spot_img
spot_img
spot_img
spot_img
Sunday, May 19, 2024
spot_img
Homeਪੰਜਾਬਭਾਦਸੋਂ ‘ਚ ਨਾਜਾਇਜ਼ ਕਬਜਿਆਂ ‘ਤੇ ਚੱਲਿਆ ਨਗਰ ਪੰਚਾਇਤ ਦਾ ਪੀਲ਼ਾ ਪੰਜਾ

ਭਾਦਸੋਂ ‘ਚ ਨਾਜਾਇਜ਼ ਕਬਜਿਆਂ ‘ਤੇ ਚੱਲਿਆ ਨਗਰ ਪੰਚਾਇਤ ਦਾ ਪੀਲ਼ਾ ਪੰਜਾ

ਭਾਦਸੋਂ ‘ਚ ਨਾਜਾਇਜ਼ ਕਬਜਿਆਂ ‘ਤੇ ਚੱਲਿਆ ਨਗਰ ਪੰਚਾਇਤ ਦਾ ਪੀਲ਼ਾ ਪੰਜਾ-

ਭਾਦਸੋਂ :- (ਬਰਿੰਦਰਪਾਲ ਸਿੰਘ) ਨਾਭਾ ਅਮਲੋਹ ਰੋਡ ‘ਤੇ ਸਥਿੱਤ ਭਾਦਸੋਂ ਦੇ ਮੁੱਖ ਬਾਜਾਰ ਅਤੇ ਸਥਾਨਕ ਬੱਸ ਸਟੈਂਡ ਤੋਂ ਪਟਿਆਲਾ ਰੋਡ ‘ਤੇ ਆਵਾਜਾਈ ਵਿੱਚ ਵਿਘਨ ਪਾ ਰਹੇ ਨਾਜਾਇਜ ਕਬਜਿਆਂ ਉੱਤੇ ਸ਼ਖਤ ਕਾਰਵਾਈ ਕਰਦਿਆਂ ਨਗਰ ਪੰਚਾਇਤ ਵੱਲੋਂ ਜੇਸੀਬੀ ਮਸ਼ੀਨ ਨਾਲ ਖੋਖਿਆਂ ਤੇ ਹੋਰ ਸਥਾਈ ਉਸਾਰੀਆਂ ਨੂੰ ਪੁੱਟ ਸੁੱਟਿਆ ਗਿਆ । ਨਗਰ ਪੰਚਾਇਤ ਪ੍ਰਧਾਨ ਦਰਸ਼ਨ ਕੌੜਾ ਦੀ ਅਗਵਾਈ ਹੇਠ ਸਮੂਹ ਕੌਂਸਲਰਾਂ ਨੇ ਕੁਝ ਦਿਨ ਪਹਿਲਾਂ ਮਤਾ ਪਾ ਕੇ ਨਾਜਾਇਜ ਕਬਜਿਆਂ ਵਿਰੁਧ ਸਖਤ ਰਵੱਈਆ ਅਖਤਿਆਰ ਕਰਦਿਆਂ ਨਾਜਾਇਜ਼ ਕਬਜਾਧਾਰਕਾਂ , ਖੋਖਿਆਂ , ਕਿਨਾਰੇ ਪੱਕੀਆਂ ਠਾਹਰਾਂ ਵਾਲਿਆਂ ਨੂੰ ਚੇਤਾਵਨੀ ਦਿੱਤੀ ਸੀ ਤੇ ਕਬਜਾ ਖਾਲੀ ਕਰਨ ਲਈ 25 ਮਈ ਤੱਕ ਦਾ ਮੌਕਾ ਦਿੱਤਾ ਸੀ । ਅੱਜ ਕਾਰਜ ਸਾਧਕ ਅਫਸਰ ਅਪਰ ਅਪਾਰ ਸਿੰਘ ,ਨਾਇਬ ਤਹਿਸੀਲਦਾਰ ਕੇ.ਸੀ.ਦੱਤਾ ਤੇ ਥਾਣਾ ਮੁਖੀ ਇੰਸਪੈਕਟਰ ਮੋਹਨ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੱਡੀ ਗਿਣਤੀ ਪੁਲਿਸ ਫੋਰਸ , ਨਗਰ ਪੰਚਾਇਤ ਕਰਮਚਾਰੀਆਂ ਤੇ ਅੱਗ ਬੁਝਾਊ ਵਿਭਾਗ ਦੇ ਕ੍ਰਮਚਾਰੀਆਂ ਤੇ ਗੱਡੀਆਂ ਸਮੇਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਿਸਦਾ ਆਮ ਸ਼ਹਿਰੀਆਂ ਵੱਲੋਂ ਵਿਆਪਕ ਤੌਰ ‘ਤੇ ਸਵਾਗਤ ਕੀਤਾ ਗਿਆ ਹੈ । ਅੱਜ ਦੀ ਕਾਰਵਾਈ ‘ਚ ਖਾਸ ਤੌਰ ਤੇ ਅਨਾਜ ਮੰਡੀ ਦੇ ਗੇਟ ਲਾਗੇ ਉਸ ਸਬਜੀ ਦੇ ਵੱਡੇ ਖੋਖੇ ਨੂੰ ਵੀ ਹਟਾ ਦਿੱਤਾ ਗਿਆ ਜਿਸ ਉੱਤੇ ਪਿਛਲੀ ਕਾਰਵਾਈ ਦੌਰਾਨ ਖੋਖੇ ਦੀ ਮਾਲਕਿਨ ਨੇ ਨਸ ਕੱਟ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇ ਕੇ ਕਾਰਵਾਈ ਰੁਕਵਾ ਦਿੱਤੀ ਸੀ । ਇਸ ਤੋਂ ਇਲਾਵਾ ਕਰੀਬ ਡੇਢ ਦਰਜਨ ਦੇ ਕਰੀਬ ਖੋਖੇ ਤੇ ਝੁੱਗੀਨੁਮਾ ਦੁਕਾਨਾਂ,ਸੜਕ ਵੱਲ ਵਧਾ ਕੇ ਲਗਾਏ ਬੋਰਡ,ਦੁਕਾਨਾਂ ਤੋਂ ਬਾਹਰ ਪਿਆ ਸਾਮਾਨ ਉਖਾੜ ਕੇ ਕਬਜੇ ਵਿੱਚ ਲੈ ਲਿਆ । ਕਬਜਾ ਛਡਵਾਊ ਕਾਰਵਾਈ ਦੀ ਸਖਤੀ ਦਾ ਆਲਮ ਇਹ ਸੀ ਕਿ ਖੁਦ ਪ੍ਰਧਾਨ ਦਰਸ਼ਨ ਕੌੜਾ ਦੇ ਪਰਿਵਾਰ ਦੀ ਦੁਕਾਨ ਅੱਗੋਂ ਵੀ ਵੱਡਾ ਬੋਰਡ ਪੁੱਟ ਦਿੱਤਾ ਗਿਆ । ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਸੰਜੀਵ ਸ਼ਰਮਾ ਤੇ ਅਕਾਲੀ ਦਲ ਦੇ ਸਮੂਹ ਕੌਂਸਲਰਾਂ ਨੇ ਅੱਜ ਦੀ ਕਾਰਵਾਈ ਦਾ ਸਵਾਗਤ ਕੀਤਾ ਹੈ । ਕਾਰਵਾਈ ਦੌਰਾਨ ਨਗਰ ਪੰਚਾਇਤ ਕਲਰਕ ਅਨਾਇਬ ਸਿੰਘ, ਬਾਬਰ ਅਲੀ, ਤਮਾਮ ਸਫਾਈ ਕਰਮਚਾਰੀ,ਦਫਤਰ ਸਟਾਫ, ਵੱਖ ਵੱਖ ਕੰਮਾਂ ਦੇ ਠੇਕੇਦਾਰ ਤੇ ਕੱਚੇ ਮੁਲਾਜਮ ਵੀ ਹਾਜਰ ਸੀ ।

*ਪੰਚਾਇਤ ਦੀ ਥਾਂ ਤੋਂ ਦੋ ਹੋਰ ਵੱਡੇ ਕਬਜੇ ਜਲਦ ਛੁਡਵਾਵਾਂਗੇ – ਪ੍ਰਧਾਨ ਦਰਸ਼ਨ ਕੌੜਾ*

ਨਗਰ ਪੰਚਾਇਤ ਦੇ ਪ੍ਰਧਾਨ ਦਰਸ਼ਨ ਕੌੜਾ ਨੇ ਕਿਹਾ ਕਿ ਦੁਕਾਨਦਾਰਾਂ ਦੀ ਮੰਗ ਤੇ ਬਿਜਲੀ ਵਿਭਾਗ ਦੇ ਸੜਕ ਦੁਆਲੇ ਲੱਗੇ ਖੰਭਿਆਂ ਨੂੰ ਪੁੱਟਵਾ ਕੇ ਜਲਦ ਹੀ ਅੰਦਰ ਕਰਵਾ ਦਿੱਤਾ ਜਾਵੇਗਾ ਤੇ ਸਹਿਰ ਵਿੱਚ ਪਿਛਲੀ ਕਾਂਗਰਸ ਸਰਕਾਰ ਵੇਲੇ ਹੋਏ ਦੋ ਵੱਡੇ ਕਬਜਿਆਂ ਨੂੰ ਥੋੜੇ ਦਿਨਾਂ ਵਿੱਚ ਛੁਡਵਾ ਕੇ ਜਗਾਹ ਨੂੰ ਸਹਿਰ ਵਾਸੀਆਂ ਦੇ ਹਵਾਲੇ ਕਰ ਦਿੱਤਾ ਜਾਏਗਾ । ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਆਮ ਲੋਕਾਂ ਦੀ ਰੋਜੀ ਰੋਟੀ ਦੇ ਰਸਤੇ ਵਿੱਚ ਕੋਈ ਅੜਚਨ ਨਹੀਂ ਪਾਉਣਾ ਚਾਹੁੰਦੀ ਪਰ ਨਜਾਇਜ ਕਬਜੇ ਕਰਨ ਤੇ ਕਾਨੂੰਨ ਤੋੜਨ ਵਾਲਿਆਂ ਨਾਲ ਕੋਈ ਲਿਹਾਜ਼ ਨਹੀ ਕੀਤੀ ਜਾ ਸਕਦੀ ।

*ਸੜਕ ਕਿਨਾਰੇ ਰੱਖ ਕੇ ਸਾਮਾਨ ਵੇਚਣ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ – ਈ.ਓ. ਅਪਰਅਪਾਰ ਸਿੰਘ*

ਇਸ ਮੌਕੇ ਰੇਹੜੀ ਫੜ੍ਹੀ ਵਾਲਿਆਂ ਦੁਆਰਾ ਲਗਾਏ ਪੱਖਪਾਤ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਈ.ਓ. ਅਪਰਅਪਾਰ ਸਿੰਘ ਨੇ ਕਿਹਾ ਕਿ ਬਿਲਡਿੰਗ ਮੈਟੀਰੀਅਲ ਵੇਚਣ ਵਾਲੇ ਦੁਕਾਨਦਾਰਾਂ ਨੂੰ ਸੜਕ ਕਿਨਾਰੇ ਪਿਆ ਰੇਤਾ ਬਜ਼ਰੀ ਤੁਰੰਤ ਚੁੱਕ ਲੈਣ ਦੇ ਆਦੇਸ਼ ਦਿੱਤਾ ਗਿਆ ਹੈ ਜਿਸ ਸਬੰਧੀ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ ਹਨ । ਜੇਕਰ ਦੁਕਾਨਦਾਰ ਭਵਿੱਖ ਵਿੱਚ ਰੇਤਾ ਬਜਰੀ ਸੜਕ ਕਿਨਾਰੇ ਉੱਤੇ ਰੱਖ ਕੇ ਵੇਚਦੇ ਹਨ ਤਾਂ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਦੇ ਨਾਲ ਭਾਰੀ ਜੁਰਮਾਨੇ ਵੀ ਕੀਤੇ ਜਾਣਗੇ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments