spot_img
spot_img
spot_img
spot_img
Sunday, May 19, 2024
spot_img
Homeਪੰਜਾਬਬੱਸੀ ਪਠਾਣਾਂ ਖਮਾਣੋਂ ਬਾਈਪਾਸ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ

ਬੱਸੀ ਪਠਾਣਾਂ ਖਮਾਣੋਂ ਬਾਈਪਾਸ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ

ਬੱਸੀ ਪਠਾਣਾਂ ਖਮਾਣੋਂ ਬਾਈਪਾਸ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ

ਸ਼ਹਿਰ ਨਿਵਾਸੀਆਂ ਨੂੰ ਬਿਮਾਰੀਆਂ ਦਾ ਡਰ

ਬੱਸੀ ਪਠਾਣਾਂ,:-( ਮਨੀਸ਼ ਸ਼ਰਮਾ ):-ਇਤਿਹਾਸਕ ਸ਼ਹਿਰ ਬੱਸੀ ਪਠਾਣਾ ਸਫ਼ਾਈ ਦੀ ਮਾੜੀ ਵਿਵਸਥਾ ਕਾਰਨ ਹੁਣ ਬੱਸੀ ਪਠਾਣਾਂ ਸ਼ਹਿਰ ਨਰਕ ਬਣਦਾ ਜਾ ਰਿਹਾ ਹੈ। ਦੇਖਣ ਵਿੱਚ ਆਇਆ ਹੈ ਕਿ ਬੱਸੀ ਪਠਾਣਾ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਗੰਦਗੀ ਦੀ ਭਰਮਾਰ ਨਜ਼ਰ ਆ ਰਹੀ ਹੈ। ਬਦਬੂ ਮਾਰਦੇ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਫੈਲਣ ਦਾ ਡਰ ਰਹਿੰਦਾ ਹੈ, ਪ੍ਰੰਤੂ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਨਗਰ ਕੌਸਲ ਸੁਸਤ ਦਿਖਾਈ ਦਿੱਸ ਰਹੀ ਹੈ। ਖਮਾਣੋਂ ਬਾਈਪਾਸ ਸੜਕ ਦੇ ਨਾਲ ਲਗਦੀ ਜਗ੍ਹਾ ਤੇ ਪਿਛਲੇ ਕੁੱਝ ਦਿਨਾਂ ਤੋਂ ਆਵਾਰਾ ਪਸ਼ੂ ਮਰੇ ਹੋਏ ਪਏ ਹਨ। ਜਿਸ ਕਾਰਨ ਗੰਦੀ ਬਦਬੂ ਹਵਾ ਵਿੱਚ ਫੈਲ ਰਹੀ ਹੈ। ਸਵੇਰੇ ਸ਼ਾਮ ਸੈਰ ਕਰਨ ਵਾਲੇ ਅਤੇ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਦੇ ਮਨਾਂ ਚ ਰੋਸ਼ ਜਤਾਇਆ ਜਾ ਰਿਹਾ ਹੈ। ਇਸ ਸਬੰਧੀ ਸਥਾਨਕ ਸ਼ਹਿਰ ਵਾਸੀ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸਾਬਕਾ ਜਿਲ੍ਹਾ ਮੀਤ ਪ੍ਰਧਾਨ ਹਰਸ਼ ਗਰਗ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਜਗ੍ਹਾ ਦੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਜਾਵੇ ਤਾਂ ਕਿ ਖਮਾਣੋਂ ਬਾਈਪਾਸ ਦੀ ਸਫਾਈ ਵਿਵਸਥਾ ਨੂੰ ਸੁਧਾਰਿਆ ਜਾਵੇ ਤਾਂ ਜੋ ਇਕ ਤਾਂ ਸ਼ਹਿਰ ਸਾਫ਼ ਸੁਥਰਾ ਬਣ ਸਕੇ ਅਤੇ ਦੂਜਾ ਲੋਕ ਬਿਮਾਰੀਆਂ ਤੋਂ ਬਚ ਸਕਣ। ਇਥੇ ਦੱਸਣਯੋਗ ਬਣਦਾ ਹੈ ਕਿ ਇਹ ਸਮੱਸਿਆ ਪਿਛਲੇ ਲੰਬੇ ਸਮੇਂ ਚਲਦੀ ਆ ਰਹੀ ਹੈ। ਨਗਰ ਕੌਸਲ ਅਧਿਕਾਰੀਆ ਦੇ ਧਿਆਨ ਵਿੱਚ ਕਈ ਵਾਰ ਇਹ ਸਮੱਸਿਆ ਲਿਆਦੀ ਗਈ ਹੈ। ਪਰ ਉਨਾਂ ਵੱਲੋ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਕਿ ਸਰਕਾਰ ਵੱਲੋਂ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਗਊ ਸੈਸ ਵਸੂਲਿਆ ਜਾਂਦਾ ਹੈ। ਫਿਰ ਵੀ ਇਸ ਸਮੱਸਿਆ ਤੋਂ ਸ਼ਹਿਰ ਵਾਸੀ ਬਾਂਝੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments