spot_img
spot_img
spot_img
spot_img
Sunday, May 19, 2024
spot_img
Homeਪੰਜਾਬਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਪਟਿਆਲਾ ਦੇ ਦਫਤਰ ਕੀਤਾ...

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਪਟਿਆਲਾ ਦੇ ਦਫਤਰ ਕੀਤਾ ਗਿਆ ਘਿਰਾਉ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਪਟਿਆਲਾ ਦੇ ਦਫਤਰ ਕੀਤਾ ਗਿਆ ਘਿਰਾਉ-
ਭਾਦਸੋਂ 8 ( ਬਰਿੰਦਰਪਾਲ ਸਿੰਘ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਪੰਜਾਬ ਦੇ ਸੱਦੇ ਤੇ ਜ਼ਿਲਾ ਖੇਤੀਬਾੜੀ ਅਫ਼ਸਰ ਪਟਿਆਲਾ ਦੇ ਦਫਤਰ ਦਾ ਘਿਰਾਉ ਕਰਕੇ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ। ਜਿਸ ਦੀ ਅਗਵਾਈ ਜਿਲ੍ਹਾ ਕਮੇਟੀ ਪਟਿਆਲਾ ਨੇ ਕੀਤੀ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਦਸਿਆ ਕਿ ਪਿਛਲੀ 17 ਮਾਰਚ ਤੋਂ ਪੰਜਾਬ ਵਿੱਚ ਮੌਸਮ ਖਰਾਬ ਹੋਣ ਕਰਕੇ ਬਾਰਿਸ਼, ਗੜੇਮਾਰੀ ਤੇ ਝੱਖੜਾਂ ਨੇ ਹਾੜੀ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ। ਪਰ ਪੰਜਾਬ ਦਾ ਖੇਤੀਬਾੜੀ ਮਹਿਕਮਾ ਸੁੱਤਾ ਪਿਆ ਹੈ। ਕਿਧਰੇ ਵੀ ਸਰਵੇਖਣ ਟੀਮਾਂ ਨਹੀਂ ਗਈਆਂ। ਦਫਤਰਾਂ ਵਿੱਚ ਬੈਠ ਕੇ ਜਾਅਲੀ ਰਿਪੋਰਟਾਂ ਬਣਾ ਕੇ ਭੇਜਦੇ ਹਨ। ਪਰ ਧਰਾਤਲੀ ਤੋਰ ਤੇ ਕੁਝ ਹੋਰ ਹੈ। ਕਿਸਾਨ ਦਾ ਪ੍ਰਤੀ ਏਕੜ ਵੀਹ ਹਜ਼ਾਰ ਦਾ ਨੁਕਸਾਨ ਹੋਇਆ ਹੈ ਪਰ ਸਰਕਾਰ ਬਸ ਪੰਦਰ੍ਹਾਂ ਹਜ਼ਾਰ ਦੇ ਰਹੀ ਹੈ। ਇਹ ਸਹਾਇਤਾ ਬਹੁਤ ਘੱਟ ਹੈ ਸਿਰਫ਼ ਕਿਸਾਨ ਨਾਲ ਧੋਖਾ ਹੈ। ਕਿਸਾਨ ਖੇਤੀਬਾੜੀ ਵਿਭਾਗ ਨੂੰ ਕਿਹ ਰਹੇ ਹਨ ਕਿ ਵਿਆਪਕ ਰਿਪੋਰਟ ਬਣਾ ਕੇ ਭੇਜੋਭੇਜੋ ਤਾਂ ਕਿ ਸਰਕਾਰ ਨੂੰ ਪਤਾ ਚੱਲੇ ਕਿਸਾਨ ਕਿਨਾ ਦੁੱਖੀ ਹੈ। ਕਿਸਾਨ ਦੇ 100% ਨੁਕਸਾਨ ਦਾ ਪੰਜਾਹ ਹਜ਼ਾਰ 30 ਤੋਂ 75% ਦਾ ਤੀਹ ਹਜ਼ਾਰ ਹੇਠਲੇ ਨੁਕਸਾਨ ਦਾ ਵੀਹ ਹਜ਼ਾਰ ਪਰ ਏਕੜ ਮੰਗ ਕਰਦੇ ਹਨ। ਅਗਲੀ ਮਾਰ ਜੋ ਕਿਸਾਨ ਤੇ ਪੈਣੀ ਹੈ ਉਹ ਕੇਂਦਰ ਵੱਲੋਂ ਕੁਆਲਟੀ ਕਟਣੀ ਹੈ। ਪੰਜਾਬ ਸਰਕਾਰ ਕੇਂਦਰ ਨਾਲ ਰਾਹਤ ਦੀ ਗੱਲ ਕਰੇ। ਹਾੜੀ ਦੀਆਂ ਕੋਆਪਰੇਟਿਵ ਅਤੇ ਕਮਰਸ਼ੀਅਲ ਬੈਂਕਾਂ ਵਿੱਚ ਖੇਤੀ ਲਿਟਾ ਦਾ ਵਿਆਜ਼ ਪੰਜਾਬ ਸਰਕਾਰ ਭਰੇ ਅਤੇ ਕਿਸ਼ਤਾਂ ਬਿਨਾ ਵਿਆਜ਼ ਤੋਂ 2 ਸਾਲ ਲਈ ਅੱਗੇ ਪਾਇਆਂ ਜਾਣ ਅਤੇ ਪੰਜ ਏਕੜ ਵਾਲੀ ਸ਼ਰਤ ਖਤਮ ਕੀਤੀ ਜਾਵੇ। ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਮਟੋਰਡਾ, ਜਿਲਾ ਪ੍ਰਧਾਨ ਗਰਮੇਲ ਸਿੰਘ ਢਕੜੱਬਾ, ਜਿਲੵਾ ਸਕੱਤਰ ਜਗਮੇਲ ਸਿੰਘ ਸੂਧੇਵਾਲ, ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਕਨਸੂਹਾਕਨਸੂਹਾ ਕਲਾ, ਟਹਿਲ ਸਿੰਘ ਕੱਕੇਪੁਰ, ਜਰਨੈਲ ਸਿੰਘਸਿੰਘ ਮੰਡੋੜ, ਬਲਾਕ ਪ੍ਰਧਾਨ ਬਲਜੀਤ ਸਿੰਘ ਘਣੀਵਾਲ, ਮਹਿੰਦਰ ਸਿੰਘ ਬੀਨਾਹੇੜੀ, ਸੁਰਜੀਤ ਸਿੰਘ ਲਚਕਾਣੀ, ਗੁਰਦਰਸ਼ਨ ਸਿੰਘ ਸੈਣੀ ਮਾਜਰਾ, ਜਗਮੇਲ ਸਿੰਘ ਸੰਸਾ ਗੁੱਜਰਾਂ ਅਤੇ ਮੁਖਤਿਆਰ ਸਿੰਘ ਕੱਕੇਪੁਰ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments