spot_img
spot_img
spot_img
spot_img
Tuesday, May 21, 2024
spot_img
Homeਪੰਜਾਬਭਾਦਸੋਂ ਵਿੱਚ ਖਰੀਦ ਏਜੰਸੀਆਂ ਅਤੇ ਮਾਰਕਿਟ ਕਮੇਟੀ ਦੇ ਖਰੀਦ ਪ੍ਰਬੰਧਾਂ ਤੇ ਲੱਗਾ...

ਭਾਦਸੋਂ ਵਿੱਚ ਖਰੀਦ ਏਜੰਸੀਆਂ ਅਤੇ ਮਾਰਕਿਟ ਕਮੇਟੀ ਦੇ ਖਰੀਦ ਪ੍ਰਬੰਧਾਂ ਤੇ ਲੱਗਾ ਸਵਾਲੀਆ ਨਿਸ਼ਾਨ

ਭਾਦਸੋਂ ਵਿੱਚ ਖਰੀਦ ਏਜੰਸੀਆਂ ਅਤੇ ਮਾਰਕਿਟ ਕਮੇਟੀ ਦੇ ਖਰੀਦ ਪ੍ਰਬੰਧਾਂ ਤੇ ਲੱਗਾ ਸਵਾਲੀਆ ਨਿਸ਼ਾਨ–
ਮਾਮਲਾ ਟਰੱਕ ਵਿੱਚ ਖਰਾਬ ਕਣਕ ਲੋਡ ਕਰਨ ਦਾ–
ਭਾਦਸੋਂ 29 ਅਪਰੈਲ ( ਬਰਿੰਦਰਪਾਲ ਸਿੰਘ) ਅਨਾਜ ਮੰਡੀ ਭਾਦਸੋਂ ਵਿਖੇ ਕਣਕ ਦੀ ਫਸਲ ਦੇ ਖਰੀਦ ਪ੍ਰਬੰਧਾਂ ਸਬੰਧੀ ਉਦੋਂ ਪੋਲ ਖੁਲਦੀ ਨਜਰ ਆਈ ਜਦੋਂ ਇੱਕ ਆੜਤੀਏ ਦੁਆਰਾ ਖਰਾਬ ਕਣਕ ਟਰੱਕ ਦੁਆਰਾ ਲੋਡ ਕਰਕੇ ਸੈਲੋ ਵਿਖੇ ਸਟੋਰ ਕਰਨ ਲਈ ਭੇਜੀ ਗਈ ਸੀ ਪਰ ਸੈਲੋ ਦੇ ਕਰਮਚਾਰੀਆ ਵਲੋਂ ਭੇਜੀ ਗਈ ਕਣਕ ਚੈਕ ਕਰਨ ਉਪਰੰਤ ਟਰੱਕ ਨੂੰ ਵਾਪਸ ਕਰ ਦਿੱਤਾ ਗਿਆ ।ਮਿਲੀ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਐਂਡ ਕੰਪਨੀ ਭਾਦਸੋਂ ਦੀ ਆੜਤ ਤੋਂ ਟਰੱਕ ਨੰਬਰ ਪੀ.ਬੀ 11 ਬੀ ਐਨ 7538 ਵਿਚ 400 ਬੈਗ ਕਣਕ ਦੇ ਲੋਡ ਕੀਤੇ ਗਏ ਸਨ ਜਿਸ ਵਿਚੋਂ ਸੈਲੋ ਦੇ ਕਰਮਚਾਰੀਆਂ ਦੁਆਰਾ 105 ਬੈਗ ਸਹੀ ਪਾਏ ਗਏ ਜਦਕਿ 295 ਬੈਗ ਖਰਾਬ ਕਣਕ ਹੋਣ ਕਾਰਨ ਵਾਪਸ ਕਰ ਦਿੱਤੇ ਗਏ ।ਇਥੇ ਦੱਸਣਯੋਗ ਹੈ ਕਿ ਮੰਡੀ ਵਿਚ ਭਰੀ ਗਈ ਖਰਾਬ ਕਣਕ ਸਬੰਧਤ ਖਰੀਦ ਏਜੰਸੀ ਪੰਜਾਬ ਸਟੇਟ ਵੇਅਰਹਾਊਸ ਭਾਦਸੋਂ ਦੇ ਅਧਿਕਾਰੀ ਅਮਿਤ ਕੁਮਾਰ ਵਲੋਂ ਖਰੀਦੀ ਗਈ ਸੀ ਜਿਸਤੇ ਅਧਿਕਾਰੀ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ ਲਗਾਉਂਦੀ ਹੈ ।
ਕੀ ਕਹਿੰਦੇ ਹਨ ਖਰੀਦ ਏਜੰਸੀ ਅਧਿਕਾਰੀ-ਇਸ ਬਾਰੇ ਜਦੋਂ ਵੇਅਰਹਾਊਸ ਅਮਿਤ ਕੁਮਾਰ ਨਾਲ ਗੱਲ ਕੀਤੀ ਤਾਂ ਉਨਾ ਕਿਹਾ ਕਿ ਲੋਡ ਕੀਤੀ ਗਈ ਖਰਾਬ ਕਣਕ ਵਾਪਸ ਆੜਤੀਏ ਦੀ ਦੁਕਾਨ ਉਤੇ ਭੇਜ ਦਿੱਤੀ ਗਈ ਹੈ ।ਹਣੁ ਦੇਖਣਾ ਹੋਵੇਗਾ ਕਿ ਖਰਾਬ ਕਣਕ ਨੂੰ ਬੋਰੀਆਂ ਵਿਚ ਭਰਨ ਵਾਲੇ ਖਿਲਾਫ ਕੀ ਪ੍ਰਸ਼ਾਸਨ ਦੁਆਰਾ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀ ।
ਜਦੋਂ ਇਸ ਮਾਮਲੇ ਸਬੰਧੀ ਮਾਰਕਿਟ ਕਮੇਟੀ ਦੇ ਸਕੱਤਰ ਭੀਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾ ਕਿਹਾ ਕਿ ਖਰੀਦ ਏਜੰਸੀ ਵਲੋਂ ਸਾਡੇ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀ ਆਈ ਸ਼ਿਕਾਇਤ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments