spot_img
spot_img
spot_img
spot_img
Sunday, May 19, 2024
spot_img
Homeਪਟਿਆਲਾਭਗਵਾਨ ਵਾਲਮੀਕਿ ਮੰਦਰ ਵਿਖੇ ਕੇਅਰ ਟੇਕਰ ਦੇ ਕਮਰੇ ਨੂੰ ਤੋੜਨ ਤੇ ਆਗੂਆਂ...

ਭਗਵਾਨ ਵਾਲਮੀਕਿ ਮੰਦਰ ਵਿਖੇ ਕੇਅਰ ਟੇਕਰ ਦੇ ਕਮਰੇ ਨੂੰ ਤੋੜਨ ਤੇ ਆਗੂਆਂ ਨੇ ਕੀਤਾ ਪ੍ਰਦਰਸ਼ਨ

ਭਗਵਾਨ ਵਾਲਮੀਕਿ ਮੰਦਰ ਵਿਖੇ ਕੇਅਰ ਟੇਕਰ ਦੇ ਕਮਰੇ ਨੂੰ ਤੋੜਨ ਤੇ ਆਗੂਆਂ ਨੇ ਕੀਤਾ ਪ੍ਰਦਰਸ਼ਨ
ਮੰਦਰ ਦੇ ਆਲ਼ੇ ਦੁਆਲੇ ਲੱਗੀ ਹੋਈ ਹੈ 145/ 146 ਦੀ ਧਾਰਾ
ਕੁਝ ਸ਼ਰਾਰਤੀ ਅਨਸਰਾਂ ਨੇ ਛੋਟੀ ਬਾਰਾਦਰੀ ਵਿਖੇ ਇਨਕਮ ਟੈਕਸ ਕਲੋਨੀ ਦੇ ਨਾਲ ਲਗਦੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਕੇਅਰ ਟੇਕਰ ਲਈ ਬਣਾਏ ਗਏ ਕਮਰੇ ਨੂੰ ਤੋੜ ਦਿੱਤਾ ਹੈ। ਜਦੋਂ ਕਿ ਮੰਦਰ ਦੇ ਆਲ਼ੇ ਦੁਆਲ਼ੇ ਐਸ.ਡੀ.ਐਮ ਪਟਿਆਲਾ ਦੇ ਹੁਕਮਾਂ ਅਨੁਸਾਰ 145/ 146 ਦੀ ਧਾਰਾ ਲੱਗੀ ਹੋਈ ਹੈ। ਜਿਸ ਕਰਕੇ ਬਿਨਾ ਇਜਾਜ਼ਤ ਕੋਈ ਮੰਦਿਰ ਵਿਚ ਨਹੀਂ ਜਾ ਸਕਦਾ। ਇਸ ਦੇ ਰੋਸ ਵਜੋਂ ਅੱਜ ਵਾਲਮੀਕਿ ਸਮਾਜ ਦੇ ਆਗੂਆਂ ਨੇ ਮੰਦਰ ਦੇ ਰਜਿਸਟਰਡ ਪ੍ਰਧਾਨ ਸੰਜੇ ਹੰਸ, ਕੇਅਰ ਟੇਕਰ ਕਿਰਨ ਦੇਵੀ ਅਤੇ ਹੋਰ ਆਗੂਆਂ ਨੇ ਕਮਰੇ ਦੀਆ ਪੁਰਾਣੀਆ ਅਤੇ ਨਵੀਆਂ ਤਸਵੀਰਾਂ ਦਿਖਾ ਕੇ ਇਕੱਠੇ ਹੋਕੇ ਪ੍ਰਦਰ੍ਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਮੰਦਰ ਦਾ ਕੇਸ ਮਾਨਯੋਗ ਸੀ.ਜੇ.ਐਮ ਪਟਿਆਲਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਮੰਦਰ ਦੀ ਸਾਂਭ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਡੀ.ਸੀ ਪਟਿਆਲਾ ਦੇ ਹੁਕਮਾ ਅਨੁਸਾਰ ਤਹਿਸੀਲਦਾਰ ਪਟਿਆਲਾ ਦੀ ਲੱਗੀ ਹੋਈ ਹੈ। ਪਰ ਬਾਵਜੂਦ ਇਸ ਦੇ ਮੰਦਰ ਦੀ ਹੱਦ ਅੰਦਰ ਬਣੇ ਹੋਏ ਕੇਅਰ ਟੇਕਰ ਦੇ ਇਸ ਕਮਰੇ ਨੂੰ ਤੋੜ ਕੇ ਸਬੂਤ ਮਿਟਾਉਣ ਦੀ ਕੋਸਿਸ਼ ਕੀਤੀ ਗਈ ਹੈ। ਜਿਸ ਦਾ ਸਮੂਚੇ ਵਾਲਮੀਕਿ ਭਾਈਚਾਰੇ ਵਿੱਚ ਰੋਸ ਹੈ। ਉਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਲਦੀ ਹੀ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਫ਼ੜ ਕੇ ਮੰਦਰ ਦੀ ਰਜਿਸਟਰਡ ਸੰਸਥਾਂ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਅਜੈ ਕੁਮਾਰ, ਸਾਜਨ, ਬਿੱਲੂ, ਇੰਦਰਜੀਤ ਸਿੰਘ, ਨਰੇਸ਼ ਕੁਮਾਰ, ਕਰਨੈਲ ਸਿੰਘ, ਮੰਗਤ ਰਾਮ ਅਤੇ ਸੋਨੂੰ ਹਾਜਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments