spot_img
spot_img
spot_img
spot_img
Friday, May 24, 2024
spot_img
Homeਪੰਜਾਬਭਾਦਸੋਂ ਟਰੱਕ ਯੂਨੀਅਨ ਦੇ ਪ੍ਰਧਾਨ ਘੁੰਡਰ ਨੇ ਗ੍ਰਹਿ ਪ੍ਰਵੇਸ਼ ਮੌਕੇ ਕਰਵਾਇਆ ਧਾਰਮਿਕ...

ਭਾਦਸੋਂ ਟਰੱਕ ਯੂਨੀਅਨ ਦੇ ਪ੍ਰਧਾਨ ਘੁੰਡਰ ਨੇ ਗ੍ਰਹਿ ਪ੍ਰਵੇਸ਼ ਮੌਕੇ ਕਰਵਾਇਆ ਧਾਰਮਿਕ ਸਮਾਗਮ

ਭਾਦਸੋਂ ਟਰੱਕ ਯੂਨੀਅਨ ਦੇ ਪ੍ਰਧਾਨ ਘੁੰਡਰ ਨੇ ਗ੍ਰਹਿ ਪ੍ਰਵੇਸ਼ ਮੌਕੇ ਕਰਵਾਇਆ ਧਾਰਮਿਕ ਸਮਾਗਮ

ਭਾਦਸੋਂ 20 ਮਈ (ਬਰਿੰਦਰਪਾਲ ਸਿੰਘ) – ਟਰੱਕ ਯੂਨੀਅਨ ਭਾਦਸੋਂ ਦੇ ਪ੍ਰਧਾਨ ਨਿਰਭੈ ਸਿੰਘ ਘੁੰਡਰ ਨੇ ਅਪਣੇ ਜੱਦੀ ਪਿੰਡ ਘੁੰਡਰ ਵਿੱਖੇ ਨਵੇਂ ਗ੍ਰਹਿ ‘ਚ ਪ੍ਰਵੇਸ਼ ਮੌਕੇ ਧਾਰਮਿਕ ਸਮਾਗਮ ਕਰਵਾਏ ਜਿੱਥੇ ਕਥਾ ਕੀਰਤਨ ਤੇ ਧਾਰਮਿਕ ਵਿਚਾਰਾਂ ਤੋਂ ਇਲਾਵਾ ਵੱਖ ਵੱਖ ਰਾਜਨੀਤਕ ਆਗੂਆਂ ਨੇ ਸਮਾਜਿਕ ਤਕਰੀਰਾਂ ਵੀ ਕੀਤੀਆਂ । ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਨਿਰਭੈ ਸਿੰਘ ਘੁੰਡਰ ‘ਤੇ ਉਨ੍ਹਾਂ ਦਾ ਪਰਿਵਾਰ ਮੇਰੇ ਸੰਘਰਸ਼ ਦੇ ਸਾਥੀ ਹਨ ਜਿਨ੍ਹਾਂ ਨੇ ਪੰਜਾਬ ਵਿੱਚ ਰਾਜਸ਼ੀ ਤੇ ਸਮਾਜਿਕ ਬਦਲਾਅ ਲਈ ਅਣਥੱਕ ਮਿਹਨਤ ਕੀਤੀ। ਅਜਿਹੇ ਵਿੱਚ ਉਨ੍ਹਾਂ ਨੂੰ ਟਰੱਕ ਯੂਨੀਅਨ ਦੇ ਪ੍ਰਧਾਨ ਵਜੋਂ ਮਿਲੀ ਸੇਵਾ ਨੂੰ ਉਹ ਬੜੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ । ਸਮਾਗਮ ਦੌਰਾਨ ਪਾਠ ਦੇ ਭੋਗ ਉਪਰੰਤ ਰਾਗੀ ਭਾਈ ਮਨਜੀਤ ਸਿੰਘ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਸੰਗਤਾਂ ਨੂੰ ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸਮਾਜਸੇਵੀ ਪੰਕਜ ਪੱਪੂ ਨਾਭਾ ਤੇ ਰਣਧੀਰ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਵਿਚਾਰਾਂ ਦੀ ਸਾਂਝ ਪਾਈ । ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਸਥਾਵਾਂ ਦੇ ਕਾਰਕੁੰਨਾਂ ਤੇ ਧਾਰਮਿਕ ਆਗੂਆਂ ਨੇ ਘੁੰਡਰ ਪਰਿਵਾਰ ਦੇ ਮੈਂਬਰਾਂ ਮਹਿੰਦਰ ਸਿੰਘ , ਸਤਿਨਾਮ ਸਿੰਘ, ਬੇਅੰਤ ਸਿੰਘ ਤੇ ਨਿਰਭੈ ਸਿੰਘ ਦੀ ਪਤਨੀ ਬੀਬਾ ਜਸਪ੍ਰੀਤ ਕੌਰ, ਭੈਣ ਹਰਜੀਤ ਕੌਰ ਸਰਪੰਚ ਸਹੌਲੀ ਨੂੰ ਸੁਭ ਕਾਮਨਾਵਾਂ ਭੇਂਟ ਕੀਤੀਆਂ । ਇਸ ਮੌਕੇ ਤੇ ਆਪ ਆਗੂ ਸੁੱਖ ਘੁੰਮਣ,ਸੁਖਦੇਵ ਸਿੰਘ ਸੰਧੂ, ਸੁਖਜੀਤ ਨਾਭਾ, ਇਕਬਾਲ ਨਾਭਾ, ਸੂਬੇਦਾਰ ਸੰਤੋਖ ਸਿੰਘ, ਤੇਜਿੰਦਰ ਸਿੰਘ ਖਹਿਰਾ, ਅਮਨਦੀਪ ਸਿੰਘ ਰਹਿਲ, ਭਗਵੰਤ ਢੀਂਡਸਾ, ਬਿੱਕਰ ਸਿੰਘ ਜਿੰਦਲਪੁਰ, ਨੰਬਰਦਾਰ ਗੁਰਿੰਦਰ ਸਿੰਘ ਭਮਾਰਸੀ, ਬੱਬੀ ਰੰਘੇੜੀ, ਭੁਪਿੰਦਰ ਸਿੰਘ ਕੱਲਰਮਾਜਰੀ ,ਮੁਸਤਾਕ ਰੈਸਲ, ਡਾ. ਗਿਆਨ ਸਿੰਘ ਖਨੌੜਾ,ਅਮਰੀਕ ਸਿੰਘ ਮਟੋਰੜਾ, ਰਜਿੰਦਰ ਸਿੰਘ, ਰਣਜੀਤ ਸਿੰਘ ਜਾਤੀਵਾਲ ਹਾਜਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments