spot_img
spot_img
spot_img
spot_img
Tuesday, May 21, 2024
spot_img
Homeਪੰਜਾਬਭਾਦਸੋਂ ਦੇ ਨੇੜਲੇ ਪਿੰਡ ਚਾਸਵਾਲ,ਨਾਨੋਵਾਲ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ

ਭਾਦਸੋਂ ਦੇ ਨੇੜਲੇ ਪਿੰਡ ਚਾਸਵਾਲ,ਨਾਨੋਵਾਲ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ

ਭਾਦਸੋਂ ਦੇ ਨੇੜਲੇ ਪਿੰਡ ਚਾਸਵਾਲ,ਨਾਨੋਵਾਲ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ –
ਨਰਕ ਭਰੀ ਜਿੰਦਗੀ ਬਤੀਤ ਕਰਦੇ ਕੋਸ ਰਹੇ ਨੇ ਸਰਕਾਰਾਂ ਨੂੰ –
ਖੜੇ ਪਾਣੀ ਨਾਲ ਭਿਆਨਕ ਬਿਮਾਰੀ ਫੈਲਣ ਦਾ ਖਤਰਾ-

ਭਾਦਸੋਂ:- (ਬਰਿੰਦਰਪਾਲ ਸਿੰਘ) ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆ ਨੂੰ ਹਰ ਤਰਾਂ ਦੀਆਂ ਸਹੂਲਤਾਂ ਦੇਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਹਕੀਕਤ ਸਿਰਫ ਬਿਆਨਬਾਜੀ ਤੱਕ ਸੀਮਤ ਬਣ ਕੇਰਹਿ ਗਈ ਹੈ ਜਿਸਦੀ ਤਾਜਾ ਉਦਾਰਹਨ ਉਦੋਂ ਵੇਖਣ ਨੂੰ ਮਿਲੀ ਜਦੋਂ ਨਾਭਾ ਹਲਕੇ ਦੇ ਪਿੰਡ ਚਾਸਵਾਲ ਅਤੇ ਨਾਨੋਵਾਲ ਦੀ ਸਾਂਝੀ ਪਾਣੀ ਵਾਲੀ ਟੈਂਕੀ ਅਤੇ ਇਸਦੇ ਆਲੇ ਦੁਆਲੇ ਖੜੇ ਗੰਦੇ ਪਾਣੀ ਨੂੰ ਲੈ ਕੇ ਪਿੰਡ ਵਾਸੀਆ ਵਿਚ ਰੋਸ ਵੇਖਣ ਨੂੰ ਮਿਲਿਆ । ਜਾਣਕਾਰੀ ਮੁਤਾਬਕ ਕਰੀਬ ਕਈ ਸਾਲ ਪਹਿਲਾ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੇ ਲਈ ਇਹ ਟੈਂਕੀ ਬਣਾਈ ਗਈ ਅਤੇ ਇਸਦੇ ਰੱਖ ਰੱਖਾਵ ਲਈ ਇੱਕ ਓਪਰੇਟਰ ਵੀ ਰੱਖਿਆ ਗਿਆ ਪਰ ਅੱਜ ਪਿੰਡ ਵਾਸੀਆ ਵਲੋਂ ਪੱਤਰਕਾਰਾਂ ਨੂੰ ਮੌਕੇ ਉਤੇ ਖੜੇ ਗੰਦੇ ਪਾਣੀ ਬਾਰੇ ਵਿਖਾਇਆ ਗਿਆ ਕਿ ਕਈ ਦਿਨਾਂ ਤੋਂ ਇਸ ਗੰਦੇ ਪਾਣੀ ਨੂੰ ਪਿੰਡ ਵਾਸੀ ਪੀਣ ਲਈ ਮਜਬੂਰ ਹੋ ਚੁੱਕੇ ਹਨ ਕਿਉਕਿ ਇਹ ਗੰਦਾ ਪਾਣੀ ਨਾ ਸਿਰਫ ਟੈਂਕੀ ਦੇ ਆਲੇ ਦੁਆਲੇ ਖੜਾ ਹੈ ਬਲਕਿ ਇਹ ਗੰਦਾ ਪਾਣੀ ਮੋਟਰ ਵਿਚ ਵੀ ਪੈ ਰਿਹਾ ਹੈ ਜਿਸਨੂੰ ਪਿੰਡ ਵਾਸੀ ਪੀਣ ਲਈ ਮਜਬੂਰ ਹਨ । ਇਸ ਸਬੰਧੀ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੋਮ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਨਾ ਪਿੰਡ ਵਾਸੀਆ ਤੋਂ ਇੱਕ ਮੰਗ ਪੱਤਰ ਉਤੇ ਹਸਤਾਖਰ ਕਰਵਾ ਕੇ ਇਸ ਦੇ ਹੱਲ ਲਈ ਬੇਨਤੀ ਕੀਤੀ ਗਈ ਸੀ ਜਿਸ ਤੇ ਵਿਧਾਇਕ ਗੁਰਦੇਵ ਸਿੰਘ ਮਾਨ ਵਲੋਂ ਇਸਦੀ ਕੋਈ ਖਾਸ ਦਿਲਚਸਪੀ ਨਹੀ ਦਿਖਾਈ ਗਈ ਜਿਸ ਕਰਕੇ ਇਹ ਮਸਲਾ ਮਸਲਾ ਹੀ ਬਣ ਕੇ ਰਹਿ ਗਿਆ ਹੈ ।

ਕੀ ਕਹਿਣਾ ਹੈ ਪਿੰਡ ਦੇ ਸਰਪੰਚ ਦਾ –
ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਸੁਖਦੇਵ ਕੌਰ ਨਾਲ ਗੱਲਬਾਤ ਕੀਤੀ ਤਾਂ ਉਨਾ ਕਿਹਾ ਕਿ ਜਲ ਸੈਨੀਟੇਸ਼ਨ ਵਿਭਾਗ ਦੇ ਵਲੋਂ ਪਾਣੀ ਵਾਲੀਆਂ ਟੈਂਕੀਆਂ ਦੀ ਦੇਖਭਾਲ ਲਈ ਸਿਰ ਹੁਕਮ ਤਾਂ ਥੋਪ ਦਿੱਤੇ ਗਏ ਹਨ ਪਰ ਨਾ ਤਾਂ ਸਾਡੇ ਕੋਲ ਕੋਈ ਫੰਡ ਹੈ ਅਤੇ ਨਾ ਹੀ ਕੁਝ ਪਾਣੀ ਵਾਲੇ ਕੂਨੈਕਸ਼ਨ ਧਾਰਕਾਂ ਵਲੋਂ ਸਮੇ ਸਿਰ ਪੈਸੇ ਦਿੱਤੇ ਜਾਂਦੇ ਹਨ ਇਸਦੇ ਉਲਟ ਕਿਸੇ ਵੀ ਕੁਨੈਕਸ਼ਨ ਧਾਰਕ ਦਾ ਕੂਨੈਕਸ਼ਨ ਕੱਟਣ ਦਾ ਅਧਿਕਾਰ ਨਹੀ ਹੈ ।ਸਾਡੇ ਕੋਲ 15ਵੇਂ ਵਿੱਤ ਕਮਸ਼ਿਨ ਦੇ ਪੈਸੇ ਹਨ ਪਰ ਇਸਦੀ ਵਰਤੋਂ ਸਿਰਫ ਟੈਂਕੀ ਦੀ ਰਿਪੇਅਰ,ਕੇਬਲ ਬਗੈਰਾ ,ਪਾਇਪਾਂ ਦੀ ਮੁਰੰਮਤ ਹੀ ਕਰ ਸਕਦੇ ਹਾਂ ਪਰ ਟੈਂਕੀ ਨੀਵੀ ਜਗਾ ਉਤੇ ਹੋਣ ਕਰਕੇ ਪੰਚਾਇਤ ਨੂੰ 15ਵੇਂ ਵਿਤ ਕਮਿਸ਼ਨ ਦੇ ਪੈਸਿਆ ਵਿਚੋ ਮਿੱਟੀ ਦਾ ਭਰਤ ਪਾਉਣ ਦਾ ਕੋਈ ਅਧਿਕਾਰ ਨਹੀ ।ਉਨਾ ਕਿਹਾ ਸਰਕਾਰ ਵਲੋਂ ਵੀ ਅਜੇ ਤੱਕ ਕੋਈ ਵਿਤੀ ਗ੍ਰਾਂਟ ਨਹੀ ਦਿੱਤੀ ਗਈ ਜਿਸ ਦੀ ਵਰਤੋ ਪਿੰਡ ਦੇ ਵਿਕਾਸ ਕਾਰਜਾਂ ਲਈ ਕੀਤੀ ਜਾ ਸਕੇ।

ਕੀ ਕਹਿੰਦੇ ਹਨ ਮਹਿਕਮੇ ਦੇ ਅਧਿਕਾਰੀ-
ਇਸ ਮਾਮਲੇ ਸਬੰਧੀ ਜਦੋਂ ਮਹਿਕਮੇ ਦੇ ਜੇ.ਈ.ਕ੍ਰਿਸ਼ਨ ਕੁਮਾਰ ਨਾਲ ਗੱਲ ਕੀਤੀ ਤਾਂ ਉਨਾ ਕਿਹਾ ਕਿ ਪੁਰਾਣੀ ਪੰਚਾਇਤ ਵਲੋਂ ਟੈਂਕੀ ਦੀ ਸਾਂਭ ਸੰਭਾਲ ਦੇ ਅਧਿਕਾਰ ਲੈ ਲਏ ਸਨ ਪਰ ਹੁਣ ਦੀ ਮੋਜੂਦਾ ਪੰਚਾਇਤ 15ਵੇਂ ਵਿਤ ਕਮਿਸ਼ਨ ਵਿਚੋਂ ਪੈਸੇ ਵਰਤਕੇ ਟੈਂਕੀ ਦੀ ਮੁਰੰਮਤ ਬਗੈਰਾ ਕਰਵਾ ਸਕਦੀ ਹੈ ।
ਕਹਿੰਦੇ ਹਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ –
ਇਸ ਬਾਰੇ ਜਦੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਗੱਲ ਕੀਤੀ ਤਾਂ ਉਨਾ ਕਿਹਾ ਕਿ ਸੀਚੇਵਾਲ ਮਾਡਲ ਵਿਚ ਪਿੰਡ ਚਾਸਵਾਲ ਦਾ ਨਾਮ ਵੀ ਪਾ ਦਿੱਤਾ ਗਿਆ ਹੈ ।ਜਿਸ ਤਹਿਤ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ।ਉਨਾ ਕਿਹਾ ਕਿ ਚਾਸਵਾਲ ਦੇ ਵਿਕਾਸ ਕਾਰਜਾਂ ਲਈ ਕਰੀਬ 15 ਲੱਖ ਦੀ ਗ੍ਰਾਂਟ ਜਲਦੀ ਦਿੱਤੀ ਜਾਵੇਗੀ।ਉਹਨਾ ਕਿਹਾ ਕਿ ਹਲਕੇ ਦਾ ਵਿਕਾਸ ਬਿਨਾ ਕਿਸੇ ਪੱਖਪਾਤ ਕੀਤਾ ਜਾ ਰਿਹਾ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments