spot_img
spot_img
spot_img
spot_img
Sunday, May 19, 2024
spot_img
Homeਪਟਿਆਲਾਬਿਜਲੀ ਮੁਲਾਜਮਾਂ ਦੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ)...

ਬਿਜਲੀ ਮੁਲਾਜਮਾਂ ਦੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਸਰਕਲ ਪਟਿਆਲਾ ਦੀ ਮੀਟਿੰਗ ਆਯੋਜਿਤ

ਬਿਜਲੀ ਮੁਲਾਜਮਾਂ ਦੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ
ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਸਰਕਲ ਪਟਿਆਲਾ ਦੀ ਮੀਟਿੰਗ ਆਯੋਜਿਤ
-ਸਰਕਾਰ ਮੁਲਾਜਮਾਂ ਨੂੰ ਬਜਟ ’ਚ ਨਾ ਦੇ ਸਕੀ ਕੁੱਝ ਤੇ ਫਿਰ ਮੁਲਾਜਮਾਂ ਦੀਆਂ
ਰਹਿੰਦੀਆਂ ਮੰਗਾਂ ਪੂਰੀ ਤੇ ਮਸਲਿਆਂ ਦੇ ਕਰੇ ਹੱਲ : ਫੈਡਰੇਸ਼ਨ
ਪਟਿਆਲਾ, 16 ਮਾਰਚ (ਰਾਜੇਸ਼ ਅਗਰਵਾਲ)-ਬਿਜਲੀ ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ
(ਪਹਿਲਵਾਨ) ਸਰਕਲ ਪਟਿਆਲਾ ਦੀ ਅਹਿਮ ਮੀਟਿੰਗ ਭੁਪਿੰਦਰ ਠਾਕੁਰ ਸਰਕਲ ਪ੍ਰਧਾਨ ਦੀ
ਪ੍ਰਧਾਨਗੀ ਹੋਈ। ਮੀਟਿੰਗ ਵਿਚ ਦੀਪਇੰਦਰ ਸਿੰਘ ਸੀ. ਮੀਤ ਪ੍ਰਧਾਨ, ਕੁਲਵੰਤ ਸਿੰਘ
ਅਟਵਾਲ ਡਿਪਟੀ ਜਨਰਲ ਸਕੱਤਰ, ਚਰਨਜੀਤ ਸਿੰਘ ਸਮਾਣਾ ਦਫ਼ਤਰ ਸਕੱਤਰ ਵਿਸ਼ੇਸ਼ ਤੌਰ ’ਤੇ
ਸ਼ਾਮਲ ਹੋਏ।
ਮੀਟਿੰਗ ਵਿਚ ਮੁਲਾਜਮਾਂ ਦੇ ਅਹਿਮ ਤੇ ਭੱਖਵੇਂ ਮਸਲਿਆਂ ’ਤੇ ਜਿਥੇ ਵਿਚਾਰ-ਵਟਾਂਦਰਾ
ਕੀਤਾ ਗਿਆ, ਉਥੇ ਕਿਹਾ ਗਿਆ ਕਿ ਸਰਕਾਰ ਨੇ ਇਕ ਤਾਂ ਮੁਲਾਜਮਾਂ ਨੂੰ ਬਜਟ ਵਿਚ ਕੁੱਝ ਵੀ
ਨਹੀਂ ਦਿੱਤਾ ਤੇ ਦੂਜਾ ਮੁਲਾਜਮਾਂ ਦੀਆਂ ਅਹਿਮ ਤੇ ਭੱਖਵੀਆ ਮੰਗਾਂ ਨੂੰ ਪੂਰਾ ਕਰਨ ਦੀ
ਬਜਾਏ ਉਨ੍ਹਾਂ ਲਈ ਮਸਲੇ ਹੀ ਮਸਲੇ ਖੜ੍ਹੇ ਕਰ ਦਿੱਤੇ, ਜਦੋਂ ਕਿ ਸਰਕਾਰ ਨੂੰ ਚਾਹੀਦਾ
ਸੀ ਕਿ ਉਹ ਮੁਲਾਜਮ ਮੰਗਾਂ ਨੂੰ ਪੂਰਾ ਕਰੇ ਤੇ ਮੁਲਾਜਮ ਮਸਲਿਆਂ ਦਾ ਹੱਲ ਕਰੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ
ਮੁਲਾਜਮ ਮਾਰੂ ਦੱਸਿਆ ਤੇ ਜੰਮ ਕੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ
ਵਾਅਦੇ ਚੋਣਾਂ ਵੇਲੇ ਕੀਤੇ ਸਨ ਆਪਣੇ ਇਕ ਸਾਲ ਦੇ ਕਾਰਜਕਾਲ ਤੋਂ ਬਾਅਦ ਪੂਰੇ ਨਹੀਂ
ਕੀਤੇ ਬਲਕਿ ਇੱਕੋ-ਇਕ ਗੱਲ ਕੀਤੀ ਤੇ ਉਸਦਾ ਜੰਮ ਕੇ ਰੌਲਾ ਪਾਇਆ ਕਿ ਪੰਜਾਬ ਸਰਕਾਰ ਨੇ
ਕੋਈ ਨਵਾਂ ਟੈਕਸ
ਪੰਜਾਬੀਆਂ ’ਤੇ ਨਹੀਂ ਲਗਾਇਆ।
ਮੀਟਿੰਗ ਵਿਚ ਲੰਮੇ ਸਮੇਂ ਤੋਂ ਪਾਵਰਕਾਮ ਵਿਚ ਕੰਮ ਕਰ ਰਹੇ ਕੱਚੇ ਤੇ ਠੇਕਾ ਮੁਲਾਜਮਾਂ
ਨੂੰ ਹਾਲੇ ਤੱਕ ਪੱਕੇ ਨਾ ਕਰਨ, ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਨਾ ਕਰ ਸਕਣ ਆਦਿ
ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ’ਤੇ ਰੋਸ ਪ੍ਰਗਟ ਕੀਤਾ ਤੇ ਇਥੇ ਹੀ ਬਸ ਨਹੀਂ
ਸਰਕਾਰ ਨੇ ਤਾਂ ਹਾਲੇ ਤੱਕ ਮੁਲਾਜਮਾਂ ਦੀਆਂ ਬਣਦੀਆਂ ਡੀ. ਏ. ਦੀਆਂ ਕਿਸ਼ਤਾਂ ਤੱਕ ਨਹੀਂ
ਦਿੱਤੀਆਂ । ਮੀਟਿੰਗ ਵਿਚ
ਸਹਾਇਕ ਲਾਈਨਮੈਨਾਂ ’ਤੇ ਦਰਜ ਮਾਮਲੇ ਰੱਦ ਕਰਨ ਅਤੇ ਬਰਖਾਸਤ ਕੀਤੇ ਗਏ ਮੁਲਾਜਮਾਂ ਨੂੰ
ਬਹਾਲ ਕਰਨ ਦੀ ਮੰਗ ਕੀਤੀ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਸੰਘਰਸ਼ ਨੂੰ ਹੋਰ
ਤਿੱਖਾ ਕਰਨ ਦਾ ਐਲਾਨ ਕੀਤਾ। ਮੀਟਿੰਗ ਨੂੰ ਸ਼ਿਵ ਦੇਵ ਸਿੰਘ ਸੀ. ਮੀਤ ਪ੍ਰਧਾਨ, ਹਰੰਬਸ
ਸਿੰਘ ਮੀਤ ਪ੍ਰਧਾਨ, ਗੁਰਿੰਦਰ ਸਿੰਘ ਮੀਤ ਪ੍ਰਧਾਨ, ਬੱਗਾ ਸਿੰਘ ਜਨਰਲ ਸਕੱਤਰ, ਜਗਦੀਸ਼
ਸਿੰਘ ਵਿੱਤ ਸਕੱਤਰ, ਸਰਬਜੀਤ ਸਿੰਘ ਲੰਗ ਪ੍ਰਧਾਨ ਪੀ. ਟੀ. ਐਮ. ਐਮ., ਪਰਵਿੰਦਰ ਸਿੰਘ
ਪ੍ਰਧਾਨ ਪੱਛਮ ਡਵੀਜਨ, ਕਰਮ ਸਿੰਘ ਸਹਾਇਕ ਸਕੱਤਰ ਸਰਕਲ ਪਟਿਆਲਾ ਅਤੇ ਹੋਰ ਮੁਲਾਜਮ
ਆਗੂਆਂ ਨੇ ਸੰਬੋਧਨ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments