spot_img
spot_img
spot_img
spot_img
Sunday, May 19, 2024
spot_img
Homeਪਟਿਆਲਾਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ...

ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਟਕਸਾਲੀ ਭਾਜਪਾਈਆਂ ਦੀ ਨਾਰਾਜ਼ਗੀ ਦੂਰ ਕਰਨ : ਗੁਰਜੋਤ ਗੋਲਡੀ

ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ
ਟਕਸਾਲੀ ਭਾਜਪਾਈਆਂ ਦੀ ਨਾਰਾਜ਼ਗੀ ਦੂਰ ਕਰਨ : ਗੁਰਜੋਤ ਗੋਲਡੀ
ਪਟਿਆਲਾ, 23 ਜਨਵਰੀ ( ਰਾਜੇਸ਼ ਅਗਰਵਾਲ )-ਸ਼ਾਹੀ ਸ਼ਹਿਰ ਪਟਿਆਲਾ ਵਿਚ ਟਕਸਾਲੀ ਭਾਜਪਾਈਆਂ ਦੇ ਆਪਣੀ ਹੀ
ਪਾਰਟੀ ਵਿਚ ਪਿੱਛੇ ਰਹਿ ਜਾਣ ਨੂੰ ਮਹਿਸੂਸ ਕਰਨ ਦੇ ਚਲਦਿਆਂ ਚੱਲ ਰਹੀ ਨਾਰਾਜ਼ਗੀ ਨੂੰ
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਮੀਤ ਪ੍ਰਧਾਨ ਪੰਜਾਬ ਬੀਬਾ
ਜੈਇੰਦਰ ਕੌਰ ਨੂੰ ਪਹਿਲ ਦੇ ਆਧਾਰ ’ਤੇ ਦੂਰ ਕਰਨਾ ਚਾਹੀਦਾ ਹੈ, ਇਨ੍ਹਾਂ ਵਿਚਾਰਾਂ ਦਾ
ਪ੍ਰਗਟਾਵਾ  ਪ੍ਸਿੱਧ ਸਮਾਜ ਸੇਵਕ ਤੇ ਭਾਜਪਾ ਆਗੂ ਗੁਰਜੋਤ ਗੋਲਡੀ ਨੇ ਪ੍ਰਗਟ ਕੀਤੇ। ਉਨ੍ਹਾਂ
ਕਿਹਾ ਕਿ ਬੇਸ਼ਕ ਇਹ ਸੱਚ ਹੈ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਕੈਪਟਨ ਅਮਰਿੰਦਰ
ਸਿੰਘ ਦੀ ਯੋਗ ਰਹਿਨੁਮਾਈ ਹੇਠ ਵਧੀਆ ਤੇ ਕੁਸ਼ਲ ਰਾਜ ਸਥਾਪਤ ਕਰਨਾ ਚਾਹੁੰਦੀ ਹੈ ਪਰ ਫਿਰ
ਵੀ ਪਾਰਟੀ ਵਿਚ ਜ਼ਮੀਨੀ ਪੱਧਰ ਤੋਂ ਅਤੇ ਸ਼ੁਰੂ ਤੋਂ ਹੀ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ
ਕਰ ਰਹੇ ਭਾਜਪਾਈਆਂ ਦੀ ਅਣਦੇਖੀ ਹੋ ਜਾਣਾ ਬੜੇ ਹੀ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ
ਕਿ ਭਾਜਪਾ ਇਕ ਬਹੁਤ ਵੱਡਾ ਸਮੁੰਦਰ ਹੈ ਜਿਸ ਵਿਚ ਹਰ ਵਰਕਰ ਦਾ ਮਾਨ ਸਨਮਾਨ ਹੁੰਦਾ ਹੈ
ਤੇ ਸਾਰੇ ਇਕ ਹੀ ਹਨ। ਗੁਰਜੋਤ ਗੋਲਡੀ ਨੇ ਕਿਹਾ ਕਿ ਪਰ ਫਿਰ ਵੀ ਜੇਕਰ  ਟਕਸਾਲੀ
ਭਾਜਪਾਈਆਂ ਅੰਦਰ ਨਾਰਾਜ਼ਗੀ ਜਾਰੀ ਰਹੀ ਤਾਂ ਪਾਰਟੀ ਲਈ ਸਥਿਤੀ ਉਵੇਂ ਦੀ ਉਵੇਂ ਹੀ
ਰਹੇਗੀ ਫਿਰ ਚਾਹੇ ਕੋਈ ਵੀ ਆ ਕੇ ਪਾਰਟੀ ਦੀ ਕਮਾਨ ਸੰਭਾਲ ਲਵੇ। ਗੁਰਜੋਤ ਗੋਲਡੀ ਨੇ
ਕਿਹਾ ਕਿ ਪਾਰਟੀ ਪਾਰਟੀ ਵਰਕਰਾਂ ਨਾਲ ਹੀ ਹੁੰਦੀ ਹੈ ਤੇ ਜਿਸ ਪਾਰਟੀ ਵਿਚ ਵਰਕਰ ਉਹ ਵੀ
ਟਕਸਾਲੀ ਵਰਕਰ ਨਾਰਾਜ਼ ਹੋਣਗੇ ਤਾਂ ਫਿਰ ਪਾਰਟੀ ਲਈ ਪੰਜਾਬ ਵਿਚ ਆਪਣਾ ਆਧਾਰ ਬਣਾਉਣਾ
ਬਹੁਤ ਹੀ ਮੁਸ਼ਕਲ ਹੋਵੇਗਾ, ਜਿਸ ਲਈ ਟਕਸਾਲੀ ਭਾਜਪਾਈਆਂ ਦੀ ਨਾਰਾਜ਼ਗੀ ਨੂੰ ਸਮੇਂ ਸਿਰ
ਖਤਮ ਕਰਨਾ ਹੀ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਜੋ ਨਵੇਂ ਅਤੇ
ਪੁਰਾਣੇ ਪਾਰਟੀ ਵਰਕਰਾਂ ਦਾ ਸਿਲਸਿਲਾ ਹਾਲ ਹੀ ਵਿਚ ਸ਼ੁਰੂ ਹੋਇਆ ਹੈ ਦੇ ਸਿਲਸਿਲੇ ਨੂੰ
ਸਮਾਂ ਰਹਿੰਦੇ ਇਥੇ ਹੀ ਰੋਕਣਾ ਪਵੇਗਾ ਕਿਉਕਿ ਭਾਜਪਾ ਵਿਚ ਨਵੇਂ ਪੁਰਾਣੇ ਵਾਲੀ ਕੋਈ
ਗੱਲ ਨਹੀਂ ਬਲਕਿ ਸਭ ਇਕ ਹਨ ਤੇ ਸਭ ਹੀ ਪਾਰਟੀ ਲਈ ਜ਼ਰੂਰੀ ਹਨ ਵਾਲੀ ਨੀਤੀ ਹੀ ਚੱਲਣੀ
ਚਾਹੀਦੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments