spot_img
spot_img
spot_img
spot_img
Sunday, May 19, 2024
spot_img
Homeਪੰਜਾਬਭਾਰਤੀਯ ਜਨਤਾ ਪਾਰਟੀ ਮੰਡਲ ਵੱਲੋ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਭਾਰਤੀਯ ਜਨਤਾ ਪਾਰਟੀ ਮੰਡਲ ਵੱਲੋ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਭਾਰਤੀਯ ਜਨਤਾ ਪਾਰਟੀ ਮੰਡਲ ਵੱਲੋ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਬੱਸੀ ਪਠਾਣਾਂ, (ਮਨੀਸ਼ ਸ਼ਰਮਾ ):-ਭਾਰਤੀ ਜਨਤਾ ਪਾਰਟੀ ਮੰਡਲ ਬੱਸੀ ਪਠਾਣਾਂ ਵੱਲੋ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਦੀ ਅਗਵਾਈ ਹੇਠ ਪ੍ਰਾਚੀਨ ਰਾਮ ਮੰਦਰ ਵਿੱਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਸ਼੍ਰੀ ਰਾਮ ਮੰਦਰ ਕਮੇਟੀ ਦੇ ਮੈਂਬਰਾਂ ਵੱਲੋਂ ਭਾਗ ਲਿਆ ਗਿਆ । ਯੋਗ ਦਿਵਸ ਦੇ ਮੌਕੇ ਤੇ ਬੋਲਦਿਆਂ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋ ਕੀਤੇ ਕੰਮਾਂ ਵਿੱਚੋ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਾ ਵੀ ਇਕ ਵਿਸ਼ੇਸ਼ ਉਪਰਾਲਾ ਹੈ, ਜੋ ਪੂਰੇ ਭਾਰਤ ਦੇ ਨਾਲ ਨਾਲ ਸਾਰੇ ਵਿਸ਼ਵ ਵਿਚ ਇਹ ਦਿਨ 21 ਜੂਨ ਨੂੰ ਮਨਾਇਆ ਜਾਂਦਾ ਹੈ। ਯੋਗ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ । ਯੋਗ ਕਰਨ ਨਾਲ ਵਿਅਕਤੀ ਹਮੇਸ਼ਾ ਨਿਰੋਗ ਰਹਿੰਦਾ ਹੈ ਅਤੇ ਲੰਬੀ ਉਮਰ ਭੋਗਦਾ ਹੈ। ਉਨਾਂ ਕਿਹਾ ਕਿ ਹਰ ਵਿਅਕਤੀ ਨੂੰ ਸਵੇਰ ਸਮੇਂ ਯੋਗ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਓਮ ਪ੍ਰਕਾਸ਼ ਗੌਤਮ,ਹਰਮਿੰਦਰ ਦਲਾਲ,ਮਾਰੂਤ ਮਲਹੋਤਰਾ , ਭਾਜਪਾ ਯੁਵਾ ਮੋਰਚਾ ਦੇ ਸਾਬਕਾ ਜਿਲ੍ਹਾ ਮੀਤ ਪ੍ਰਧਾਨ ਹਰਸ਼ ਗਰਗ, ਐਡਵੋਕੇਟ ਅੰਕੁਸ਼ ਖੱਤਰੀ ਐਡਵੋਕੇਟ ਗੌਰਵ ਗੋਇਲ, ਨਰੇਸ਼ ਗੌਤਮ,ਮੋਹਿਤ ਗੌਤਮ,ਸ਼ਾਮ ਸੁੰਦਰ ਜਰਗਰ,ਸੋਹਣ ਲਾਲ ਮੇਨਰੋ,ਰਾਜੇਸ਼ ਗੌਤਮ,ਸੰਜੀਵ ਸਿੰਗਲਾ ਬੱਬਾ , ਅਜੇ ਕੁਮਾਰ, ਤਰੁਣ ਮਲਹੋਤਰਾ, ਚਾਂਦ ਸ਼ਰਮਾ,ਪੰਕਜ ਭਨੋਟ,ਦਿਨੇਸ਼ ਗੁਪਤਾ, ਪ੍ਰਿੰਸ ਕੁਮਾਰ,ਅੰਕੁਸ਼ ਸਿੰਗਲਾ, ਹਰੀਸ਼ ਥਰੇਜਾ,ਰਵੀ ਗੁਪਤਾ ਆਦਿ ਹਾਜ਼ਰ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments