spot_img
spot_img
spot_img
spot_img
Friday, May 24, 2024
spot_img
Homeਪਟਿਆਲਾਬੱਚਿਆਂ ਨੂੰ ਹੀਰੇ ਵਾਂਗ ਤਰਾਸ਼ਨ ਵਿੱਚ ਸਫਲ ਭੂਮਿਕਾ ਨਿਭਾ ਰਿਹਾ ਹੈ ਸਕੂਲ-...

ਬੱਚਿਆਂ ਨੂੰ ਹੀਰੇ ਵਾਂਗ ਤਰਾਸ਼ਨ ਵਿੱਚ ਸਫਲ ਭੂਮਿਕਾ ਨਿਭਾ ਰਿਹਾ ਹੈ ਸਕੂਲ- ਅਰਵਿੰਦਰ, ਸਤਵਿੰਦਰ

ਬੱਚਿਆਂ ਨੂੰ ਹੀਰੇ ਵਾਂਗ ਤਰਾਸ਼ਨ ਵਿੱਚ ਸਫਲ ਭੂਮਿਕਾ ਨਿਭਾ ਰਿਹਾ ਹੈ ਸਕੂਲ- ਅਰਵਿੰਦਰ, ਸਤਵਿੰਦਰ
– ਵੱਖਰੇ ਅੰਦਾਜ ਨਾਲ ਮਨਾਏ ਸਲਾਨਾ ਇਨਾਮ ਵੰਡ ਸਮਾਰੋਹ ਦੀਆਂ ਹਰ ਪਾਸੇ ਗੂੰਜਾਂ
— ਸ਼ੁਸ਼ੀਲਾ ਦੇਵੀ ਪਬਲਿਕ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ 2022- 23 ਆਯੋਜਿਤ

ਪਟਿਆਲਾ 23 ਅਪ੍ਰੈਲ ( ਸੰਨੀ ਕੁਮਾਰ ) ਸ਼ੁਸ਼ੀਲਾ ਦੇਵੀ ਪਬਲਿਕ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ 2022-23 ਆਯੋਜਿਤ ਕੀਤਾ ਗਿਆ। ਇਸ ਸਲਾਨਾ ਇਨਾਮ ਵੰਡ ਸਮਾਰੋਹ ਸਮਾਗਮ ਨੂੰ ਵੱਖਰੇ ਅੰਦਾਜ ਵਿੱਚ ਮਨਾਉਣ ਦੇ ਯਤਨਾਂ ਬਾਰੇ ਹਰ ਪਾਸੇ ਇਸ ਦੀਆਂ ਗੂੰਜਾ ਸਨ। ਕਿਉਂਕਿ ਇਸ ਸਮਾਗਮ ਵਿੱਚ ਸਕੂਲ ਦੇ ਸੈਕੜੇਂ ਬੱਚਿਆਂ ਨੂੰ ਇਨਾਮ ਦੇ ਨਵਾਜਿਆ ਗਿਆ ਅਤੇ ਬੱਚਿਆਂ ਦੀ ਵੀ ਖਾਸੀਅਤ ਸੀ ਕਿ ਹਰ ਤਰ੍ਹਾਂ ਨਾਲ ਪੜਾਈ ਦੇ ਨਾਲ ਨਾਲ ਖੇਡ, ਪੇਟਿੰਗ, ਲਿਖਾਈ, ਸਪੀਚ ਮੁਕਾਬਲੇ ਆਦਿ ਵਿੱਚ ਮੋਹਰੀ ਸਨ। ਜਿਸ ਨਾਲ ਲੱਗਦਾ ਸੀ ਕਿ ਇਨ੍ਹਾਂ ਬੱਚਿਆਂ ਨੂੰ ਹੀਰੇ ਵਾਂਗ ਤਰਾਸ਼ਨ ਲਈ ਇਹ ਸਕੂਲ ਆਪਣੀ ਪੂਰੀ ਭੂਮਿਕਾ ਨਿਭਾ ਰਿਹਾ ਹੈ। ਇਹ ਪ੍ਰਗਟਾਵਾ ਸਮਾਰੋਹ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਅਰਵਿੰਦਰ ਸਿੰਘ ਪ੍ਰਧਾਨ ਉਮੰਗ ਵੈੱਲਫੇਅਰ ਫਾਉਂਡੇਸ਼ਨ, ਸਤਵਿੰਦਰ ਸਿੰਘ ਇੰਟਰਨੈਸ਼ਨਲ ਤਾਇਕਵਾਂਡੋ ਕੋਚ, ਸਾਬਕਾ ਸਰਪੰਚ ਬਹਾਦਰ ਸਿੰਘ ਚਮਾਰਹੇੜੀ, ਲਖਵਿੰਦਰ ਸਿੰਘ ਆਲਮਪੁਰ, ਸਪੋਰਟਸ ਕੋਚ ਲਵਲੀਨ ਕੌਸ਼ਲ, ਸੁਖਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਪ੍ਰੋਗਰਾਮ ਦਾ ਆਗਾਜ ਸਰਸਵਤੀ ਵੰਦਨਾ ਨਾਲ ਕੀਤਾ ਗਿਆ। ਮੁੱਖ ਮਹਿਮਾਨ ਦੁਆਰਾ ਪ੍ਰਤਿਭਾਸ਼ਾਲੀ ਵਿਿਦਆਰਥੀਆਂ ਨੂੰ ਇਨਾਮ ਦਿੱਤੇ ਗਏ ਅਤੇ ਉਨਾਂ ਨੂੰ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ ਗਈਆਂ।ਇਸ ਮੌਕੇ ਤੇ ਉਨਾਂ ਨੇ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਹਾਸਲ ਕਰਕੇ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਵੀ ਕਿਹਾ। ਪ੍ਰਿੰਸੀਪਲ ਰੇਖਾ ਗੁਪਤਾ ਨੇ ਮਾਪਿਆਂ ਨੂੰ ਉਨਾਂ ਦੇ ਬੱਚਿਆਂ ਦੀਆਂ ਉਪਲੱਬਧੀਆਂ ਤੇ ਵਧਾਈਆਂ ਦਿੱਤੀਆਂ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਾਰੇ ਅਧਿਆਪਕ ਅਤੇ ਸਟਾਫ ਮੌਜੂਦ ਰਿਹਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments