spot_img
spot_img
spot_img
spot_img
Sunday, May 19, 2024
spot_img
Homeਪੰਜਾਬਭਾਦਸੋਂ ਵਿਖੇ ਆਪ ਵਰਕਰਾਂ ਵੱਲੋਂ ਜਲੰਧਰ ਚੋਣ ਜਿੱਤਣ ਦੀ ਖੁਸ਼ੀ ਵਿੱਚ ਮਨਾਏ...

ਭਾਦਸੋਂ ਵਿਖੇ ਆਪ ਵਰਕਰਾਂ ਵੱਲੋਂ ਜਲੰਧਰ ਚੋਣ ਜਿੱਤਣ ਦੀ ਖੁਸ਼ੀ ਵਿੱਚ ਮਨਾਏ ਜਸ਼ਨ

ਭਾਦਸੋਂ ਵਿਖੇ ਆਪ ਵਰਕਰਾਂ ਵੱਲੋਂ ਜਲੰਧਰ ਚੋਣ ਜਿੱਤਣ ਦੀ ਖੁਸ਼ੀ ਵਿੱਚ ਮਨਾਏ ਜਸ਼ਨ–
ਭਾਦਸੋਂ, ( ਬਰਿੰਦਰਪਾਲ ਸਿੰਘ): ਜਲੰਧਰ ਵਿੱਚ ਹੋਈ ਲੋਕ ਸਭਾ ਦੀ ਉਪ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੀ ਜਿੱਤ ਮਿਲਣ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਭਾਦਸੋਂ ਵਿਖੇ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਗੂਆਂ ਨੇ ਕਿਹਾ ਅਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਮੁਬਾਰਕਬਾਦ ਦਿੰਦੇ ਹਾਂ । ਅਤੇ ਜਲੰਧਰ ਦੇ ਵੋਟਰਾਂ ਦਾ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਲਈ ਧੰਨਵਾਦ ਕਰਦੇ ਹਾਂ ਅਤੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੇ ਇੱਕ ਸਾਲ ਦੇ ਕੰਮਾਂ ਦਾ ਨਤੀਜਾ ਹੈ, ਅਤੇ ਪਾਰਟੀ ਦੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਕੀਤੀ ਸਖ਼ਤ ਮਿਹਨਤ ਅਤੇ ਗਰਾਊਂਡ ਲੈਵਲ ਉਤੇ ਹਰ ਵੋਟਰ ਤੱਕ ਕੀਤੀ ਡੋਰ ਟੂ ਡੋਰ ਮੁਹਿੰਮ ਕਰਕੇ ਹੀ ਐਨੀ ਵੱਡੀ ਇਤਿਹਾਸਕ ਲੀਡ ਮਿਲੀ ਹੈ। ਪੰਜਾਬ ਵਾਸੀਆਂ ਨੂੰ ਇਸ ਕ੍ਰਾਂਤੀਕਾਰੀ ਤੇ ਇੰਨਕਲਾਬੀ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਮੌਕੇ ਵਰਕਰਾਂ ਨੇ ਵਿਧਾਇਕ ਦੇਵਮਾਨ ਨੂੰ ਮੁਬਾਰਕਬਾਦ ਦਿੱਤੀ ਇਸ ਮੌਕੇ ਨਿਰਭੈ ਸਿੰਘ ਘੁੰਡਰ ਪ੍ਰਧਾਨ ਟੱਰਕ ਯੂਨਿਅਨ ਭਾਦਸੋਂ, ਦਰਸ਼ਨ ਕੌੜਾ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਬਲਾਕ ਪ੍ਰਧਾਨ ਸੁੱਖ ਘੁੰਮਣ, ਦੀਪਾ ਰਾਮਗੜ੍ਹ,ਸੂਬੇਦਾਰ ਸੰਤੋਖ ਸਿੰਘ, ਗੁਰਦੀਪ ਟਿਵਾਣਾ, ਮੁਸ਼ਤਾਖ ਖਾਂ,ਭਗਵੰਤ ਢੀਂਡਸਾ ਨਾਭਾ, ਰਜਿੰਦਰ ਸਿੰਘ ਰਾਜੂ, ਅਮਰੀਕ ਸਿੰਘ ਮਟੌਰਡਾ, ਜਗਤਾਰ ਸਿੰਘ, ਭਿੰਦਾ ਭਾਦਸੋਂ ਅਤੇ ਪਾਰਟੀ ਵਰਕਰ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments