spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਬੀ.ਕੇ.ਯੂ ਡਕੋਦਾ ਵਲੋਂ ਕਬਜ਼ਾ ਵੰਰਟ ਲੈ ਕੇ ਆਏ ਪ੍ਰਸ਼ਾਸਨ ਅਧਿਕਾਰੀਆਂ ਦਾ ਕੀਤਾ...

ਬੀ.ਕੇ.ਯੂ ਡਕੋਦਾ ਵਲੋਂ ਕਬਜ਼ਾ ਵੰਰਟ ਲੈ ਕੇ ਆਏ ਪ੍ਰਸ਼ਾਸਨ ਅਧਿਕਾਰੀਆਂ ਦਾ ਕੀਤਾ ਘਿਰਾਓ

ਬੀ.ਕੇ.ਯੂ ਡਕੋਦਾ ਵਲੋਂ ਕਬਜ਼ਾ ਵੰਰਟ ਲੈ ਕੇ ਆਏ ਪ੍ਰਸ਼ਾਸਨ ਅਧਿਕਾਰੀਆਂ ਦਾ ਕੀਤਾ ਘਿਰਾਓ
ਭਾਦਸੋਂ , 11 ਮਈ (ਬਰਿੰਦਰਪਾਲ ਸਿੰਘ) ਬਲਾਕ ਭਾਦਸੋਂ ਦੇ ਪਿੰਡ ਘਣੀਵਾਲ ਵਿਚ ਕੁਝ ਪਰਿਵਾਰਾਂ ਦੇ ਘਰ ਢਾਹੁਣ ਲਈ ਕਬਜ਼ਾ ਵੰਰਟ ਲੈ ਕੇ ਆਏ ਪ੍ਰਸ਼ਾਸਨ ਅਧਿਕਾਰੀਆਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋੋਂ ਘਿਰਓ ਕੀਤਾ ਗਿਆ । ਕਿਸਾਨ ਯੂਨੀਅਨ ਦੇ ਰੋਹ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਧਿਕਾਰੀ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ । ਇਸ ਮੋਕੇ ਕਿਸਾਨ ਯੂਨੀਅਨ ਜਿਲਾ ਜਰਨਲ ਸਕੱਤਰ ਜਗਮੇਲ ਸਿੰਘ ਸੁੱਧੇਵਾਲ ਤੇ ਬਲਾਕ ਆਗੂ ਪਵਨਪ੍ਰੀਤ ਸਿੰਘ ਗਰਚਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬਲਾਕ ਭਾਦਸੋਂਂ ਦੇੇ ਪਿੰਡ ਘਣੀਵਾਲ ਦੇ ਸ਼ਾਮਲਾਤ ਜ਼ਮੀਨਾਂ ਵਿਚ ਘਰ ਬਣਾਈ ਬੈਠੇ ਗਰੀਬ ਪਰਿਵਾਰਾਂਂ ਨੂੰ ਪ੍ਰਸ਼ਾਸਨ ਵੱਲੋਂ ਕਬਜ਼ਾ ਵੰਰਟ ਜਾਰੀ ਕੀਤੇ ਗਏ ਹਨ, ਇਹ ਜੋ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ ਹੈ ਇਹ ਬਿਲਕੁਲ ਗ਼ਲਤ ਹੈ ਕਿਉਂਕਿ ਇਹ ਪਿਛਲੇ 60-70 ਸਾਲਾਂ ਤੋਂ ਇਹ ਪਰਿਵਾਰ ਇਥੇ ਹੀ ਵੱਸ ਰਹੇ ਹਨ । ਇਸ ਸ਼ਾਮਲਾਤ ਜ਼ਮੀਨ ਵਿੱਚ ਘਰਾਂ ਤੋਂ ਇਲਾਵਾ, ਗੁਰਦੁਆਰਾ ਸਾਹਿਬ ਅਤੇ ਖੇਡ ਦਾ ਮੈਦਾਨ ਵੀ ਹਨ । ਅਸੀਂ ਪਿੰਡ ਵਾਸੀਆਂ ਦੇ ਨਾਲ ਹਾਂ ਅਤੇ ਜੇਕਰ ਕੋਈ ਘਰਾਂ ਦਾ ਕਬਜ਼ਾ ਲੈਣ ਆਵੇਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਤੇ ਆਪਣੀ ਲੜਾਈ ਜਾਰੀ ਰੱਖਾਂਗੇ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ 70 ਸਾਲਾਂ ਤੋਂ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਵਿੱਚ ਰਹਿ ਰਹੇ ਹਾਂ ਅਤੇ ਇਹ ਸਾਡੀ ਚੌਥੀ ਪੀੜ੍ਹੀ ਹੈ ਪਰ ਹੁਣ ਸਰਕਾਰ ਵੱਲੋਂ ਜੋ ਮਿਣਤੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਉਹ ਸਾਡੇ ਨਾਲ ਧੱਕਾ ਕਰ ਰਹੇ ਹਨ, ਅਸੀਂ ਕਿਸੇ ਵੀ ਕੀਮਤ ਤੇ ਆਪਣੇ ਘਰ ਨਹੀਂ ਛੱਡਾਂਗੇ।
ਕੀ ਕਹਿੰਦੇ ਹਨ ਬੀ.ਡੀ.ਪੀ.ਓ ਨਾਭਾ –
ਇਸ ਵਾਰੇ ਜਦੋਂ ਬੀਡੀਪੀਓ ਨਾਭਾ ਸੁਖਵਿੰਦਰ ਸਿੰਘ ਟਿਵਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕੋਈ ਹੁਕਮ ਨਹੀ ਆਏ ਕੇ ਘਰਾਂ ਨੂੰ ਢਾਹਿਆ ਜਾਵੇ, ਅਸੀਂ ਤਾਂ ਸਿਰਫ ਮਿਣਤੀ ਹੀ ਕੀਤੀ ਹੈ ਜੋ ਪੰਜਾਬ ਸਰਕਾਰ ਦੇ ਹੁਕਮ ਹਨ।ਇਸ ਮੌਕੇ ਸੂਬਾ ਸੀਨੀਅਰ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲ੍ਹਾ ਜਨਰਲ ਸਕੱਤਰ ਜਗਮੇਲ ਸਿੰਘ ਸੁਧੇਵਾਲ, ਸੀ. ਮੀਤ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ, ਬਲਜੀਤ ਸਿੰਘ ਘਣੀਵਾਲ ਬਲਾਕ ਪ੍ਰਧਾਨ, ਮਹਿੰਦਰ ਸਿੰਘ ਬਿਨਾਹੇੜੀ, ਗੁਰਜੰਟ ਸਿੰਘ ਰੰਨੌ ਸੀਨੀ ਮੀਤ ਪ੍ਰਧਾਨ,ਪਵਨਪ੍ਰੀਤ ਸਿੰਘ ਗਰਚਾ,ਬਹਾਦਰ ਸਿੰਘ ਘਣੀਵਾਲ, ਸਰਬਜੀਤ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਲੋਕ ਵੱਡੀ ਗਿਣਤੀ ਚ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments