spot_img
spot_img
spot_img
spot_img
Sunday, May 19, 2024
spot_img
Homeਪਟਿਆਲਾਭਾਦਸੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਸਕੂਲ ਆਫ਼ ਐਮੀਨੈਂਸ ) ਵਿਖੇ...

ਭਾਦਸੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਸਕੂਲ ਆਫ਼ ਐਮੀਨੈਂਸ ) ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ

ਭਾਦਸੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਸਕੂਲ ਆਫ਼ ਐਮੀਨੈਂਸ ) ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ-

ਭਾਦਸੋਂ, 6 ਅਪ੍ਰੈਲ਼ ( ਬਰਿੰਦਰਪਾਲ ਸਿੰਘ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ( ਸਕੂਲ ਆਫ਼ ਐਮੀਨੈਂਸ) ਸਕੂਲ ਭਾਦਸੋਂ ਵਿਖੇ ਜਿਲੵਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਦੀ ਯੋਗ ਅਗਵਾਈ ਹੇਠ ਸ਼ਾਨਦਾਰ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਨਾਨ -ਬੋਰਡ ਜਮਾਤਾਂ ਦੇ ਨਤੀਜਿਆਂ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਸ ਦੌਰਾਨ ਅਕਾਦਮਿਕ ਖੇਤਰ ਦੇ ਨਾਲ – ਨਾਲ ਖੇਡਾਂ ਅਤੇ ਹੋਰ ਸਹਿ ਵਿਦਿਅਕ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤਕਸੀਮ ਕੀਤੇ ਗਏ। ਸਮਾਗਮ ਵਿਦਿਆਰਥੀਆਂ ਨੇ ਗੀਤ, ਗਿੱਧਾ, ਭੰਗੜਾ, ਆਦਿ ਰੰਗਾਰੰਗ ਪੋ੍ਗਰਾਮ ਦੀ ਪੇਸ਼ਕਾਰੀ ਕੀਤੀ , ਨੁੱਕੜ ਨਾਟਕ ਰਾਹੀਂ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਉਪਰਾਲੇ , ਸਕੂਲ ਆਫ਼ ਐਮੀਨੈਂਸ ਅਤੇ ਸਕੂਲਾਂ ਦੀ ਬਦਲੀ ਨੁਹਾਰ ਬਾਰੇ ਜਾਣੂੰ ਕਰਵਾਇਆ ਗਿਆ। ਸਕੂਲ ਪਿ੍ੰਸੀਪਲ ਬੰਦਨਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੜੵਦਿਆ ਸਕੂਲ ਦੀਆਂ ਪਾ੍ਪਤੀਆਂ ਅਤੇ ਸਕੂਲ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਮਾਪਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਨਾਮ ਪਾ੍ਪਤ ਕਰਨ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਹ ਵਿਸ਼ਵਾਸ ਵੀ ਪ੍ਗਟਾਇਆ ਕਿ ਸਕੂਲ ਦਾ ਯੋਗ ਅਤੇ ਮਿਹਨਤੀ ਸਟਾਫ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ। ਦੇਵ ਮਾਨ ਜੀ ਨੇ ਸਕੂਲ ਦੇ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨਾ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਪਸਾਰ ਲਈ ਪੰਜਾਬ ਸਰਕਾਰ ਪੂਰੀ ਤਰਾਂ ਯਤਨਸ਼ੀਲ ਹੈ ।ਉਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸੂਬੇ ਨੂੰ ਪੂਰਨ ਤੌਰ ਤੇ ਤਰੱਕੀ ਦੇ ਰਾਹ ਉਤੇ ਲਿਆਂਦਾ ਜਾ ਰਿਹਾ ਹੈ ।
ਗੁਰਪ੍ਰੀਤ ਸਿੰਘ ਲੈਕ. ਕਾਮਰਸ ਅਤੇ ਨੌਸ਼ਾਤ ਨੇ ਮੰਚ ਸੰਚਾਲਕ ਦੀ ਭੂਮਿਕਾ ਬਖ਼ੂਬੀ ਨਿਭਾਈ। ਇਸ ਮੌਕੇ ਦਰਸ਼ਨ ਕੌੜਾ ਪ੍ਰਧਾਨ ਨਗਰ ਪੰਚਾਇਤ ,ਸਾਬਕਾ ਪ੍ਰਧਾਨ ਚੂਨੀ ਲਾਲ,ਜਿਲਾ ਪਰਿਸ਼ਦ ਮੈਂਬਰ ਤੇਜਪਾਲ ਸਿੰਘ ਗੋਗੀ ਟਿਵਾਣਾ ,ਟਰੱਕ ਯੂਨੀਅਨ ਪ੍ਰਧਾਨ ਨਿਰਭੈ ਸਿੰਘ ,ਸਾਬਕਾ ਪ੍ਰਧਾਨ ਸੁੱਖ ਘੁੰਮਣ,ਹਰਵਿੰਦਰ ਸਿੰਘ ਭੜੀ, ਨਰਿੰਦਰ ਜੋਸ਼ੀ,ਮਨੀਸ਼ ਕੌੜਾ ,ਮਾਸਟਰ ਬਲਜੀਤ ਸਿੰਘ,ਮਾਸਟਰ ਅਮਰਨਾਥ ,ਮਾਸਟਰ ਗੁਰਜੀਤ ਸਿੰਘ, ਤੇਜਿੰਦਰ ਸਿੰਘ ਖਹਿਰਾ,ਗੁਰਦੀਪ ਸਿੰਘ ਟਿਵਾਣਾ, ਸਤਨਾਮ ਸੰਧੂ,ਬਾਬਰ ਅਲ਼ੀ,ਵਿੱਕੀ ਭਾਦਸੋਂ,ਮਾਾਸਟਰ ਜਸਵਿੰਦਰ ਸਿੰਘ,ਸੁਖਜੀਵਨ ਭੋਲਾ,
ਮਨਪ੍ਰੀਤ ਕੌਰ ,ਰਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਪਤਵੰਤੇ ਹਾਜਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments