spot_img
spot_img
spot_img
spot_img
Tuesday, May 28, 2024
spot_img
Homeਪੰਜਾਬਭਾਜਪਾ ਮਹਿਲਾ ਮੋਰਚਾ ਦੀ ਹੋਈ ਮੀਟਿੰਗ

ਭਾਜਪਾ ਮਹਿਲਾ ਮੋਰਚਾ ਦੀ ਹੋਈ ਮੀਟਿੰਗ

ਭਾਜਪਾ ਮਹਿਲਾ ਮੋਰਚਾ ਦੀ ਹੋਈ ਮੀਟਿੰਗ

ਬੱਸੀ ਪਠਾਣਾਂ( ਮਨੀਸ਼ ਸ਼ਰਮਾ ):-ਭਾਰਤੀਯ ਜਨਤਾ ਪਾਰਟੀ ਮੰਡਲ ਮਹਿਲਾ ਮੋਰਚਾ ਦੀ ਵਿਸ਼ੇਸ਼ ਮੀਟਿੰਗ ਮਹਿਲਾ ਮੋਰਚਾ ਦੀ ਮੰਡਲ ਬੱਸੀ ਪ੍ਰਧਾਨ ਸ਼੍ਰੀਮਤੀ ਪੂਜਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿਚ ਮਹਿਲਾ ਮੋਰਚਾ ਦੀ ਜਿਲਾ ਪ੍ਰਧਾਨ ਸ਼੍ਰੀ ਮਤੀ ਕੁਲਵਿੰਦਰ ਕੌਰ,ਜਿਲਾ ਜਰਨਲ ਸਕੱਤਰ ਹਰੀਸ਼ ਅਗਰਵਾਲ, ਮੰਡਲ ਪ੍ਰਭਾਰੀ ਨਰੇਸ਼ ਸਰੀਨ,ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਮਹਿਲਾ ਮੋਰਚਾ ਮੰਡਲ ਪ੍ਰਧਾਨ ਪੂਜਾ ਸ਼ਰਮਾ ਨੇ ਆਪਣੇ ਮੰਡਲ ਦੀ ਟੀਮ ਦੀ ਘੋਸ਼ਣਾ ਕੀਤੀ।ਜਿਸ ਵਿੱਚ ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਸ਼੍ਰੀਮਤੀ ਗੁਰਮੀਤ ਕੌਰ, ਕੁਲਵੰਤ ਕੌਰ, ਸੀਮਾ ਥੋਰ,ਕਾਂਤਾ ਦੇਵੀ ਤੇ ਜਰਨਲ ਸਕੱਤਰ ਸ਼੍ਰੀ ਮਤੀ ਕਮਲਜੀਤ ਕੌਰ ਤੇ ਸਕੱਤਰ ਮਨਜੀਤ ਕੌਰ, ਡਿਕਸੀ, ਸੁਨੀਤਾ ਰਾਣੀ,ਦਰਸ਼ਨਾ ਦੇਵੀ ਤੇ ਖਜ਼ਾਨਚੀ ਮਨਪ੍ਰੀਤ ਕੌਰ ਤੋਂ ਇਲਾਵਾ ਮਹਿਲਾ ਮੋਰਚਾ ਦੀ ਕਾਰਜਕਰਨੀ ਮੈਂਬਰ ਰਣਜੀਤ ਕੌਰ, ਸੁਸ਼ਮਾ ਰਾਣੀ, ਏਕਤਾ ਰਾਣੀ, ਸੁਰਜੀਤ ਕੌਰ ਤੇ ਦਵਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰੀਸ਼ ਅਗਰਵਾਲ ਤੇ ਕੁਲਵਿੰਦਰ ਕੌਰ ਅਤੇ ਰਾਜੀਵ ਮਲਹੋਤਰਾ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਪਣੇ 9 ਸਾਲਾਂ ਕੰਮਾਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਨੇ ਗਰੀਬਾਂ ਨੂੰ ਮੁਫ਼ਤ ਰਾਸ਼ਨ,ਘਰ-ਘਰ ਸਿਲੰਡਰ ਚੂਲਾ ,ਗਰੀਬਾਂ ਨੂੰ ਕੱਚੇ ਮਕਾਨ ਪੱਕੇ ਕਰਨ ਲਈ ਗ੍ਰਾਂਟਾ ਜਾਰੀ ਕੀਤਿਆਂ, ਕਰੌਨਾ ਸਮੇਂ ਦੌਰਾਨ ਜਨਤਾ ਲਈ ਮੁਫ਼ਤ ਵੈਕਸੀਨ ਦਾ ਪ੍ਰਬੰਧ ਕੀਤਾ ਅਤੇ ਪਿੰਡਾ ਦੇ ਵਿਕਾਸ ਲਈ ਵੱਧ ਤੋਂ ਵੱਧ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਇਆਂ ਦੀਆਂ ਗ੍ਰਾਂਟਾਂ ਦਿੱਤੀਆਂ । ਉਹਨਾਂ ਕਿਹਾ ਲੋਕ ਹੁਣ ਫਿਰ ਦੋਬਾਰਾ ਭਾਰਤੀਯ ਜਨਤਾ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਹੋ ਰਹੇ ਹਨ। ਮੀਟਿੰਗ ਦੇ ਆਖੀਰ ਵਿੱਚ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਨੇ ਆਏ ਹੋਏ ਅਧਿਕਾਰੀਆਂ ਤੇ ਮਹਿਲਾ ਮੋਰਚਾ ਸ਼ਕਤੀ ਦਾ ਧੰਨਵਾਦ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments