spot_img
spot_img
spot_img
spot_img
Tuesday, May 28, 2024
spot_img
Homeਪੰਜਾਬਬੱਸੀ ਪਠਾਣਾਂ ਵਿੱਖੇ ਨੌਜਵਾਨ ਤੇ ਜਾਨਲੇਵਾ ਹਮਲਾ, ਜ਼ੇਰੇ ਇਲਾਜ ਸਿਵਲ ਹਸਪਤਾਲ ਚ...

ਬੱਸੀ ਪਠਾਣਾਂ ਵਿੱਖੇ ਨੌਜਵਾਨ ਤੇ ਜਾਨਲੇਵਾ ਹਮਲਾ, ਜ਼ੇਰੇ ਇਲਾਜ ਸਿਵਲ ਹਸਪਤਾਲ ਚ ਦਾਖਲ

ਬੱਸੀ ਪਠਾਣਾਂ ਵਿੱਖੇ ਨੌਜਵਾਨ ਤੇ ਜਾਨਲੇਵਾ ਹਮਲਾ, ਜ਼ੇਰੇ ਇਲਾਜ ਸਿਵਲ ਹਸਪਤਾਲ ਚ ਦਾਖਲ

ਬੱਸੀ ਪਠਾਣਾਂ (ਮਨੀਸ਼ ਸ਼ਰਮਾ)
ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਆਪਸੀ ਰਨਜਿਸ਼ ਨੂੰ ਲੈਕੇ ਸ਼ੁੱਕਰਵਾਰ ਨੂੰ ਸ਼ਾਮ ਸਮੇਂ ਨਿੰਮ ਵਾਲਾ ਚੌਕ ਚ ਸਤਿਥ ਮ੍ਹਦੀ ਹੇਅਰ ਡਰੇਸਰ ਵਿਖੇ ਅਣਪਛਾਤੇ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ ਨਾਲ ਸ਼ਰਨਜੀਤ ਸਿੰਘ ਵਾਸੀ ਵਾਰਡ ਨੰਬਰ 8 ਨੀਮ ਵਾਲਾ ਚੌਕ ਨੇੜੇ ਗੁਰਦੁਆਰਾ ਸਿੰਘ ਸਭਾ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਗੰਭੀਰ ਜ਼ਖ਼ਮੀ ਹਾਲਤ ਵਿੱਚ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ । ਸਿਵਲ ਹਸਪਤਾਲ ਵਿਖੇ ‘ਚ ਜ਼ੇਰੇ ਇਲਾਜ ਜ਼ਖਮੀ ਨੌਜਵਾਨ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਉਹ ਮੱਦੀ ਹੇਅਰ ਡਰੇਸਰ ਤੇ ਬਾਲ ਕਟਵਾ ਰਿਹਾ ਸੀ।ਇਸੇ ਦੌਰਾਨ ਅਚਾਨਕ ਕੁਝ ਨੌਜਵਾਨ ਹਮਲਾਵਰਾਂ ਵਲੋਂ ਉਸ ‘ਤੇ ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਸ਼ਰਨਜੀਤ ਸਿੰਘ ਨੇ ਦੱਸਿਆ ਕਿ ਹਮਲੇ ਵਿੱਚ ਉਸ ਦੇ ਸਿਰ, ਬਾਂਹ ਅਤੇ ਸ਼ਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਅਤੇ ਉਸ ਦਾ ਪਿਤਾ ਕੁਲਦੀਪ ਸਿੰਘ ਤੁਰੰਤ ਉਥੇ ਪਹੁੰਚ ਗਏ। ਉਸ ਨੂੰ ਇਲਾਜ ਲਈ ਬੱਸੀ ਪਠਾਣਾਂ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦਲਿਤ ਭਾਈਚਾਰੇ ਨਾਲ ਸਬੰਧਿਤ ਮੌਜੂਦਾ ਨੌਜਵਾਨ ਤੇ ਹੋਏ ਹਮਲੇ ਦੀ ਇਸ ਘਟਨਾ ਨੂੰ ਆਪਸੀ ਦੁਸ਼ਮਣੀ ਅਤੇ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਹੀ ਤਕਰਾਰ ਚੱਲ ਰਿਹਾ ਹੈ। ਇਸ ਸਬੰਧੀ ਜਦੋਂ ਸਿਟੀ ਇੰਚਾਰਜ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿ ਘਟਨਾ ਦੀ ਸੂਚਨਾ ਮਿਲ ਗਈ ਹੈ। ਪੁਲਿਸ ਟੀਮ ਪੀੜਤ ਦੇ ਬਿਆਨ ਦਰਜ਼ ਕਰ ਰਹੀ ਹੈ। ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਹਮਲਾਵਰਾਂ ਤੇ ਕੀਤੀ ਜਾਵੇਗੀ। ਇਸ ਸੰਬੰਧੀ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲੀਸ ਵਲੋਂ ਕੋਈ ਵੀ ਬਿਆਨ ਨਹੀਂ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments