spot_img
spot_img
spot_img
spot_img
Friday, May 24, 2024
spot_img
Homeਪਟਿਆਲਾਭਾਰੀ ਬਹੁਮਤ ਨਾਲ ਜਲੰਧਰ ਦੀ ਲੋਕ ਸਭਾ ਸੀਟ ਜਿੱਤਾਂਗੇ-ਅਮਿਤ ਜਿੰਦਲ

ਭਾਰੀ ਬਹੁਮਤ ਨਾਲ ਜਲੰਧਰ ਦੀ ਲੋਕ ਸਭਾ ਸੀਟ ਜਿੱਤਾਂਗੇ-ਅਮਿਤ ਜਿੰਦਲ

ਭਾਰੀ ਬਹੁਮਤ ਨਾਲ ਜਲੰਧਰ ਦੀ ਲੋਕ ਸਭਾ ਸੀਟ ਜਿੱਤਾਂਗੇ-ਅਮਿਤ ਜਿੰਦਲ
ਭਾਦਸੋਂ 8 ਮਈ ( ਬਰਿੰਦਰਪਾਲ ਸਿੰਘ) ਜਿਵੇਂ ਜਿਵੇਂ ਜਲੰਧਰ ਜ਼ਿਮਨੀ ਚੋਣਾਂ ਨੇੜੇ ਆ ਰਹੀਆਂ ਹਨ ਹਲਕੇ ਦੇ ਲੋਕਾਂ ਦਾ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ – ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ, ਹੁਣ ਭਾਰਤੀ ਜਨਤਾ ਪਾਰਟੀ ਦੀ ਜਿੱਤ ਵੱਡੇ ਫਰਕ ਨਾਲ ਹੋਵੇਗੀ ਇਹ ਦਾਅਵਾ ਲੋਕ ਸਭਾ ਹਲਕਾ ਜਲੰਧਰ ਚੋਣ ਪ੍ਰਚਾਰ ਲਈ ਪਹੁੰਚੇ ਮੰਡਲ ਪ੍ਰਧਾਨ ਅਮਿਤ ਜਿੰਦਲ , ਐ.ਸੀ ਵਿੰਗ ਮੋਰਚਾ ਭਾਦਸੋਂ ਦੇ ਪ੍ਰਧਾਨ ਬਲਬੀਰ ਸਿੰਘ ਰਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦਾ ਕੁਝ ਕੁ ਮਹੀਨਿਆਂ ‘ਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਸੂਬੇ ‘ਚ ਵਿਕਾਸ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਹਰੇਕ ਫਰੰਟ ‘ਤੇ ਫੇਲ ਸਾਬਤ ਹੋਈ ਹੈ ਕਿਉਂਕਿ ਇਸ ਸਰਕਾਰ ਅੰਦਰ ਵਿਕਾਸ ਸੂਬੇ ਦਾ ਨਹੀਂ, ਬਲਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਹੋ ਰਿਹਾ ਹੈ।
ਜਲੰਧਰ ਵਿਖ਼ੇ ਮਹਾਂ ਸੰਪਰਕ ਅਭਿਆਨ ਦੇ ਤਹਿਤ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲਅਟ ਦੇ ਨਾਲ ਅਤੇ ਹੱਕ ਵਿੱਚ 10 ਮਈ ਨੂੰ ਵੱਧ ਤੋਂ ਵੱਧ ਵੋਟ ਪਾਕੇ ਜਿਤਾਉਣ ਦੀ ਅਪੀਲ ਕਰਦੇ ਹੋਏ, ਡੋਰ ਟੂ ਡੋਰ ਜਾ ਕੇ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਇਸ ਮੋਕੇ ਅਮਿਤ ਜਿੰਦਲ ਮੰਡਲ ਪ੍ਧਾਨ ਭਾਦਸੌ , ਬਰਿੰਦਰ ਕੁਮਾਰ ਬਿੱਟੂ ਹਲਕਾ ਸੇਵਾਦਾਰ ਨਾਭਾ ਬੀ. ਜੇ. ਪੀ ,ਪਰਮਿੰਦਰ ਗੁਪਤਾ ਨਾਭਾ ਮੰਡਲ ਪ੍ਧਾਨ,ਬਲਵੀਰ ਸਿੰਘ ਰਿੰਪਾ ਪ੍ਰਧਾਨ ਐਸ ਸੀ ਮੋਰਚਾ ਭਾਦਸੋਂ, ਗੁਰਦੀਪ ਸਿੰਘ ਪ੍ਰਧਾਨ ਯੁਵਾ ਮੋਰਚਾ, ਸੁਨੀਲ ਕੌੜਾ ਜਰਨਲ ਸੈਕਟਰੀ ਭਾਦਸੌ, ਅਜੈ ਕੁਮਾਰ ਭਾਦਸੌ, ਸੌਨੂ ਨਾਭਾ, ਗਿਰਧਾਰੀ ਲਾਲ ਨਾਭਾ ਮੰਡਲ ਜਰਨਲ ਸੈਕਟਰੀ, ਅਸ਼ਵਨੀ ਚੌੜਾ ਜਰਨਲ ਸੈਕਟਰੀ ਨਾਭਾ ਮੰਡਲ, ਸੰਜੇ ਢੀਂਗਰਾ ਨਾਭਾ, ਯਤਿਨ ਗੁਪਤਾ ਨਾਭਾ ਅਤੇ ਪਾਰਟੀ ਵਰਕਰ ਹਾਜਿਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments