spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਭਾਜਪਾ ਜ਼ਿਲਾ ਸ਼ਹਿਰੀ ਵਲੋਂ ‘ਆਪ’ ਸਰਕਾਰ ਦੇ ਖਿਲਾਫ਼ ਦਿੱਤਾ ਗਿਆ ਵਿਸ਼ਾਲ ਧਰਨਾ

ਭਾਜਪਾ ਜ਼ਿਲਾ ਸ਼ਹਿਰੀ ਵਲੋਂ ‘ਆਪ’ ਸਰਕਾਰ ਦੇ ਖਿਲਾਫ਼ ਦਿੱਤਾ ਗਿਆ ਵਿਸ਼ਾਲ ਧਰਨਾ

ਭਾਜਪਾ ਜ਼ਿਲਾ ਸ਼ਹਿਰੀ ਵਲੋਂ ‘ਆਪ’ ਸਰਕਾਰ ਦੇ ਖਿਲਾਫ਼ ਦਿੱਤਾ ਗਿਆ ਵਿਸ਼ਾਲ ਧਰਨਾ
-ਬੀਬਾ ਜੈ ਇੰਦਰ ਕੌਰ, ਕੇ. ਕੇ. ਮਲਹੋਤਰਾ ਅਤੇ ਸਮੁੱਚੀ ਟੀਮ ਹੋਈ ਸ਼ਾਮਲ
ਪਟਿਆਲਾ, 12 ਜਨਵਰੀ ( ਸੰਨੀ ਕੁਮਾਰ )-ਭਾਰਤੀ ਜਨਤਾ ਪਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਭਾਜਪਾ ਦੀ ਸਕੱਤਰ ਬੀਬਾ ਜੈਇੰਦਰ ਕੌਰ ਦੀ ਅਗਵਾਈ ਹੇਠ ਪਟਿਆਲਾ ਸ਼ਹਿਰੀ ਤੋਂ ਭਾਜਪਾ ਪ੍ਰਧਾਨ ਕੇ. ਕੇ. ਮਲਹੋਤਰਾ ਅਤੇ ਸਮੁੱਚੀ ਭਾਜਪਾ ਲੀਡਰਸ਼ਿਪ ਵਲੋਂ ਪੀ. ਸੀ. ਐਸ. ਤੇ ਆਈ. ਏ. ਐਸ. ਅਧਿਕਾਰੀਆਂ ਵਲੋਂ ਕੀਤੀ ਗਈ ਹੜ੍ਹਤਾਲ ਦੇ ਮੱਦੇਨਜ਼ਰ ਰੋਸ ਵਜੋਂ ਸ਼ੇਰਾਂ ਵਾਲਾ ਗੇਟ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਵਿਚ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਤੋਂ ਇਲਾਵਾ ਸੀਨੀਅਰ ਭਾਜਪਾ ਆਗੂ ਕੇ. ਕੇ. ਸ਼ਰਮਾ, ਸੁਰਿੰਦਰ ਕੌਰ ਨੌਲੱਖਾ, ਬਲਵੰਤ ਰਾਏ, ਅਨਿਲ ਮੰਗਲਾ, ਆਸ਼ੂਤੋਸ਼ ਗੌਤਮ, ਐਸ. ਕੇ. ਦੇਵ, ਅਨਿਲ ਅਗਰਵਾਲ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।
ਇਸ ਮੌਕੇ ਬੀਬਾ ਜੈਇੰਦਰ ਕੌਰ ਅਤੇ ਕੇ. ਕੇ. ਮਲਹੋਤਰਾ ਨੇ ਕਿਹਾ ਕਿ ਪੀ. ਸੀ. ਐਸ. ਤੇ ਆਈ. ਏ. ਐਸ. ਅਧਿਕਾਰੀਆਂ ਵਲੋਂ ਕੀਤੀ ਗਈ ਹੜ੍ਹਤਾਲ ਕਾਰਨ ਪੂਰੇ ਪੰਜਾਬ ਵਿਚ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੰਜਾਬ ਦੇ ਹਰ ਵਿਭਾਗ ਦੇ ਕੰਮ ਜਿਵੇਂ ਕਿ ਰਜਿਸਟ੍ਰੀਆਂ, ਡਰਾਈਵਿੰਗ ਲਾਇਸੈਂਸ, ਜਨਮ ਅਤੇ ਮੌਤ ਦੇ ਸਰਟੀਫਿਕੇਟ, ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਲੋਕ ਮਿਲਣੀਆਂ, ਵਾਹਨਾਂ ਦੀ ਪਾਸਿੰਗ ਤੋਂ ਇਲਾਵਾ ਹੋਰ ਵੀ ਕਈ ਕੰਮ ਪੂਰੀ ਤਰ੍ਹਾਂ ਤੋਂ ਠੱਪ ਪਏ ਹਨ ਜੋ ਕਿ ਸਿੱਧੇ ਤੌਰ ’ਤੇ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਾਕਾਮੀ ਦਰਸਾਉਂਦੀ ਹੈ, ਜੇਕਰ ਕੋਈ ਵੀ ਇਕ ਉਚ ਅਧਿਕਾਰੀ ਰਿਸ਼ਵਤ ਦੇ ਕੇਸ ਵਿਚ ਫਸਦਾ ਹੈ ਤਾਂ ਉਸਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਅਫ਼ਸਰ ਰਿਸ਼ਵਤਖੋਰ ਹਨ ਅਤੇ ਅਜਿਹੇ ਕਿਸੇ ਵੀ ਕੇਸ ਦਾ ਫ਼ੈਸਲਾ ਮਾਨਯੋਗ ਅਦਾਲਤ ਨੇ ਕਰਨਾ ਹੁੰਦਾ ਹੈ ਨਾ ਕਿ ਸਰਕਾਰ ਨੇ ਪਰ ਮੁੱਖ ਮੰਤਰੀ ਮਾਨ ਦੇ ਤਾਨਾਸ਼ਾਹੀ ਰਵੱਈਏ ਕਾਰਨ ਪਹਿਲੀ ਵਾਰ ਪੰਜਾਬ ਵਿਚ ਉਚ ਅਧਿਕਾਰੀਆਂ ਵਲੋਂ ਇੰਨੀ ਵੱਡੀ ਹੜ੍ਹਤਾਲ ਕੀਤੀ ਗਈ ਹੈ ਜਿਸ ਤੋਂ ਤਾਂ ਇਹੋ ਜਾਪਦਾ ਹੈ ਕਿ ਮੌਜੂਦਾ ਸਰਕਾਰ 9 ਮਹੀਨਿਆਂ ਦੇ ਕਾਰਜਕਾਲ ਵਿਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।
ਇਸ ਮੌਕੇ ਵਿਜੈ ਕੂਕਾ, ਅਤੁਲ ਜੋਸ਼ੀ, ਕਮਲੇਸ਼ ਮਲਹੋਤਰਾ, ਗਿੰਨੀ ਨਾਗਪਾਲ, ਰਜਿੰਦਰ ਸ਼ਰਮਾ, ਰੂਪ ਕੁਮਾਰ, ਸੰਜੇ ਸ਼ਰਮਾ, ਸੰਦੀਪ ਮਲਹੋਤਰਾ, ਗੋਪੀ ਰੰਗੀਲਾ, ਸਿਕੰਦਰ ਚੌਹਾਨ, ਪ੍ਰਦੀਪ ਸ਼ਰਮਾ, ਰੋਬਿਨ ਗਰੋਵਰ, ਸੁਰਿੰਦਰ ਮੱਟੂ, ਰਮੇਸ਼ ਜੀ, ਸੁਸ਼ਮਾ ਰਾਣੀ, ਡਾਕਟਰ ਸੰਦੀਪ ਯਾਦਵ, ਵਰਿੰਦਰ ਗੁਪਤਾ (ਸਾਰੇ ਮੰਡਲ ਪ੍ਰਧਾਨ), ਮਦਨਜੀਤ ਡਕਾਲਾ, ਸੁਰਿੰਦਰ ਸਿੰਘ ਵਾਲੀਆ, ਸਵੀਟੀ ਜੀ, ਨਿਖਿਲ ਕਾਕਾ, ਅਨੁਜ ਖੋਸਲਾ, ਕਰਣ ਗੌੜ, ਜਿੰਮੀ ਡਕਾਲਾ, ਮਨੀ ਕੂਕਾ, ਵਰੁਣ ਜਿੰਦਲ, ਵਰੁਣ ਗੋਇਲ, ਗੁਰਭਜਨ ਲਚਕਾਣੀ, ਡਾ. ਸੰਦੀਪ ਗੁਪਤਾ, ਵਰਿੰਦਰ ਪ੍ਰਾਸ਼ਰ, ਰਾਹੁਲ ਮਹਿਤਾ, ਹਰਸ਼ ਭਾਰਦਵਾਜ, ਕਿਰਨ ਮੱਕੜ, ਮਨੀਸ਼ਾ ਉਪਲ, ਲਵਲੀ ਅਰੋੜਾ, ਮੋਹਨ ਸ਼ਰਮਾ, ਸੰਜੀਵ ਪਾਂਡੇ, ਉਮੇਸ਼ ਠਾਕੁਰ, ਨੀਰਜ ਕੌੜਾ, ਅਮਰਚੰਦ ਡਾਬੀ, ਸੁਸ਼ੀਲ ਨਈਅਰ, ਰਾਕੇਸ਼ ਮੰਗਲਾ, ਅਕਸ਼ਿਤ ਮੰਗਲਾ, ਹਰੀਸ਼ ਕੇਹਰ, ਰਾਜੇਸ਼ ਦੇਵ, ਪ੍ਰੇਮ ਸ਼ਰਮਾ ਆਦਿ ਹਾਜ਼ਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments