੋ ਕੁਨੈਕਸ਼ਨ ਲਗਾਉਣ ਲਈ 1 ਲੱਖ 40 ਰੁਪਏ ਦੀ ਰਿਸ਼ਵਤ ਲੈਣ ਵਾਲਾ ਏ.ਏ.ਈ ਮੁਅੱਤਲ  

ਬਿਜਲੀ ਦੇ ਦੋ ਕੁਨੈਕਸ਼ਨ ਲਗਾਉਣ ਲਈ 1 ਲੱਖ 40 ਰੁਪਏ ਦੀ ਰਿਸ਼ਵਤ ਲੈਣ ਵਾਲਾ ਏ.ਏ.ਈ ਮੁਅੱਤਲ
ਬਠਿੰਡਾ:( ਪਰਵਿੰਦਰ ਜੀਤ ਸਿੰਘ)ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੌਲਰੈਂਸ ਨੀਤੀ ਤਹਿਤ ਅਤੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਬਿਜਲੀ ਦੇ ਦੋ ਕੁਨੈਕਸ਼ਨ ਲਗਾਉਣ ਲਈ ਇੱਕ ਲੱਖ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਵੰਡ ਮੰਡਲ ਸ਼ਹਿਰੀ ਮੋਗਾ ਅਧੀਨ ਉਪ ਮੰਡਲ ਕੋਟ ਈਸੇ ਖਾਂ, ਏ.ਏ.ਈ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਿਸਨੂੰ ਵਿਭਾਗੀ ਜਾਂਚ ਦੌਰਾਨ ਦੋਸ਼ੀ ਪਾਇਆ ਗਿਆ ਅਤੇ ਇਹ ਕਾਰਵਾਈ ਕੀਤੀ ਗਈ।
ਪੀਐੱਸਪੀਸੀਐਲ ਬਠਿੰਡਾ ਪੱਛਮੀ ਜ਼ੋਨ ਦੇ ਚੀਫ ਇੰਜੀਨੀਅਰ ਇੰਜ. ਪੁਨਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਆਰੋਪੀ ਕਰਮਚਾਰੀ ਵੱਲੋਂ ਨਿਤਿਨ ਤਨੇਜਾ ਪਾਸੋਂ ਅਪਲਾਈ ਕੀਤੇ ਗਏ 2 ਐੱਲ.ਐੱਸ ਕੁਨੈਕਸ਼ਨਾਂ ਸਬੰਧੀ ਰਿਸ਼ਵਤ ਲੈਣ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਬਾਰੇ ਕੀਤੀ ਗਈ ਪੜਤਾਲ ਦੌਰਾਨ ਅਤੇ ਬਿਨੈਕਾਰ ਵਲੋੰ ਦਿੱਤੀ ਗਏ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਪਾਏ ਗਏ। ਉਨ੍ਹਾਂ ਦੱਸਿਆ ਕਿ ਅਜਿਹਾ ਕਰਕੇ ਦੋਸ਼ੀ ਕਰਮਚਾਰੀ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਉਸਨੂੰ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪੀਐੱਸਪੀਸੀਐੱਲ) ਦੀ (ਸਜ਼ਾ ਅਤੇ ਅਪੀਲ) ਰੈਗੂਲੇਸ਼ਨ 1971  ਦੇ ਰੈਗੂਲੇਸ਼ਨ 4 (1) ਤਹਿਤ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ।
ਇਸ ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈੱਡ ਕੁਆਰਟਰ ਵੰਡ ਹਲਕਾ ਫਿਰੋਜ਼ਪੁਰ ਦੇ ਦਫਤਰ ਵਿਖੇ ਫਿਕਸ ਕੀਤਾ ਜਾਂਦਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments