ਵਿਸ਼ਵ ਸਾਇਕਲ ਦਿਵਸ
ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਅੱਜ ਬੱਸੀ ਪਠਾਣਾ ਰਾਈਡਰਸ ਟੀਮ ਵਲੋਂ ਵਿਸ਼ਵ ਸਾਇਕਲ ਦਿਵਸ ਦੇ ਮੌਕੇ ਤੇ 35 ਕਿਲੋਮੀਟਰ ਦੀ ਗਰੁੱਪ ਰਾਈੇਡ ਕਿੱਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੀਗਨ ਪਰਾਸ਼ਰ ਨੇ ਕਿਹਾ ਕੀ ਸਾਡੀ ਅੱਜ ਦੀ ਰਾਈਡ ਦਾ ਮਕਸਦ ਇਹੀ ਹੈ ਕਿ ਸਾਨੂੰ ਸਾਇਕਲੀਗ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣੋਂਨਾ ਚਾਹੀਦਾ ਹੈ। ਸਾਈਕਲਿੰਗ ਕਰਨ ਨਾਲ ਸਾਡੀ ਸਿਹਤ ਅਤੇ ਵਾਤਾਵਰਨ ਬੇਹਤਰ ਹੁੰਦਾ ਹੈ ਅਤੇ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਸਾਡੀ ਪੂਰੀ ਟੀਮ ਵਲੋਂ ਏਹੀ ਸੁਨੇਹਾ ਦਿੱਤਾ ਜਾਂਦਾ ਹੈ ਕਿ ਸਵੇਰ ਦੀ ਸੈਰ ਕਰੋ ਸਾਇਕਲੀਗ ਕਰੋ ਅੱਤੇ ਆਪਣੀ ਸਿਹਤ ਦਾ ਧਿਆਨ ਰਖੋ।
ਇਸ ਮੋਕੇ ਰੀਗਨ ਪਰਾਸ਼ਰ,
ਪੁਨੀਤ ਚਾਵਲਾ, ਅਮਰਜੀਤ ਸਿੰਘ ਕੋਹਲੀ, ਖੁਸ਼ਦੀਪ ਮਲਹੋਤਰਾ, ਕਮਲ ਕੁਮਾਰ, ਚੰਨਦਨ ਵਧਵਾ ਵਰੁਣ ਛਾਬੜਾ, ਸ਼ਸ਼ੀ ਛਾਬੜ, ਰਾਜੇਸ਼ ਕੁਮਾਰ,ਜਸਮੀਤ ਸਿੰਘ ਸਚਦੇਵਾ, ਸ਼ਾਲ਼ੂ ਹਸਿਜਾ, ਰਚਿਤ ਖੁੱਲਰ, ਰਾਈਡਰਸ ਸ਼ਾਮਲ ਸਨ।