spot_img
spot_img
spot_img
spot_img
Friday, May 24, 2024
spot_img
Homeਪੰਜਾਬਭਾਦਸੋਂ ਵਿਖੇ ਗੁਰੂਦੁਆਰਾ ਬਾਬਾ ਨਾਮਦੇਵ ਵੱਲੋਂ ਹੜ੍ਹ ਪੀੜਤਾਂ ਲਈ ਰਹਿਣ ਅਤੇ ਲੰਗਰ...

ਭਾਦਸੋਂ ਵਿਖੇ ਗੁਰੂਦੁਆਰਾ ਬਾਬਾ ਨਾਮਦੇਵ ਵੱਲੋਂ ਹੜ੍ਹ ਪੀੜਤਾਂ ਲਈ ਰਹਿਣ ਅਤੇ ਲੰਗਰ ਦਾ ਕੀਤਾ ਗਿਆ ਪ੍ਰਬੰਧ

ਭਾਦਸੋਂ ਵਿਖੇ ਗੁਰੂਦੁਆਰਾ ਬਾਬਾ ਨਾਮਦੇਵ ਵੱਲੋਂ ਹੜ੍ਹ ਪੀੜਤਾਂ ਲਈ ਰਹਿਣ ਅਤੇ ਲੰਗਰ ਦਾ ਕੀਤਾ ਗਿਆ ਪ੍ਰਬੰਧ

ਭਾਦਸੋਂ 12 ਜੁਲਾਈ (ਬਰਿੰਦਰਪਾਲ ਸਿੰਘ) ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ। ਸੂਬੇ ਦੇ ਦਰਿਆਵਾਂ ਵਿੱਚ ਪਾਣੀ ਉਛਾਲਾਂ ਮਾਰ ਰਿਹਾ ਹੈ। ਇਸ ਵੇਲੇ ਪੰਜਾਬ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਦਸੋਂ ਵਿਖੇ ਗੁਰਦੁਆਰਾ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਗੁਰੂਦੁਆਰਾ ਕਮੇਟੀ ਪ੍ਧਾਨ ਧਰਮ ਸਿੰਘ ਹੋਰਾਂ ਨੇ ਕਿਹਾ ਕਿ ਗੁਰੂਆਂ ਦੇ ਦਰਸਾਏ ਮਾਰਗ ‘ਤੇ ਕਮੇਟੀ ਹਰ ਕੁਦਰਤੀ ਆਫ਼ਤ ਵੇਲੇ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਉਨ੍ਹਾਂ ਕਿਹਾ ਕਿ ਗੁਰੂਦੁਆਰਾ ਕਮੇਟੀ ਵੱਲੋਂ ਇਸ ਔਖੀ ਘੜੀ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਅਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਕਿਹਾ ਕਿ ਹੜ੍ਹਾਂ ਦੌਰਾਨ ਭੋਜਨ ਅਤੇ ਹੋਰ ਰਾਹਤ ਸਮੱਗਰੀ ਉਪਲਬਧ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ।ਗੁਰਦੁਆਰਾਂ ਪ੍ਰਬੰਧਕ ਕਮੇਟੀ ਨੇ ਆਪਣੇ ਗੁਰਦੁਆਰਾ ਵਿੱਚ ਹੜ੍ਹ ਪੀੜਤਾਂ ਦੇ ਠਹਿਰਨ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਲੰਗਰ ਤੇ ਹੋਰ ਸਮਾਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਮੈਂਬਰਾਂ, ਨੌਜਵਾਨਾਂ ਅਤੇ ਬੀਬੀਆਂ ਵੱਲੋਂ ਦਿਨ ਰਾਤ ਲੰਗਰ ਤਿਆਰ ਕਰਨ ਵਿੱਚ ਸੇਵਾ ਕੀਤੀ ਜਾ ਰਹੀ ਹੈ । ਇਸ ਮੌਕੇ ਉਨ੍ਹਾਂ ਨਾਲ ਕਮੇਟੀ ਮੈਂਬਰ ਤੇ ਸੰਗਤਾਂ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments