ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੜ੍ਹੀ ਚਾਵਲ ਅਤੇ ਠੰਡੇ ਮਿੱਠੇ ਜਲ ਦਾ ਲੰਗਰ ਲਗਾਇਆ ਗਿਆ।
ਬੱਸੀ ਪਠਾਣਾਂ (ਮਨੀਸ਼ ਸ਼ਰਮਾ ):-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਪ੍ਰੋਜੈਕਟ ਚੇਅਰਮੈਨ ਸ੍ਰੀ ਰਾਕੇਸ਼ ਸੋਨੀ ਅਤੇ ਨੀਰਜ ਗੁਪਤਾ ਦੀ ਦੇਖ-ਰੇਖ ਹੇਠ ਬੱਸ ਸਟੈਂਡ ਵਿਖੇ ਠੰਡੇ ਮਿੱਠੇ ਜਲ ਅਤੇ ਕੜ੍ਹੀ ਚੌਲਾਂ ਦਾ ਲੰਗਰ ਲਗਾਇਆ ਗਿਆ। ਗੱਲਬਾਤ ਦੌਰਾਨ ਚੇਅਰਮੈਨ ਅਤੇ ਪ੍ਰੋਜੈਕਟ ਚੇਅਰਮੈਨ ਨੇ ਦੱਸਿਆ ਕਿ ਨਿਰਜਲਾ ਇਕਾਦਸ਼ੀ ਦੇ ਮੌਕੇ ‘ਤੇ ਨਰ ਸੇਵਾ ਨਰਾਇਣ ਸੇਵਾ, ਠੰਡੇ ਮਿੱਠੇ ਜਲ ਅਤੇ ਕੜੀ ਚੌਲਾਂ ਦੇ ਲੰਗਰ ਦਾ ਪ੍ਰਬੰਧ ਪ੍ਰੀਸਦ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੜਕਦੀ ਗਰਮੀ ਵਿੱਚ ਰਾਹਗੀਰਾਂ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ।ਅਤੇ ਭੋਜਨ ਛਕਾਉਣਾ ਪੁੰਨ ਦਾ ਕੰਮ ਹੈ ਅਤੇ ਪ੍ਰੀਸ਼ਦ ਵੱਲੋਂ ਹਰ ਸਾਲ ਸੇਵਾ ਕਾਰਜ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਪ੍ਰੋਜੈਕਟ ਵਿੱਚ ਪ੍ਰੀਸ਼ਦ ਦੀਆਂ ਮਹਿਲਾ ਮੈਂਬਰਾਂ ਵੱਲੋਂ ਵਿਸ਼ੇਸ਼ ਹਾਜ਼ਰੀ ਦਰਜ ਕਰਵਾਈ ਗਈ ਅਤੇ ਸੇਵਾ ਵੀ ਕੀਤੀ ਗਈ। ਇਸ ਦੌਰਾਨ ਪ੍ਰੀਸ਼ਦ ਦੇ ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜ਼ਾਨਚੀ ਸੰਜੀਵ ਸੋਨੀ, ਮੀਡੀਆ ਮੁਖੀ ਰਾਕੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਨੀਰਜ ਮੱਲ੍ਹਹੋਤਰਾ, ਸਹਿ ਸਕੱਤਰ ਰੋਹਿਤ ਹਸੀਜਾ, ਮਹਿਲਾ ਮੁਖੀ ਸ੍ਰੀਮਤੀ ਮੀਨੂੰ ਬਾਲਾ, ਨਿਧੀ ਭੰਡਾਰੀ, ਕੁਲਦੀਪ ਕੌਰ, ਮੀਨਾਕਸ਼ੀ ਸੋਨੀ, ਨੀਰੂ ਸੋਨੀ, ਵੀਨਾ ਕਸ਼ਯਪ, ਰਮਾ ਗੁਪਤਾ, ਰੀਨਾ ਮੱਲ੍ਹਹੋਤਰਾ, ਸ਼ਸ਼ੀ ਬਾਲਾ, ਨਿਸ਼ੀ ਮੱਲ੍ਹਹੋਤਰਾ, ਗੀਤਾ ਰਬੜ, ਗੀਤਾ ਸਚਦੇਵਾ, ਸੁਖਪ੍ਰੀਤ ਕੌਰ, ਡਿੰਪਲ ਕੁਮਾਰੀ, ਵੀਨਾ ਕੁਮਾਰੀ, ਕਾਲਾ ਨੰਦਾ, ਆਂਚਲ ਆਦਿ ਪ੍ਰੀਸ਼ਦ ਮੈਂਬਰ ਹਾਜ਼ਰ ਸਨ।