spot_img
spot_img
spot_img
spot_img
Tuesday, May 28, 2024
spot_img
Homeਪੰਜਾਬਬੱਸੀ ਪਠਾਣਾਂ ਸ਼ਹਿਰ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ ਸ਼ਹਿਰ ਨਿਵਾਸੀਆਂ ਨੂੰ ਬਿਮਾਰੀਆਂ...

ਬੱਸੀ ਪਠਾਣਾਂ ਸ਼ਹਿਰ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ ਸ਼ਹਿਰ ਨਿਵਾਸੀਆਂ ਨੂੰ ਬਿਮਾਰੀਆਂ ਦਾ ਡਰ

ਬੱਸੀ ਪਠਾਣਾਂ ਸ਼ਹਿਰ ਨੂੰ ਲੱਗਿਆ ਗੰਦਗੀ ਦਾ ਗ੍ਰਹਿਣ
ਸ਼ਹਿਰ ਨਿਵਾਸੀਆਂ ਨੂੰ ਬਿਮਾਰੀਆਂ ਦਾ ਡਰ

ਬੱਸੀ ਪਠਾਣਾਂ ਵਿੱਚ ਹਰ ਪਾਸੇ ਲੱਗੇ ਕੂੜੇ ਦੇ ਢੇਰ ਸਫ਼ਾਈ ਦਾ ਮਾੜਾ ਹਾਲ

ਬੱਸੀ ਪਠਾਣਾਂ,( ਮਨੀਸ਼ ਸ਼ਰਮਾ ):-ਇਤਿਹਾਸਕ ਸ਼ਹਿਰ ਬੱਸੀ ਪਠਾਣਾਂ ਵਿੱਚ ਸਫ਼ਾਈ ਦੀ ਮਾੜੀ ਵਿਵਸਥਾ ਕਾਰਨ ਹੁਣ ਬੱਸੀ ਪਠਾਣਾਂ ਸ਼ਹਿਰ ਨਰਕ ਬਣਦਾ ਜਾ ਰਿਹਾ ਹੈ। ਦੇਖਣ ਵਿੱਚ ਆਇਆ ਹੈ ਕਿ ਬੱਸੀ ਪਠਾਣਾਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਗੰਦਗੀ ਦੀ ਭਰਮਾਰ ਨਜ਼ਰ ਆ ਰਹੀ ਹੈ। ਬਦਬੂ ਮਾਰਦੇ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਸ਼ਹਿਰ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਫੈਲਣ ਦਾ ਡਰ ਰਹਿੰਦਾ ਹੈ, ਪ੍ਰੰਤੂ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਨਗਰ ਕੌਂਸਲ ਸੁਸਤ ਦਿਖਾਈ ਦੇ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਵੱਲ ਕਿਸੇ ਵੀ ਪ੍ਰਸ਼ਾਂਸ਼ਨ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈ। ਸ਼ਹਿਰ ਨਿਵਾਸੀ ਅਸ਼ੋਕ ਕੁਮਾਰ,ਦੀਪ ਸ਼ਰਮਾ, ਸੰਜੀਵ ਕੁਮਾਰ, ਪ੍ਰੀਤਮ ਰਬੜ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਿਚ ਸਫਾਈ ਦਾ ਮਾੜਾ ਹਾਲ ਹੈ ਤੇ ਗੰਦਗੀ ਕਰਕੇ ਲੋਕ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੀ ਗ੍ਰਿਫਤ ਵਿੱਚ ਆ ਸਕਦੇ ਹਨ। ਉਨ੍ਹਾਂ ਕਿਹਾ ਪੁਰਾਣੀ ਅਨਾਜ ਮੰਡੀ, ਸਬਜ਼ੀ ਮੰਡੀ ਦੇ ਬਾਹਰ ਮੇਨ ਰੋਡ, ਸਰਕਾਰੀ ਹਸਪਤਾਲ ਰੋਡ, ਖਮਾਣੋਂ ਬਾਈਪਾਸ ਤੇ ਹੋਰ ਵੀ ਕਈ ਸ਼ਹਿਰ ਦੀਆਂ ਜਨਤਕ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਨਜ਼ਰ ਆਉਣਗੇ। ਸ਼ਹਿਰ ਵਾਸੀ ਸਫ਼ਾਈ ਦੇ ਮਾੜੇ ਪ੍ਰਬੰਧਾਂ ਤੋਂ ਬੇਹੱਦ ਪ੍ਰੇਸ਼ਾਨ ਹਨ, ਸ਼ਹਿਰ ਦੀ ਇਸ ਸਮੱਸਿਆ ਵੱਲ ਨਗਰ ਕੌਂਸਲ ਦਾ ਵੀ ਕੋਈ ਧਿਆਨ ਨਹੀਂ ਹੈ । ਸਥਾਨਕ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਬੱਸੀ ਪਠਾਣਾਂ ਨਗਰ ਕੌਂਸਲ ਨੂੰ ਤਾੜਨਾ ਕੀਤੀ ਜਾਵੇ ਤਾਂ ਕਿ ਸਫਾਈ ਵਿਵਸਥਾ ਨੂੰ ਸੁਧਾਰਿਆ ਜਾਵੇ ਤਾਂ ਜੋ ਇਕ ਤਾਂ ਸ਼ਹਿਰ ਸਾਫ਼ ਸੁਥਰਾ ਬਣ ਸਕੇ ਅਤੇ ਦੂਜਾ ਲੋਕ ਬਿਮਾਰੀਆਂ ਤੋਂ ਬਚ ਸਕਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments