spot_img
spot_img
spot_img
spot_img
Tuesday, May 21, 2024
spot_img
Homeਪੰਜਾਬਭਾਦਸੋਂ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਸਤਾਬਦੀ ਸਬੰਧੀ ਕਰਵਾਇਆ ਸਮਾਗਮ

ਭਾਦਸੋਂ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਸਤਾਬਦੀ ਸਬੰਧੀ ਕਰਵਾਇਆ ਸਮਾਗਮ

ਭਾਦਸੋਂ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਸਤਾਬਦੀ ਸਬੰਧੀ ਕਰਵਾਇਆ ਸਮਾਗਮ

ਭਾਦਸੋਂ 16 ਮਈ (ਬਰਿੰਦਰਪਾਲ ਸਿੰਘ) ਦੁਨੀਆਂ ਵਿੱਚ ਸਭ ਤੋਂ ਵੱਡਾ ਭਾਵੇਂ ਬ੍ਰਿਟਿਸ ਰਾਜ ਹੋਇਆ ਪਰ ਸਭ ਤੋਂ ਮਹਾਨ ਰਾਜ ਸਿੱਖ ਰਾਜ ਹੋਇਆ ਜਿਸ ਦਾ ਮੁੱਢ ਬੰਨ੍ਹਣ ਵਾਲਿਆਂ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੋਹਰੀ ਸਨ । ਰਾਜ ਕੀ ਹੁੰਦੈ , ਰਾਜਨੀਤੀ ਕਿਵੇਂ ਹੁੰਦੀ ਹੈ ,ਇਹ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਦੁਨੀਆਂ ਨੂੰ ਦੱਸਿਆ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਦਸੋਂ ਵਿੱਖੇ ‘ਦੀ ਵਿਸ਼ਵਕਰਮਾ ਰਾਮਗੜ੍ਹੀਆ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ’ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਘੋੜ ਸਵਾਰ ਬੁੱਤ ਸਥਾਪਿਤ ਕਰਨ ਉਪਰੰਤ ਕਰਤਾਰ ਐਗਰੋ ਇੰਡਸਟਰੀਜ਼ ਦੇ ਪ੍ਰਬੰਧ ਨਿਰਦੇਸ਼ਕ ਅਮਰਜੀਤ ਸਿੰਘ ਲੋਟੇ ਦੀ ਅਗਵਾਈ ਹੇਠ ਕਰਵਾਏ 300 ਸਾਲਾ ਸਤਾਬਦੀ ਸਮਾਰੋਹ ਸਮਾਗਮ ਵਿੱਚ ਨਾਮਵਰ ਸਖਸ਼ੀਅਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਸੰਧਵਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਰਾਜੇ ਬਣਾਉਣ ਵਾਸਤੇ ਅਪਣਾ ਸਰਬੰਸ ਵਾਰਿਆ ਸੀ ਤੇ ਰਾਮਗੜ੍ਹੀਆ ਬਰਾਦਰੀ ਨੇ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਕਿਰਤ ਦੇ ਰਾਹ ਪੈ ਕੇ ਰਾਜ ਭਾਗ ਹਾਸਲ ਕੀਤੇ ਹਨ । ਸੰਧਵਾਂ ਨੇ ਕਿਹਾ ਕਿ ਕਰਤਾਰ ਐਗਰੋ ਦੇ ਐਮ.ਡੀ. ਅਮਰਜੀਤ ਸਿੰਘ ਨੇ ਭਾਦਸੋਂ ਵਿੱਚ ਮਹਾਨ ਜਰਨੈਲ ਦੇ ਬੁੱਤ ਦੇ ਰੂਪ ਵਿੱਚ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾ ਇਕ ਸੋਮਾ ਸਥਾਪਿਤ ਕੀਤਾ ਹੈ । ਜਿਸ ਲਈ ਕਰਤਾਰ ਐਗਰੋ ਇੰਡਸਟਰੀ ਤੇ ਵਿਸ਼ਵਕਰਮਾ ਰਾਮਗੜ੍ਹੀਆ ਵੈਲਫੇਅਰ ਡਿਵੈਲਪਮੈਂਟ ਸੁਸਾਇਟੀ ਵਧਾਈ ਦੇ ਪਾਤਰ ਹਨ । ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਅਪਣੀ ਭਾਵੁਕ ਤਕਰੀਰ ‘ਚ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਨੂੰ ਕੇਵਲ ਇੱਕ ਬਰਾਦਰੀ ਨਾਲ ਜੋੜ੍ਹ ਕੇ ਉਨ੍ਹਾਂ ਦੇ ਕੱਦ ਬੁੱਤ ਨੂੰ ਨਿੱਕਾ ਨੀ ਕੀਤਾ ਜਾ ਸਕਦਾ ਬਲਕਿ ਜੱਸਾ ਸਿੰਘ ਰਾਮਗੜ੍ਹੀਆ ਸਮੁੱਚੀ ਕੌਮ ਦੇ ਰਾਹ ਦਸੇਰੇ ਸਨ ਜਿਨ੍ਹਾਂ ਨੇ ਦਿੱਲੀ ‘ਤੇ ਪੰਦਰ੍ਹਾਂ ਹਮਲੇ ਕੀਤੇ ਤੇ ਤਿੰਨ ਵੇਰ ਦਿੱਲੀ ਫ਼ਤਿਹ ਕਰਕੇ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਝੁਲਾਇਆ ਅਤੇ ਗੁਰੂ ਜੀ ਦੇ ਹੁਕਮ ਪੁਗਾਉਂਦਿਆਂ ਮੁਗਲ ਸਾਮਰਾਜ ਦਾ ਤਖ਼ਤ ਪੁੱਟ ਸੁੱਟਿਆ । ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਭਾਦਸੋਂ ਪਹੁੰਚੇ ਮੁਅੱਜਿਜ਼ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਲਈ ਸਮੇਂ ਦੀਆਂ ਹਕੂਮਤਾਂ ਨਾਲ ਟੱਕਰ ਲਈ ਤੇ ਊਚਿਆਂ ਮੀਨਾਰਾਂ ‘ਤੇ ਕੇਸਰੀ ਝੰਡਾ ਝੁਲਾਇਆ । ਉਨ੍ਹਾਂ ਕਿਹਾ ਨਾਭਾ ਹਲਕੇ ਦੇ ਅਹਿਮ ਹਿੱਸੇ ਕੰਬਾਈਨ ਨਗਰੀ ਭਾਦਸੋਂ ‘ਚ ਮਹਾਨ ਸਿੱਖ ਜਰਨੈਲ ਦਾ ਬੁੱਤ ਸਥਾਪਿਤ ਕਰਨਾ ਸਲਾਘਾਯੋਗ ਹੈ। ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਰਾਮਗੜ੍ਹੀਆ ਸਮਾਜ ਨੂੰ ਸਾਡੇ ਵਿਰਸੇ ਨੇ ਬਹੁਤ ਕੁਝ ਦਿੱਤਾ । ਸਾਨੂੰ ਇਹ ਅਮੀਰ ਵਿਰਸਾ ਸੰਭਾਲ਼ਣ ਦੀ ਲੋੜ ਹੈ । ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਸਾਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਤੇ ਕਿਰਤ ਦਾ ਮਹਾਨ ਸੰਦੇਸ਼ ਦੇਣ ਵਾਲੇ ਭਾਈ ਲਾਲੋ ਦੇ ਵਾਰਸ ਹੋਣ ਦਾ ਫ਼ਖ਼ਰ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇਕਰ ਮੰਡਲ ਕਮਿਸ਼ਨ ਦੀ ਰਿਪੋਰਟ ਅਨੁਸਾਰ ਰਾਮਗੜ੍ਹੀਆ ਕੌਮ ਦਾ ਬਣਦਾ ਹੱਕ ਦਿਵਾਉਂਦੀ ਹੈ ਤਾਂ ਸਮੁੱਚੀ ਕੌਮ ਸਰਕਾਰ ਦੀ ਅਹਿਸਾਨਮੰਦ ਰਹੇਗੀ । ਕਾਂਗਰਸ ਤੇ ਅਕਾਲੀ ਸਰਕਾਰਾਂ ਰਾਮਗੜ੍ਹੀਆ ਬਰਾਦਰੀ ਦਾ ਇਹ ਹੱਕ ਦਿਵਾਉਣ ‘ਚ ਅਸਫ਼ਲ ਰਹੀਆਂ ਨੇ ਪਰ ਹੁਣ ਆਪ ਸਰਕਾਰ ‘ਤੇ ਕੌਮ ਨੂੰ ਭਰਪੂਰ ਉਮੀਦਾਂ ਨੇ । ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਮੈਂ ਰਾਮਗੜ੍ਹੀਆ ਬਰਾਦਰੀ ਦਾ ਇਕ ਨਿਮਾਣਾ ਜਿਹਾ ਅੰਸ਼ ਹੋਣ ਸਦਕਾ ਬਰਾਦਰੀ ਦੀ ਹਰ ਮੁਸ਼ਕਿਲ ਹੱਲ ਕਰਵਾਉਣ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ । ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਐਸ.ਡੀ.ਐਮ. ਨਾਭਾ ਤਰਸੇਮ ਚੰਦ,ਇੰਦਰਜੀਤ ਸਿੰਘ ਮੁੰਡੇ, ਪ੍ਰੇਮ ਸਿੰਘ ਪ੍ਰੀਤ ਗਰੁੱਪ, ਸੁਖਵਿੰਦਰ ਸਿੰਘ ਵਿਸ਼ਾਲ ਕੰਬਾਇਨ, ਗਿਆਨੀ ਅਮਰ ਸਿੰਘ ਦਸ਼ਮੇਸ਼ ਐਗਰੋ ਮਲੇਰਕੋਟਲਾ ਤੇ ਕਰਤਾਰ ਐਗਰੋ ਦੇ ਡਾਇਰੈਕਟਰ ਹਰਵਿੰਦਰ ਸਿੰਘ,ਹਰਮੀਤ ਸਿੰਘ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ,ਬਲਵਿੰਦਰ ਸਿੰਘ ਚੈਹਿਲ ਦਸ਼ਮੇਸ਼ ਕੰਬਾਇਨ,ਰਾਮ ਸਿੰਘ ਮਠਾੜੂ,ਗੁਰਦੀਪ ਸਿੰਘ ਦੇਵੇ,ਜਸਵੰਤ ਸਿੰਘ ਦੇਵੇ,ਜਸਪਾਲ ਸਿੰਘ ਚਾਸਵਾਲ,ਸੁਭਾਸ਼ ਸਿੰਘ ਰਾਮਜੀ,ਮਹਿੰਦਰ ਸਿੰਘ,ਬੰਤ ਸਿੰਘ ਸਕਰਾਲੀ,ਗੁਰਮੀਤ ਸਿੰਘ ,ਕਰਮਜੀਤ ਸਿੰਘ,ਹਰਜੀਤ ਸਿੰਘ,ਰਿੰਕੀ,ਗੁਰਚਰਨ ਸਿੰਘ ਕਾਕਾ,ਦਵਿੰਦਰ ਸਿੰਘ ਕਾਕਾ,ਰਜਿੰਦਰ ਸਿੰਘ,ਸੈਂਕੀ ਸਿੰਗਲਾ,ਗੁਰਭੇਜ ਸਿੰਘ ਖਨੌੜਾ ਤੇ ਇਲਾਕੇ ਭਰ ਦੇ ਪਤਵੰਤੇ ਹਾਜਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments