spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਭਾਜਪਾ ਦਾ ਪੂਰੇ ਦੇਸ਼ ਵਿੱਚ ਕੋਈ ਮੁਕਾਬਲਾ ਨਹੀਂ - ਕੈਪਟਨ ਅਮਰਿੰਦਰ 

ਭਾਜਪਾ ਦਾ ਪੂਰੇ ਦੇਸ਼ ਵਿੱਚ ਕੋਈ ਮੁਕਾਬਲਾ ਨਹੀਂ – ਕੈਪਟਨ ਅਮਰਿੰਦਰ 

ਭਾਜਪਾ ਦਾ ਪੂਰੇ ਦੇਸ਼ ਵਿੱਚ ਕੋਈ ਮੁਕਾਬਲਾ ਨਹੀਂ – ਕੈਪਟਨ ਅਮਰਿੰਦਰ
ਬੀਬਾ ਜੈ ਇੰਦਰ ਅਤੇ ਟੀਮ ਪਟਿਆਲਾ ਨੇ ਕੀਤੀ ਕੈਪਟਨ ਨਾਲ ਮੁਲਾਕਾਤ
ਪਟਿਆਲਾ- ( ਸੰਨੀ ਕੁਮਾਰ )-ਜਲੰਧਰ ਉਪ ਚੋਣ ਦੇ ਮੱਦੇਨਜ਼ਰ ਬੀਬਾ ਜੈ ਇੰਦਰ ਕੌਰ ਦੀ ਅਗਵਾਈ ਹੇਠ ਪਟਿਆਲਾ ਸ਼ਹਿਰੀ ਭਾਜਪਾ ਪ੍ਰਧਾਨ ਕੇ.ਕੇ ਮਲਹੋਤਰਾ ਅਤੇ ਟੀਮ ਪਟਿਆਲਾ ਨੇ ਅੱਜ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇ.ਕੇ ਮਲਹੋਤਰਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਜੈ ਇੰਦਰ ਨੂੰ ਉਨ੍ਹਾਂ ਵੱਲੋਂ ਅਤੇ ਉਨ੍ਹਾਂ ਦੀਆਂ ਵੱਖ- ਵੱਖ ਟੀਮਾਂ ਵੱਲੋਂ ਜਲੰਧਰ ਸ਼ਹਿਰ ਅਤੇ ਕੈਂਟ ਦੇ ਵੱਖ-ਵੱਖ ਏਰੀਆ ਵਿੱਚ ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਤੋਂ ਜਾਣੂ ਕਰਵਾਇਆ। ਉਹਨਾਂ ਅੱਗੇ ਕਿਹਾ ਕਿ ਦਿਨ ਰਾਤ ਪਟਿਆਲਾ ਸ਼ਹਿਰ ਤੋਂ ਵੱਖ-ਵੱਖ ਟੀਮਾਂ ਇਥੇ ਪਹੁੰਚ ਕੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਡੋਰ ਟੂ ਡੋਰ ਅਤੇ ਮੀਟਗਾਂ ਦੇ ਰੂਪ ਵਿੱਚ ਪ੍ਰਚਾਰ ਵਿੱਚ ਰੁੱਝੀਆਂ ਹੋਈਆ ਹਨ। ਕੈਪਟਨ ਅਮਰਿੰਦਰ ਨੇ ਕੇ ਕੇ ਮਲਹੋਤਰਾ ਦੀ ਪਿੱਠ ਥਪ ਥਪਾਈ ਅਤੇ ਟੀਮਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਕੋਈ ਮੁਕਾਬਲਾ ਨਹੀਂ ਹੈ। ਹਰ ਸੂਬੇ ਵਿਚ ਕਮਲ ਖਿੱਲ ਰਿਹਾ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣੇਗੀ। ਇਸ ਮੌਕੇ ਸੰਦੀਪ ਮਲਹੋਤਰਾ, ਗੁਰਧਿਆਨ ਸਿੰਘ, ਗੁਰਭਜਨ ਸਿੰਘ ਲਚਕਾਣੀ, ਇੰਦਰ ਨਾਰੰਗ ਸਾਰੇ ਮੰਡਲ ਪ੍ਰਧਾਨ,ਅਨੁਜ ਖੋਸਲਾ ਸੱਕਤਰ ਯੁਵਾ ਮੋਰਚਾ ਪੰਜਾਬ, ਕਰਨ ਗੌੜ ਮੀਤ ਪ੍ਰਧਾਨ ਉ.ਬੀ.ਸੀ ਮੋਰਚਾ ਪੰਜਾਬ, ਸੰਜੈ ਹੰਸ ਪ੍ਰਧਾਨ ਐਸ ਸੀ ਮੋਰਚਾ, ਜਸਵਿੰਦਰ ਜੁੱਲਕਾ ਮੀਡੀਆ ਕਨਵੀਨਰ, ਧਰਮਿੰਦਰ ਸਿੰਘ ਫ਼ੌਜੀ ਜਨਰਲ ਸਕੱਤਰ ਐਸ ਸੀ ਮੋਰਚਾ, ਵਿੱਕੀ ਵਰਮਾ ਮੀਤ ਪ੍ਰਧਾਨ ਯੁਵਾ ਮੋਰਚਾ, ਲੱਕੀ ਮਹਿਰਾ ਮੰਡਲ ਪ੍ਰਧਾਨ ਕਿਲਾ ਮੁਬਾਰਕ ਅਤੇ ਹੋਰ ਮੈਂਬਰ ਹਾਜਰ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments