spot_img
spot_img
spot_img
spot_img
Sunday, May 19, 2024
spot_img
Homeਪੰਜਾਬਭਾਜਪਾ ਆਗੂ ਬਰਿੰਦਰ ਬਿੱਟੂ ਤੇ ਅਮਿਤ ਜਿੰਦਲ ਵੱਲੋਂ ਭਾਦਸੋਂ ਚ ਬਣਨ ਵਾਲੇ...

ਭਾਜਪਾ ਆਗੂ ਬਰਿੰਦਰ ਬਿੱਟੂ ਤੇ ਅਮਿਤ ਜਿੰਦਲ ਵੱਲੋਂ ਭਾਦਸੋਂ ਚ ਬਣਨ ਵਾਲੇ ਸਰਕਾਰੀ ਕਾਲਜ ਦੇ ਮੁੱਦੇ ਤੇ ਕੀਤੀ ਪ੍ਰੈਸ ਕਾਨਫਰੰਸ

ਭਾਜਪਾ ਆਗੂ ਬਰਿੰਦਰ ਬਿੱਟੂ ਤੇ ਅਮਿਤ ਜਿੰਦਲ ਵੱਲੋਂ
ਭਾਦਸੋਂ ਚ ਬਣਨ ਵਾਲੇ ਸਰਕਾਰੀ ਕਾਲਜ ਦੇ ਮੁੱਦੇ ਤੇ ਕੀਤੀ ਪ੍ਰੈਸ ਕਾਨਫਰੰਸ–
– ਮਾਮਲਾ ਕਾਲਜ ਲਈ ਮਨਜ਼ੂਰ ਹੋਈ 26 ਵਿੱਘੇ 19 ਵਿਸਵੇ ਜ਼ਮੀਨ ਦੀ ਥਾਂ ਵਾਹੀ ਯੋਗ ਜ਼ਮੀਨ ਵਿੱਚ ਕਾਲਜ ਬਣਾਉਣ ਦਾ
ਭਾਦਸੋਂ, 6 ਮਈ ( ਬਰਿੰਦਰਪਾਲ ਸਿੰਘ) – ਭਾਦਸੋਂ ਸ਼ਹਿਰ ਵਿੱਚ ਬਣਨ ਵਾਲੇ ਸਰਕਾਰੀ ਕਾਲਜ ਦੇ ਸਬੰਧ ਵਿੱਚ ਭਾਜਪਾ ਆਗੂ ਬਰਿੰਦਰ ਬਿੱਟੂ ਅਤੇ ਅਮਿਤ ਜਿੰਦਲ ਨੇ ਕਾਲਜ ਦੀ ਮਨਜੂਰ ਹੋਈ ਜ਼ਮੀਨ ਵਿੱਚ ਕਾਲਜ ਬਣਾਉਣ ਦੀ ਥਾਂ ਦੂਜੀ ਵਾਹੀ ਯੋਗ ਜ਼ਮੀਨ ਵਿੱਚ ਕਾਲਜ ਬਣਾਉਣ ਦਾ ਮਤਾ ਪਾਉਣ ਦਾ ਮੁੱਦਾ ਜੱਗ ਜਾਹਿਰ ਕੀਤਾ ਕੀਤਾ ਹੈ ਜਿਸ ਨਾਲ ਕਾਲਜ ਦਾ ਮੁੱਦਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਿਆ ਹੈ । ਅੱਜ ਬੱਸ ਸਟੈਂਡ ਭਾਦਸੋਂ ਵਿਖੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਆਗੂ ਬਰਿੰਦਰ ਬਿੱਟੂ, ਅਮਿਤ ਜਿੰਦਲ ਭਾਜਪਾ ਮੰਡਲ ਪ੍ਰਧਾਨ ਤੇ ਹੋਰ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਭਾਦਸੋਂ ਸ਼ਹਿਰ ਵਿੱਚ ਨੌਜਵਾਨ ਮੁੰਡੇ ਕੁੜੀਆਂ ਲਈ ਉਚੇਰੀ ਸਿੱਖਿਆ ਲਈ ਕੋਈ ਕਾਲਜ ਨਹੀਂ ਹੈ ਅਤੇ ਇਲਾਕੇ ਦੇ ਨੌਜਵਾਨ ਮੁੰਡੇ ਕੁੜੀਆਂ ਉਚੇਰੀ ਸਿੱਖਿਆ ਲਈ ਨਾਭਾ, ਪਟਿਆਲਾ ਵਿਖੇ ਜਾਂਦੇ ਹਨ।ਇਨਾਂ ਕਾਲਜਾਂ ਵਿੱਚ ਜਾਣ ਲਈ ਵਿਦਿਆਰਥੀਆਂ ਨੂੰ ਬਹੁਤ ਖੱਜਲ ਖੁਆਰ ਹੋ ਕੇ ਜਾਣਾ ਪੈਂਦਾ ਹੈ ਕਿਉਂਕਿ ਬਸ ਸਰਵਿਸ ਦੇ ਰੂਟ ਘੱਟ ਹੋਣ ਕਰਨ ਅਕਸਰ ਵਿਦਿਆਰਥੀ ਬੱਸਾਂ ਵਿੱਚ ਲਟਕ ਲਟਕ ਕੇ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਜਾਂਦੇ ਸਨ ਜਿਸ ਕਾਰਨ ਕਈ ਵਾਰ ਬੱਚਿਆਂ ਖਾਸ ਕਰਕੇ ਕੁੜੀਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਗ੍ਰਹਿਣ ਕਰਨ ਤੋਂ ਹਟਾ ਕੇ ਘਰ ਬਿਠਾ ਲਿਆ।ਪਿਛਲੀ ਕਾਂਗਰਸ ਸਰਕਾਰ ਵੇਲੇ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਪੰਚਾਂ -ਸਰਪੰਚਾਂ ਤੇ ਮੋਹਤਬਰਾਂ ਦੇ ਸਹਿਯੋਗ ਨਾਲ ਸੰਘਰਸ਼ ਜਾਰੀ ਰੱਖਿਆ ਅਤੇ ਕਾਂਗਰਸ ਵੇਲੇ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਚੁੰਨੀ ਲਾਲ ਵੇਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਮਿਤੀ 05.01.2023 ਨੂੰ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਉਪਰੰਤ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਗਰ ਪੰਚਾਇਤ ਭਾਦਸੋਂ ਦਾ ਪ੍ਰਧਾਨ ਆਪ ਆਗੂ ਦਰਸ਼ਨ ਕੌੜਾ ਨੂੰ ਨਿਯੁਕਤ ਕੀਤਾ ਗਿਆ।ਲੋਕਾਂ ਦੀ ਮੰਗ ਅਨੁਸਾਰ ਕਾਲਜ ਬਣਾਉਣ ਦਾ ਮੁੱਦਾ ਲਗਾਤਾਰ ਸੰਘਰਸ਼ ਦੇ ਦੌਰ ਵਿੱਚ ਚਲਦਾ ਰਿਹਾ।ਜਿਸ ਤਹਿਤ ਉਚੇਰੀ ਨਗਰ ਪੰਚਾਇਤ ਭਾਦਸੋਂ ਦੀ 26 ਵਿੱਘੇ 19 ਵਿਸਵੇ ਜ਼ਮੀਨ ਇੰਤਕਾਲ ਨੰ; 2961 ਵਸੀਕਾ ਨੰ; 378 ਮਿਤੀ 08.09.2021 ਰਾਂਹੀ ਸਿੱਖਿਆ ਵਿਭਾਗ ਪੰਜਾਬ (ਕਾਲਜਾਂ) ਨੂੰ 33 ਸਾਲ ਭਾਵ ਮਿਤੀ 08.09.2021 ਤੋਂ ਮਿਤੀ 07.09.2054 ਤੱਕ 1 ਰੁਪਿਆ ਉੱਕਾ ਪੁੱਕਾ ਪਟੇ ਤੇ ਮਨਜੂਰ ਹੋ ਚੁੱਕੀ ਹੈ।ਹੁਣ ਇਸ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਸਿਆਸੀ ਸ਼ਹਿ ਤੇ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਦਰਸ਼ਨ ਕੌੜਾ ਵੱਲੋਂ ਕੌਂਸਲਰਾਂ ਨਾਲ ਮਿਲੀ ਭੁਗਤ ਕਰਕੇ ਕਾਲਜ ਲਈ ਅਲਾਟ ਹੋਈ ਇਸ ਜ਼ਮੀਨ ਨੂੰ ਇੱਕ ਪ੍ਰਾਈਵੇਟ ਫਰਮ ਨੂੰ ਲਾਭ ਪਹੁੰਚਾਉਣ ਲਈ ਇਹ ਕਾਲਜ ਕਿਸੇ ਹੋਰ ਜ਼ਮੀਨ ਤੇ ਬਣਾਉਣ ਦਾ ਜਾਲ ਬੁਣਿਆ ਜਾ ਰਿਹਾ ਹੈ ਅਤੇ ਨਗਰ ਪੰਚਾਇਤ ਵੱਲੋਂ ਮਤਾ ਪਾਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਕਾਲਜ ਲਈ ਅਲਾਟ ਹੋਈ ਜ਼ਮੀਨ 26 ਵਿੱਘੇ 19 ਜ਼ਮੀਨ ਕਮਰਸ਼ੀਅਲ ਖੇਤਰ ਵਿੱਚ ਹੈ ਅਤੇ ਇਹ ਜ਼ਮੀਨ ਲਗਭਗ ਪਿਛਲੇ 12-13 ਸਾਲਾਂ ਤੋਂ ਬਿਲਕੁਲ ਬੰਜਰ ਪਈ ਹੈ।ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕੌਂਸਲਰਾਂ ਦੀ ਅਣਦੇਖੀ ਅਤੇ ਨਿੱਜੀ ਫਰਮ ਨੂੰ ਲਾਭ ਪਹੁੰਚਾਉਣ ਲਈ ਗਿਣੀ ਮਿੱਥੀ ਸ਼ਾਜਿਸ ਤਹਿਤ ਇਸ ਜ਼ਮੀਨ ਨੁੰ ਵਾਹੀ ਯੋਗ ਕਰਨ ਦੇ ਉਪਰਾਲੇ ਨਹੀਂ ਕੀਤੇ ਗਏ ਜਿਸ ਨਾਲ ਹਰ ਸਾਲ ਲੱਖਾਂ ਰੁਪਏ ਦਾ ਘਾਟਾ ਨਗਰ ਪੰਚਾਇਤ ਨੂੰ ਪੈ ਰਿਹਾ ਹੈ।ਇਸ ਤੋਂ ਇਲਾਵਾ ਜਿਸ ਜ਼ਮੀਨ ਤੇ ਕਾਲਜ ਬਣਾਉਣ ਲਈ ਮਤਾ ਪਾ ਕੇ ਸ਼ਿਫ਼ਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ੳਹ ਜ਼ਮੀਨ ਵਾਹੀ ਯੋਗ ਜ਼ਮੀਨ ਹੈ ਜਿਸ ਤੋਂ ਨਗਰ ਪੰਚਾਇਤ ਨੂੰ ਸਲਾਨਾ 3-4 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ।
ਬਰਿੰਦਰ ਬਿੱਟੂ ਨੇ ਦੋਸ਼ ਲਗਾਇਆ ਕਿ ਅਸਲ ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕੌਂਸਲਰ ਮਿਲੀ ਭੁਗਤ ਕਰਕੇ ਨਿੱਜੀ ਫਰਮ ਨੂੰ ਲਾਭ ਦੇਣ ਲਈ ਸਰਕਾਰੀ ਕਾਲਜ ਲਈ ਅਲਾਟ ਕੀਤੀ ਜ਼ਮੀਨ ਵਿੱਚ ਕਾਲਜ ਬਣਾਉਣ ਦੀ ਥਾਂ ਕਿਸੇ ਹੋਰ ਥਾਂ ਤੇ ਕਾਲਜ ਬਣਾਉਣ ਦਾ ਮਤਾ ਪਾ ਕੇ ਵੱਡਾ ਘਪਲਾ ਕਰ ਰਹੇ ਹਨ ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਇਸ ਜ਼ਮੀਨ ਦੀ ਮਿਣਤੀ ਕਰਵਾਉਣ ਲਈ ਵੀ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਸੰਪਰਕ ਕੀਤਾ ਜਾਵੇਗਾ।ਬਿੱਟੂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਦਸੋਂ ਵਿੱਚ ਸਰਕਾਰੀ ਕਾਲਜ ਅਲਾਟ ਕੀਤੇ ਜ਼ਮੀਨ ਵਿੱਚ ਹੀ ਬਣਾਇਆ ਜਾਵੇਗਾ ਅਤੇ ਜੇਕਰ ਕੋਈ ਵੀ ਰਾਜਨੀਤਕ ਆਗੂ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰੇਗਾ ਤਾਂ ਉਸ ਖਿਲਾਫ਼ ਸੰਘਰਸ਼ ਜਾਰੀ ਰਹੇਗਾ।ਬਿੱਟੂ ਨੇ ਕਿਹਾ ਕਿ ਮਨਜੂਰ ਹੋਈ ਜ਼ਮੀਨ ਤੇ ਕਾਲਜ ਬਣਾਉਣ ਲਈ ਨੌਜਵਾਨਾਂ ਵੱਲੋਂ ਸ਼ਹਿਰ ਦੇ ਇੱਕ ਇੱਕ ਦੁਕਾਨਦਾਰ ਅਤੇ ਹਰ ਇੱਕ ਸ਼ਹਿਰ ਵਾਸੀ ਤੋਂ ਮਤੇ ਤੇ ਦਸਤਖਤ ਕਰਵਾਕੇ ਸਹਿਮਤੀ ਵੀ ਲਈ ਗਈ ਅਤੇ ਲਗਭਗ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਮਨਜੂਰ ਹੋਈ ਜਮੀਨ ਵਿੱਚ ਕਾਲਜ ਬਣਾਉਣ ਦੀ ਸਹਿਮਤੀ ਦਿੱਤੀ ਗਈ।ਅੱਜ ਇਸ ਮੌਕੇ ਮੰਡਲ ਪ੍ਰਧਾਨ ਅਮਿਤ ਜਿੰਦਲ,ਜਸਵਿੰਦਰ ਸਿੰਘ ਜੇਜੀ,ਜੋਰਾ ਸਿੰਘ,ਚਮਕੌਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੋਜਵਾਨ ਅਤੇ ਸ਼ਹਿਰ ਵਾਸੀ ਹਾਜਰ ਹਾਜ਼ਰ ਸਨ।
———————————————————
ਕੀ ਕਹਿੰਦੇ ਹਨ ਇਸ ਬਾਰੇ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ — ਇਸ ਮਾਮਲੇ ਵਿੱਚ ਜਦੋਂ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਦਰਸ਼ਨ ਕੌੜਾ ਨਾਲ ਗਲ ਕੀਤੀ ਤਾਂ ਉਨਾਂ ਕਿਹਾ ਕਿ ਜਿਸ ਜ਼ਮੀਨ ਦੀ ਉਚੇਰੀ ਸਿੱਖਿਆ ਵਿਭਾਗ ਪੰਜਾਬ ਤੋਂ ਮਨਜੂਰੀ ਮਿਲੀ ਹੈ ਉਸ ਜ਼ਮੀਨ ਦੇ ਇੱਕ ਪਾਸੇ ਸ਼ੈਲਰ ਅਤੇ ਦੂਜੇ ਪਾਸੇ ਕੰਬਾਈਨ ਇੰਡਸਟਰੀ ਹੈ ਜਿਸ ਕਰਕੇ ਬੱਚਿਆਂ ਦੀ ਪੜਾਈ ਵਿੱਚ ਵਿਘਨ ਪਵੇਗਾ। ਇਸ ਲਈ ਇਸ ਮੁਸ਼ਕਿਲ ਨੁੰ ਮੁੱਖ ਰੱਖਕੇ ਨਗਰ ਪੰਚਾਇਤ ਵੱਲੋਂ ਮਤਾ ਪਾ ਕੇ ਇਸ ਮਨਜੂਰ ਹੋਈ ਜ਼ਮੀਨ ਦੇ ਦੂਜੇ ਪਾਸੇ ਵਾਹੀ ਯੋਗ ਜ਼ਮੀਨ ਵਿੱਚ ਕਾਲਜ ਬਣਾਉਣ ਦੀ ਤਜਵੀਜ਼ ਹੈ। ਜੇਕਰ ਉਚੇਰੀ ਸਿੱਖਿਆ ਵਿਭਾਗ ਵੱਲੋਂ ਇਹ ਮਤਾ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਵਾਹੀ ਯੋਗ ਜ਼ਮੀਨ ਵਿੱਚ ਕਾਲਜ ਬਣਾਇਆ ਜਾਵੇਗਾ ਜੇਕਰ ਪ੍ਰਵਾਨਗੀ ਨਹੀਂ ਮਿਲਦੀ ਤਾਂ ਇਸੇ ਜ਼ਮੀਨ ਤੇ ਕਾਲਜ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਇਸ ਬੰਜਰ ਜ਼ਮੀਨ ਤੇ ਨਜਾਇਜ਼ ਕਬਜ਼ੇ ਸਬੰਧੀ ਮਾਨਯੋਗ ਅਦਾਲਤ ਵਿੱਚ ਕੋਰਟ ਕੇਸ ਵੀ ਚਲ ਰਿਹਾ ਹੈ।
———————————————————
ਕਿ ਕਹਿੰਦੇ ਹਨ ਇਸ ਬਾਰੇ ਹਲਕਾ ਵਿਧਾਇਕ–
-ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਜਦੋਂ ਗੱਲ ਕੀਤੀ ਤਾਂ ਉਨਾ ਕਿਹਾ ਕਿ ਵਿਰੋਧੀ ਧਿਰ ਵਲੋਂ ਆਪ ਸਰਕਾਰ ਦੁਆਰਾ ਕੀਤੇ ਗਏ ਵਿਕਾਸ ਕਾਰਜ ਹਜਮ ਨਹੀ ਹੋਰ ਰਹੇ । ਜਿਸ ਕਰਕੇ ਇਸ ਤਰਾਂ ਦੀਆ ਬੇਬੁਨਿਆਦੀ ਗੱਲਾਂ ਕੀਤੀਆਂ ਜਾ ਰਹੀਆ ਹਨ ਅਤੇ ਇਲਾਕੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਬਣਨ ਲਈ ਸਾਡੇ ਵਲੋਂ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਹਰ ਹਾਲਤ ਵਿਚ ਕਾਲਜ ਜਰੂਰ ਬਣੇਗਾ ।

ਕੀ ਕਹਿੰਦੇ ਹਨ ਇਸ ਬਾਰੇ ਕਾਰਜ ਸਾਧਕ ਅਫ਼ਸਰ–
ਇਸ ਬਾਰੇ ਜਦੋਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਅਪਰ ਅਪਾਰ ਸਿੰਘ ਨਾਲ ਗੱਲ ਕੀਤੀ ਤਾਂ ਉਨਾ ਕਿਹਾ ਕਿ ਮਤਾ ਹਾਊਸ ਦੀ ਸਹਿਤਮੀ ਨਾਲ ਪਾਇਆ ਗਿਆ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments