spot_img
spot_img
spot_img
spot_img
Sunday, May 19, 2024
spot_img
Homeਪੰਜਾਬਭਾਦਸੋਂ ਅਨਾਜ਼ ਮੰਡੀ ਵਿੱਚ ਲਿਫਟਿੰਗ ਦੀ ਘਾਟ ਕਾਰਨ ਅਨਾਜ ਦੀਆਂ ਬੋਰੀਆਂ ਦੇ...

ਭਾਦਸੋਂ ਅਨਾਜ਼ ਮੰਡੀ ਵਿੱਚ ਲਿਫਟਿੰਗ ਦੀ ਘਾਟ ਕਾਰਨ ਅਨਾਜ ਦੀਆਂ ਬੋਰੀਆਂ ਦੇ ਲੱਗੇ ਅੰਬਾਰ

ਭਾਦਸੋਂ ਅਨਾਜ਼ ਮੰਡੀ ਵਿੱਚ ਲਿਫਟਿੰਗ ਦੀ ਘਾਟ ਕਾਰਨ ਅਨਾਜ ਦੀਆਂ ਬੋਰੀਆਂ ਦੇ ਲੱਗੇ ਅੰਬਾਰ
ਭਾਦਸੋਂ , 18 ਅਪਰੈਲ (ਬਰਿੰਦਰਪਾਲ ਸਿੰਘ) ਅਨਾਜ ਮੰਡੀ ਭਾਦਸੋ ਅਤੇ ਅਧੀਨ ਪੈਣ ਵਾਲੀਆਂ ਸਬ ਮੰਡੀਆਂ ਵਿਚ ਕਣਕ ਦੀ ਫਸਲ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਨਜਰ ਆ ਰਹੇ ਹਨ ਪਰ ਲੇਬਰ ਅਤੇ ਲਿਫਟਿੰਗ ਨਾ ਹੋਣ ਕਾਰਨ ਫਸਲ ਦੀ ਚੁਕਾਈ ਨਹੀ ਹੋ ਰਹੀ ਜਿਸ ਕਰਕੇ ਮੰਡੀ ਵਿਚ ਆ ਰਹੀ ਫਸਲ ਨੂੰ ਸਾਭਣਾ ਮੁਸ਼ਕਿਲ ਹੋ ਰਿਹਾ ਹੈ । ਜਿਕਰਯੋਗ ਹੈ ਕਿ ਵਾਢੀ ਦਾ ਸੀਜਨ ਆਖਰੀ ਦੌਰ ਤੇ ਹੈ ਅਤੇ ਵੱਡੀ ਮਾਤਰਾ ਵਿਚ ਕਣਕ ਦੀ ਆਮਦ ਮੰਡੀਆਂ ਵਿਚ ਹੋਰ ਰਹੀ ਹੈ ਪਰ ਫਸਲ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਹੋ ਰਹੇ ਹਨ।ਜਾਣਕਾਰੀ ਮੁਤਾਬਕ ਹੁਣ ਤੱਕ 34160 ਟਨ ਕਣਕ ਦੀ ਆਮਦ ਅਨਾਜ ਮੰਡੀ ਭਾਦਸੋਂ ਅਤੇ ਅਧੀਨ ਆਉਣ ਵਾਲੀਆਂ ਸਬ ਸੈਂਟਰਾਂ ਵਿਚ ਆਮਦ ਹੋਈ ਹੈ ਜਿਸ ਵਿਚ 33802 ਟਨ ਦੀ ਵੱਖ ਵੱਖ ਏਜੰਸੀਆਂ ਦੁਆਰਾ ਖਰੀਦ ਕੀਤੀ ਗਈ ਹੈ ਪਰ 28397 ਟਨ ਫਸਲ ਦੀ ਲਿਫਟਿੰਗ ਨਹੀ ਹੋਈ ਹੈ ।ਇਥੇ ਇਹ ਵੀ ਦੱਸਣਯੋਗ ਹੈ ਕਿ ਪਰਨਗਰੇਨ ਏਜੰਸੀ ਦੁਆਰਾ ਹੁਣ ਤੱਕ 8905 ਟਨ,ਮਾਰਫੈਡ ਦੁਆਰਾ 7435 ਟਨ ਅਤੇ ਪਨਗਰੇਨ ਦੁਆਰਾ 1992 ਟਨ ਵੇਅਰਹਾਊਸ ਦੁਆਰਾ 15470 ਟਨ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ
ਕੀ ਕਹਿੰਦੇ ਹਨ ਮਾਰਕਿਟ ਕਮੇਟੀ ਦੇ ਅਧਿਕਾਰੀ -ਇਸ ਦੌਰਾਨ ਗੱਲਬਾਤ ਕਰਦੇ ਹੋਏ ਮਾਰਕਿਟ ਕਮੇਟੀ ਭਾਦਸੋਂ ਦੇ ਅਧਿਕਾਰੀ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾ ਕਿਹਾ ਕਿ ਕਮੇਟੀ ਵਲੋਂ ਸਮੁੱਚੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਲਿਫਟਿੰਗ ਨਾ ਹੋਣ ਕਾਰਨ ਇਹ ਸਮੱਸਿਆ ਆਈ ਹੈ ।
ਕੀ ਕਹਿੰਦੇ ਹਨ ਟਰੱਕ ਯੂਨੀਅਨ ਪ੍ਰਧਾਨ -ਇਸ ਦੌਰਾਨ ਗੱਲਬਾਤ ਕਰਦੇ ਹੋਏ ਟਰੱਕ ਯੂਨੀਅਨ ਪ੍ਰਧਾਨ ਨਿਰਭੈ ਸਿੰਘ ਘੁੰਡਰ ਨੇ ਦੱਸਿਆ ਕਿ ਯੂਨੀਅਨ ਵਿਚ 250 ਤੋਂ ਵੀ ਵਧੇਰੇ ਟਰੱਕ ਹਨ। ਇਸ ਵਾਰੀ ਜੀ.ਪੀ.ਐਸ ਲੱਗੇ ਹੋਣ ਕਰਕੇ ਕੁਝ ਦਿਕਤਾਂ ਆ ਰਹੀਆਂ ਹਨ ਅਤੇ ਗੇਟ ਪਾਸ ਮਿਲਣ ਵਿਚ ਵੀ ਦੇਰੀ ਹੋ ਰਹੀ ਹੈ ।ਲੇਬਰ ਦੀ ਕਮੀ ਹੋਣ ਕਾਰਨ ਵੀ ਲੋਡ ਕੀਤੀਆਂ ਗਈਆਂ ਗੱਡੀਆਂ ਨੂੰ ਖਾਲੀ ਕਰਨ ਵਿਚ ਦਿਕਤ ਆ ਰਹੀ ਹੈ । ਵੱਡੀ ਗਿਣਤੀ ਵਿੱਚ ਟਰੱਕ ਵੱਖ ਵੱਖ ਗੁਦਾਮਾਂ ਵਿੱਚ ਨਾ ਖਾਲੀ ਹੋਣ ਕਰਕੇ ਖੜੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments