spot_img
spot_img
spot_img
spot_img
Monday, May 27, 2024
spot_img
Homeਪੰਜਾਬਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਗਾਏ ਗਏ ਬੂਟੇ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਗਾਏ ਗਏ ਬੂਟੇ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਗਾਏ ਗਏ ਬੂਟੇ
ਬੱਸੀ ਪਠਾਣਾ (ਮਨੀਸ਼ ਸ਼ਰਮਾ):-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਅਤੇ ਸੀਨੀਅਰ ਮੈਂਬਰ ਪ੍ਰਵੀਨ ਭਾਟੀਆ ਦੀ ਦੇਖ-ਰੇਖ ਹੇਠ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਨੂੰ ਬਚਾਉਣ ਲਈ ਸਨ ਸਿਟੀ ਕਲੋਨੀ ਅਤੇ ਮੁਹੱਲਾ ਜੜਖੇਲਾ ਵਿੱਖੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਪ੍ਰਧਾਨ ਮਨੋਜ ਕੁਮਾਰ ਭੰਡਾਰੀ, ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਸੂਬਾ ਮੀਡੀਆ ਕੋਆਡੀਨੇਟਰ ਜੈ ਕ੍ਰਿਸ਼ਨ ਕਸ਼ਯਪ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜ਼ਹਿਰੀਲੇ ਹੋ ਰਹੇ ਵਾਤਾਵਰਣ ਕਾਰਨ ਮਨੁੱਖੀ ਜੀਵਨ ਨੂੰ ਖਤਰਾ ਹੈ। ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ। ਅਤੇ ਦੂਸ਼ਿਤ ਹੋ ਰਹੇ ਵਾਤਾਵਰਨ ਕਾਰਨ ਮੌਤਾਂ ਦੀ ਦਰ ਬਹੁਤ ਵੱਧ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਮੂਹਿਕ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਸਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਪੰਡਿਤ ਵਿਨੋਦ ਮਿਸ਼ਰਾ ਨੇ ਸਮਾਜ ਦੀ ਭਲਾਈ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜ਼ਾਨਚੀ ਸੰਜੀਵ ਸੋਨੀ, ਸੀਨੀਅਰ ਮੀਤ ਪ੍ਰਧਾਨ ਨੀਰਜ ਮਲਹੋਤਰਾ, ਮੀਤ ਪ੍ਰਧਾਨ ਨੀਰਜ ਗੁਪਤਾ, ਸਹਿ ਸਕੱਤਰ ਰੋਹਿਤ ਹਸੀਜਾ, ਬਲਦੇਵ ਕ੍ਰਿਸ਼ਨ,ਰਵਿੰਦਰ ਕੁਮਾਰ ਰਿੰਕੂ, ਅਨਿਲ ਕੁਮਾਰ, ਅਜੈ ਮਲਹੋਤਰਾ,ਬਬਲਜੀਤ ਪਨੇਸਰ, ਪ੍ਰਦੀਪ ਮਲਹੋਤਰਾ, ਰਾਕੇਸ਼ ਸੋਨੀ, ਪ੍ਰੀਤਮ ਰਬੜ, ਅਸ਼ੋਕ ਗਰਗ, ਕ੍ਰਿਸ਼ਨ ਲਾਲ, ਨਰਾਇਣ ਦਾਸ, ਦਵਿੰਦਰਪਾਲ ਸਿੰਘ, ਦਾਨਿਸ਼ ਚੌਹਾਨ, ਜਰਨੈਲ ਸਿੰਘ ਆਦਿ ਮੈਂਬਰ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments