spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਬੀਜੇਪੀ ਯੁਵਾ ਮੋਰਚਾ ਦੇ ਨਵ ਨਿਯੁਕਤ ਪ੍ਰਧਾਨ ਨਿਖਿਲ ਕਾਕਾ ਨੇ ਬੀਬਾ ਜੈ...

ਬੀਜੇਪੀ ਯੁਵਾ ਮੋਰਚਾ ਦੇ ਨਵ ਨਿਯੁਕਤ ਪ੍ਰਧਾਨ ਨਿਖਿਲ ਕਾਕਾ ਨੇ ਬੀਬਾ ਜੈ ਇੰਦਰ ਤੋਂ ਲਿਆ ਆਸ਼ੀਰਵਾਦ

ਬੀਜੇਪੀ ਯੁਵਾ ਮੋਰਚਾ ਦੇ ਨਵ ਨਿਯੁਕਤ ਪ੍ਰਧਾਨ ਨਿਖਿਲ ਕਾਕਾ ਨੇ ਬੀਬਾ ਜੈ ਇੰਦਰ ਤੋਂ ਲਿਆ ਆਸ਼ੀਰਵਾਦ
– ਜ਼ਿਲ੍ਹਾ ਪ੍ਰਧਾਨ ਮੇਅਰ ਸਮੇਤ ਹੋਰ ਆਗੂ ਸਨ ਹਾਜ਼ਰ
ਪਟਿਆਲਾ, (ਸੰਨੀ ਕੁਮਾਰ )
ਬੀਜੇਪੀ ਯੁਵਾ ਮੋਰਚਾ ਦੇ ਨਵ ਨਿਯੁਕਤ ਪ੍ਰਧਾਨ ਨਿਖਿਲ ਕੁਮਾਰ ਕਾਕਾ ਨੇ ਅੱਜ ਇਕ ਵੱਡੇ ਜੱਥੇ ਦੇ ਰੂਪ ਵਿਚ ਸਥਾਨਕ ਮੋਤੀ ਬਾਗ ਮਹਿਲ ਪਹੁੰਚ ਕੇ ਬੀਜੇਪੀ ਦੀ ਸੂਬਾ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੋਤਰਾ, ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਹੋਰ ਵੀ ਬੀਜੇਪੀ ਆਗੂ ਮੌਕੇ ’ਤੇ ਹਾਜ਼ਰ ਸਨ। ਇਸ ਮੌਕੇ ਜੈਇੰਦਰ ਨੇ ਆਏ ਹੋਏ ਯੂਥ ਆਗੂਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਯੂਥ ਹਮੇਸ਼ਾ ਹੀ ਹਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਖਿਲ ਕਾਕਾ ਵੱਲੋਂ ਪਾਰਟੀ ਪ੍ਰਤੀ ਨਿਭਾਈ ਜਾ ਰਹੀ ਵਫ਼ਾਦਾਰੀ ਅਤੇ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਿਖਿਲ ਵਰਗੇ ਆਗੂਆਂ ਦੀ ਪਾਰਟੀ ਨੂੰ ਹਮੇਸ਼ਾ ਲੋੜ ਰਹਿੰਦੀ ਹੈ। ਇਸ ਮੌਕੇ ਨਿਖਿਲ ਕਾਕਾ ਨੇ ਕੈ. ਅਮਰਿੰਦਰ ਸਿੰਘ, ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਸਮੁਚੀ ਬੀਜੇਪੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਬੀਜੇਪੀ ਦਾ ਸੁਨੇਹਾ ਘਰ ਘਰ ਪਹੁੰਚਾ ਕੇ 2024 ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਅਨਿਲ ਮੰਗਲਾ, ਵਿਜੇ ਕੂਕਾ, ਅਤੁਲ ਜੋਸ਼ੀ, ਅਨਿਲ ਅੱਗਰਵਾਲ, ਹਰੀਸ਼ ਕਪੂਰ, ਸੰਦੀਪ ਮਲਹੋਤਰਾ, ਹੈੱਪੀ ਵਰਮਾ, ਸਿਕੰਦਰ ਚੌਹਾਨ, ਰਿੱਕੀ ਕਪੂਰ, ਖੁਸ਼ਹਾਲ ਚੋਪੜਾ, ਰਾਜਨ ਰਾਣਾ, ਵਿੱਕੀ ਰਹੇਜਾ, ਮਨਦੀਪ ਪਾਰਿਖ, ਅਮਨ ਮੱਕੜ, ਸਿਮਰਨ ਓਬਰਾਏ, ਐਡਵੋਕੇਟ ਏਕਜੋਤ ਸਿੰਘ, ਰੋਹਿਤ ਜਲੋਟਾ, ਰਿਸ਼ਭ ਭਸੀਨ, ਟੋਨੀ ਸ਼ਰਮਾ, ਗੌਰਵ ਪੁਰੀ, ਵਿਵੇਕ ਝਾਅ, ਜਗਦੀਸ਼ ਅਰੋੜਾ, ਗੁਰਮੇਹਰ ਵਾਲੀਆ, ਸਾਹਿਲ ਬਾਤਿਸ਼, ਅੰਕਿਤ ਰਾਜਪੂਤ, ਸਮੀਰ ਗੁਪਤਾ, ਲਖਵਿੰਦਰ ਸਿੰਘ, ਈਸ਼ਾਂਤ ਡਾਬਰਾ, ਹਰਸ਼ਦੀਪ ਡੁਡੇਜਾ, ਲਵਿਸ਼ ਚੁੱਘ ਅਤੇ ਸਾਹਿਲ ਜੱਗੀ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments