spot_img
spot_img
spot_img
spot_img
Sunday, May 19, 2024
spot_img
Homeਪੰਜਾਬਬੱਸੀ ਪਠਾਣਾਂ ਸੁਵਿਧਾ ਸੈਂਟਰ ਚ ਅਸ਼ਟਾਮ ਪੇਪਰਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

ਬੱਸੀ ਪਠਾਣਾਂ ਸੁਵਿਧਾ ਸੈਂਟਰ ਚ ਅਸ਼ਟਾਮ ਪੇਪਰਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

ਬੱਸੀ ਪਠਾਣਾਂ ਸੁਵਿਧਾ ਸੈਂਟਰ ਚ ਅਸ਼ਟਾਮ ਪੇਪਰਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

ਬੱਸੀ ਪਠਾਣਾਂ (ਮਨੀਸ਼ ਸ਼ਰਮਾ )
ਬੱਸੀ ਪਠਾਣਾਂ ਤਹਿਸੀਲ ਕੰਪਲੈਕਸ ਵਿੱਚ ਸਥਿਤ ਸੁਵਿਧਾ ਕੇਂਦਰ ਵਿਚ ਵਰਤੇ ਜਾਣ ਵਾਲੇ ਅਸ਼ਟਾਮ ਪੇਪਰਾਂ ਅਤੇ ਕਈ ਇੰਟਰਨੈੱਟ ਲੋਕ ਸੇਵਾਵਾਂ ਸੁਵਿਧਾ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਕਿੱਲਤ ਪਾਈ ਜਾ ਰਹੀ ਹੈ।ਜਿਸ ਕਾਰਨ ਲੋਕ ਵੱਡੇ ਪੱਧਰ ’ਤੇ ਪ੍ਰੇਸ਼ਾਨ ਹੋ ਰਹੇ ਹਨ। ਜਾਣਕਾਰੀ ਅਨੁਸਾਰ 10 ਰੁਪਏ ਤੋਂ ਲੈ ਕੇ 500 ਰੁਪਏ ਤਕ ਦੇ ਅਸ਼ਟਾਮ ਪੇਪਰ ਲੋਕਾਂ ਨੂੰ ਕਿਤੋਂ ਵੀ ਨਹੀਂ ਮਿਲ ਰਹੇ। ਇਸ ਕਾਰਨ ਸੁਵਿਧਾ ਸੈਂਟਰ ਵਿੱਚ ਆਪਣੇ ਜ਼ਮੀਨੀ ਕੰਮਾਂ ਲਈ ਆਉਣ ਵਾਲੇ ਲੋਕਾਂ ਤੋਂ ਇਲਾਵਾ ਸੁਵਿਧਾ ਕੇਂਦਰਾਂ ਵਿਚ ਹਲਫ਼ੀਆ ਬਿਆਨ ਬਣਵਾਉਣ ਵਾਲੇ ਲੋਕਾਂ ਨੂੰ ਵੀ ਅਸ਼ਟਾਮ ਪੇਪਰਾਂ ਦੀ ਕਿੱਲਤ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸੂਤਰਾਂ ਮੁਤਾਬਕ ਤਹਿਸੀਲ ਕੰਪਲੈਕਸ ਵਿੱਚ ਕਈ ਅਸ਼ਟਾਮ ਪੇਪਰ ਦੁਗਣੇ ਰੇਟ ’ਤੇ ਬਲੈਕ ਵਿੱਚ ਉਪਲੱਬਧ ਕਰਵਾਏ ਜਾ ਰਹੇ ਹਨ।ਜਿਸ ਕਾਰਨ ਲੋਕਾਂ ਨੂੰ ਛੋਟੇ ਅਸ਼ਟਾਮ ਹੋਰਨਾਂ ਸ਼ਹਿਰਾਂ ਤੋਂ ਲਿਆਉਣੇ ਪੈਂਦੇ ਹਨ। ਜਦੋਂ ਇਸ ਸਬੰਧੀ ਪੱਤਰਕਾਰਾ ਵੱਲੋਂ ਸੁਵਿਧਾ ਸੈਂਟਰ ਦੇ ਅਧਿਕਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸ਼ਟਾਮ ਪੇਪਰ ਕੱਲ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਅਤੇ ਉਨਾਂ ਕਿਹਾ ਕਿ ਜਿਹੜੀਆ ਲੋਕ ਸੇਵਾਵਾਂ ਸਾਈਟਾ ਹਨ ਉਹ ਪਿਛਲੇ ਕਈ ਦਿਨਾਂ ਤੋਂ ਪਿੱਛੇ ਤੋਂ ਹੀ ਬੰਦ ਹਨ!!

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments