spot_img
spot_img
spot_img
spot_img
Friday, May 24, 2024
spot_img
Homeਪੰਜਾਬਮਜ਼ਦੂਰ ਦਿਵਸ ਮੌਕੇ ਪੰਜਾਬ ਸਰਕਾਰ ਦਾ ਮਜ਼ਦੂਰਾਂ ਦੇ ਹੱਕ ਵਿੱਚ ਇਤਿਹਾਸਕ ਫੈਸਲਾ...

ਮਜ਼ਦੂਰ ਦਿਵਸ ਮੌਕੇ ਪੰਜਾਬ ਸਰਕਾਰ ਦਾ ਮਜ਼ਦੂਰਾਂ ਦੇ ਹੱਕ ਵਿੱਚ ਇਤਿਹਾਸਕ ਫੈਸਲਾ -ਵਿਧਾਇਕ ਦੇਵ ਮਾਨ

ਮਜ਼ਦੂਰ ਦਿਵਸ ਮੌਕੇ ਪੰਜਾਬ ਸਰਕਾਰ ਦਾ ਮਜ਼ਦੂਰਾਂ ਦੇ ਹੱਕ ਵਿੱਚ ਇਤਿਹਾਸਕ ਫੈਸਲਾ -ਵਿਧਾਇਕ ਦੇਵ ਮਾਨ
ਨਾਭਾ 30 ਅਪ੍ਰੈਲ (ਬਰਿੰਦਰਪਾਲ ਸਿੰਘ) ਜਿੱਥੇ ਕਿਸਾਨ ਦੀ ਫਸਲ ਖਰਾਬ ਹੋਣ ਤੇ ਕਿਸਾਨ ਨੂੰ 15000 ਪ੍ਰਤੀ ਏਕੜ ਮੁਆਵਜ਼ਾ ਮਿਲਦਾ ਹੈ । ਇਸ ਤਰਾ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਨੇ “ ਮਜ਼ਦੂਰ ਦਿਵਸ “ ਮੌਕੇ ਪੰਜਾਬ ਦੇ ਖੇਤ ਮਜ਼ਦੂਰ ਨੂੰ ਪਹਿਲੀ ਵਾਰ ਪ੍ਰਤੀ ਏਕੜ 15% ਮੁਆਵਜ਼ਾ ਦੇਣ ਦਾ ਇਤਿਹਾਸਕ ਫੈਸਲਾ ਲਿਆ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਮਜਦੂਰ ਦਿਵਸ ਮੋਕੇ ਮਜਦੂਰਾਂ ਮਿਲਣ ਉਪਰੰਤ ਕੀਤਾ ਉਨਾਂ ਦੱਸਿਆ ਕਿ ਉਹਨਾਂ ਖੁਦ ਬਹੁਤ ਸਮਾਂ ਮਜਦੂਰੀ ਕੀਤੀ ਹੈ ਉਹਨਾਂ ਨੂੰ ਮਜ਼ਦੂਰਾਂ ਭਰਾਵਾਂ ਦੀਆਂ ਤਕਲੀਫਾਂ ਬਾਰੇ ਪਤਾ ਹੈ ਉਨਾਂ ਕਿਹਾ ਕਿ ਉਹ ਹਲਕਾ ਨਾਭਾ ਦੇ ਸਾਰੇ ਮਜਦੂਰ ਭਰਾਵਾਂ ਦੀਆਂ ਮੁਸ਼ਕਿਲ ਦਾ ਹੱਲ ਕਰਵਾਉਣ ਦਾ ਯਤਨ ਕਰਨਗੇ ਅੱਜ ਵਿਧਾਇਕ ਦੇਵ ਮਾਨ ਨੇ ਸਾਇਕਲ ਤੇ ਜਾ ਕੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਮਜ਼ਦੂਰ ਦਿਵਸ ਦੀ ਮੁਬਾਰਕਬਾਦ ਦਿੱਤੀ ਇਸ ਮੌਕੇ
ਨਿਰਭੈ ਸਿੰਘ ਘੁੰਡਰ ਪ੍ਰਧਾਨ ਟੱਰਕ ਯੂਨਿਅਨ ਭਾਦਸੋਂ, ਅਮਨਦੀਪ ਸਿੰਘ ਰਹਿਲ ਪ੍ਰਧਾਨ ਟੱਰਕ ਯੂਨਿਅਨ ਨਾਭਾ, ਸੁਖਦੇਵ ਸਿੰਘ ਸੰਧੂ, ਸੂਬੇਦਾਰ ਸੰਤੋਖ ਸਿੰਘ, ਦੀਪਾ ਰਾਮਗੜ੍ਹ, ਜਸਵੀਰ ਸਿੰਘ ਵਜੀਦਪੁਰ, ਭਿੰਦਾ ਭਾਦਸੋਂ, ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments