spot_img
spot_img
spot_img
spot_img
Sunday, May 19, 2024
spot_img
Homeਪਟਿਆਲਾਬੱਚਿਆਂ ਵਲੋਂ ਮਾਂ ਦੀਆਂ ਖੂਬਸੂਰਤ ਕਲਾਕ੍ਰਿਤੀਆਂ ਬਣਾਕੇ ਕੌਮਾਂਤਰੀ ਇਸਤਰੀ ਦਿਵਸ਼ ਮਨਾਉਣਾ ਸ਼ਲਾਘਾਯੋਗ...

ਬੱਚਿਆਂ ਵਲੋਂ ਮਾਂ ਦੀਆਂ ਖੂਬਸੂਰਤ ਕਲਾਕ੍ਰਿਤੀਆਂ ਬਣਾਕੇ ਕੌਮਾਂਤਰੀ ਇਸਤਰੀ ਦਿਵਸ਼ ਮਨਾਉਣਾ ਸ਼ਲਾਘਾਯੋਗ — ਭਗਵਾਨ ਦਾਸ ਗੁਪਤਾ

ਬੱਚਿਆਂ ਵਲੋਂ ਮਾਂ ਦੀਆਂ ਖੂਬਸੂਰਤ ਕਲਾਕ੍ਰਿਤੀਆਂ ਬਣਾਕੇ ਕੌਮਾਂਤਰੀ ਇਸਤਰੀ ਦਿਵਸ਼ ਮਨਾਉਣਾ ਸ਼ਲਾਘਾਯੋਗ — ਭਗਵਾਨ ਦਾਸ ਗੁਪਤਾ

ਪਟਿਆਲਾ 18 ਮਈ ( ਸੰਨੀ ਕੁਮਾਰ )
ਸਮਾਜ ਸੇਵਿਕਾ‌ ਰਾਜਪਾਲ ਕੌਰ ਮਸਤ ਸੰਸਥਾਪਕ ਤੇ ਮੁੱਖ ਪ੍ਰਬੰਧਕ ਮਸਤੀ ਕੀ ਪਾਠਸ਼ਾਲਾ ਵਲੋਂ ਬੁੱਢਾ ਦੱਲ ਪਬਲਿਕ ਸਕੂਲ ਦੀ ਸੀਨੀਅਰ ਅਧਿਆਪਕਾ ਸ੍ਰੀਮਤੀ ਅਨੁੰ ਦੇ ਸਹਿਯੋਗ ਨਾਲ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਬੱਚਿਆਂ ਨਾਲ ਅੰਤਰਾਸ਼ਟਰੀ ਮਾਂ ਦਿਵਸ ਮਨਾਉਣ ਇੱਕ ਵਿਸ਼ੇਸ਼ ਪ੍ਰੋਗਰਾਮ ਮਸਤੀ ਕੀ ਪਾਠਸ਼ਾਲਾ 21 ਨੰਬਰ ਰੇਲਵੇ ਕਰਾਸਿੰਗ ਵਿਖੇ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਪ੍ਰਧਾਨ ਰੌਟਰੀ ਕਲੱਬ ਪਟਿਆਲਾ ਮਿਡ ਟਾਊਨ ਤੇ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਸਨ।
ਮੁੱਖ ਮਹਿਮਾਨ ਨੇ ਮੈਡਮ ਰਾਜਪਾਲ ਮਸਤ ਜੋਕਿ ਪਿਛਲੇ 23 ਸਾਲਾਂ ਤੋਂ ਨਿਰਵਿਘਨ ਨਿਰਸਵਾਰਥ ਤੇ ਅਣਥੱਕ ਮਿਹਨਤ ਨਾਲ ਖੁੱਲੇ ਅਸਮਾਨ ਥੱਲੇ ਇੱਕ ਨਿਵੇਕਲਾ ਸਕੂਲ ਮਸਤੀ ਕੀ ਪਾਠਸ਼ਾਲਾ ਚਲਾ ਰਹੇ ਹਨ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਪਾਠਸ਼ਾਲਾ ਦੇ ਨਿੱਕੇ ਬੱਚਿਆਂ ਵਲੋਂ ਮਾਂ ਦੀਆਂ ਭਾਵਪੂਰਤ ਅਤੇ ਖੂਬਸੂਰਤ ਕਲਾਕ੍ਰਿਤੀਆਂ ਬਣਾਕੇ ‌ਕੌਮਾਤਰੀ ਇਸਤਰੀ ਦਿਵਸ਼ ਮਨਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ੳਹਨਾਂ ਨੇ ਆਪਣੇ ਵਲੋਂ ਪਾਠਸ਼ਾਲਾ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਇਸ ਮੌਕੇ ਪਾਠਸ਼ਾਲਾ ਦੇ ਬੱਚਿਆਂ ਨੂੰ ਗਰਮੀ ਦੇ ਮੌਸਮ ਲਈ ਟੀ. ਸਰਟਾਂ ਵੰਡੀਆਂ ਗਈਆਂ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਬੱਚਿਆਂ ਦਾ ਮਾਂ ਦਿਵਸ ਨਾਲ ਸਬੰਧਤ ਮੌਕੇ ਤੇ ਹੀ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ।
ਸਾਬਕਾ ਪ੍ਰਿੰਸੀਪਲ ਪ੍ਰੋਫੈਸਰ ਸੁਦਰਸ਼ਨ ਗੁਪਤਾ ਨੇ ਮੰਚ ਸੰਚਾਲਨ ਦੇ ਫ਼ਰਜ਼ ਬਾਖ਼ੂਬੀ ‌ਨਿਭਾਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments