spot_img
spot_img
spot_img
spot_img
Sunday, May 19, 2024
spot_img
Homeਪਟਿਆਲਾਮਹਾਂਵੀਰ ਮੰਦਰ ਚੌਂਂਕ ਵਿਚ 5 ਸਾਲ ਬਾਅਦ ਜਲਾਇਆ ਜਾਵੇਗਾ ਰਾਵਣ

ਮਹਾਂਵੀਰ ਮੰਦਰ ਚੌਂਂਕ ਵਿਚ 5 ਸਾਲ ਬਾਅਦ ਜਲਾਇਆ ਜਾਵੇਗਾ ਰਾਵਣ

5 ਸਾਲ ਪਹਿਲਾਂ ਸਾੜਨ ਤੋਂ ਰੋਕੇ ਗਏ ਰਾਵਣ ਦੇ ਪੁਤਲੇ  ਦੀ ਲਗਾਈ ਪ੍ਰਦਰਸ਼ਨੀ
ਪਟਿਆਲਾ-(ਸਨੀ ਕੁਮਾਰ)-ਵੈਸੇ ਇਸ ਵਾਰ ਪਟਿਆਲਾ ਸ਼ਹਿਰ ਵਿਚ ਦੁਸ਼ਹਿਰੇ ਨੂੰ ਲੈ ਕੇ ਕਈ ਥਾਵਾਂ ’ਤੇ ਪੇਚ ਫਸਿਆ ਹੋਇਆ ਹੋਇਆ, ਉਥੇ ਪਟਿਆਲਾ ਵਿਚ ਇੱਕ ਥਾਂ ਅਜਿਹੀ ਵੀ ਹੈ, ਜਿਥੇ ਪੰਜ ਸਾਲਾਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਨਿਉ ਮਹਾਂਵੀਰ ਸੇਵਾ ਦਲ ਨੂੰ ਆਪਣਾ ਤਿਉਹਾਰ ਮਨਾਉਣ ਦੀ ਇਜਾਜ਼ਤ ਮਿਲੀ ਹੈ। ਇਸ ਲੈ ਕੇ ਨਿਉ ਮਹਾਂਵੀਰ ਸੇਵਾ ਦਲ ਦੇ ਆਹੁਦੇਦਾਰਾਂ ਵਿਚ ਕਾਫੀ ਜਿਆਦਾ ਖੁਸ਼ੀ ਪਾਈ ਜਾ ਰਹੀ ਹੈ। ਸੇਵਾ ਦਲ ਦੇ ਅਮਿਤ ਸ਼ਰਮਾ, ਭੁਪਿੰਦਰ ਕੁਮਾਰ ਭੋਲੂ, ਜਸਪ੍ਰੀਤ ਸਿੰਘ ਲੱਕੀ, ਰਾਜੀਵ ਵਰਮਾ, ਘਣਸ਼ਿਆਮ ਕੁਮਾਰ, ਸੰਜੀਵ ਕੁਮਾਰ ਮਾਣਾ, ਨੀਰਜ਼ ਕੁਮਾਰ ਹੈਪੀ, ਸੁਰੇਸ਼ ਸ਼ਰਮਾ, ਯੋਗੇਸ਼ ਕੁਮਾਰ, ਰਵਿੰਦਰ ਸਿੰਘ ਖਾਲਸਾ, ਰਜਤ ਗੁਪਤਾ, ਨਰਿੰਦਰ ਸਿੰਘ, ਰਮਨ ਕੁਮਾਰ, ਸੋਨੂੰ, ਅਨਿਲ ਸ਼ਰਮਾ, ਸੰਜੀਵ ਕੁਮਾਰ ਡਿੰਪੀ, ਸੁਨੀਲ ਕੁਮਾਰ, ਦਵਿੰਦਰ ਸਿੰਘ ਗੋਲਡੀ, ਓਮ ਪ੍ਰਕਾਸ਼ ਆਦਿ ਨੇ ਅੱਜ ਉਥੇ ਪੰਜ ਸਾਲ ਪਹਿਲਾਂ ਸੰਸਥਾ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਤੋਂ ਰੋਕ ਕੇ ਜਿਹੜਾ ਪੁਤਲਾ ਸਾੜਨ ਤੋਂ ਰੋਕਿਆ ਗਿਆ ਸੀ, ਉਸ ਦੀ ਪਦਰਸਨੀ ਲਗਾਈ ਗਈ ਅਤੇ ਉਸ ’ਤੇ ਲਿਖਿਆ ਕਿ ਜਿੰਨਾ ਨੇ ਪੰਜ ਸਾਲ ਉਸ ਨੂੰ ਅਣਗੋਲਿਆ ਕੀਤਾ ਤਾਂ ਮੈਂ ਉਨ੍ਹਾਂ ਰੋਲ ਦਿੱਤਾ। ਸੰਸਥਾ ਦੇ ਉਕਤ ਆਹੁਦੇਦਾਰਾਂ ਨੇ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕੀਤਾ,ਜਿਨ੍ਹਾਂ
ਨੇ ਪੰਜ ਸਾਲਾਂ ਬਾਅਦ ਉਨ੍ਹਾਂ ਨੂੰ ਤਿਉਹਾਰ ਮਨਾਉਣ ਦੀ ਮਨਜੂਰੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਸੰਸਥਾ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਕਾਂਗਰਸ ਦੇ ਸਮੇਂ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਪੰਜ ਸਾਲ ਪਹਿਲਾਂ ਮਹਾਂਵੀਰ ਮੰਦਰ ਚੌਂਕ ਵਿਚ ਦੁਸ਼ਹਿਰਾ ਮਨਾਉਣ ਤੋਂ ਰੋਕ ਦਿੱਤਾ ਗਿਆ ਸੀ, ਪ੍ਰਸਾਸਨ ਵੱਲੋਂ ਮਨਜੂਰੀ ਮਿਲਣ ਦੇ ਬਾਵਜੂਦ ਚੌਂਕ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰਕੇ ਪਟਿਆਲਾ ਵਿਚ ਹਿੰਦੂਆਂ ਨੂੰ ਉਨ੍ਹਾਂ ਦਾ ਧਾਰਮਿਕ ਤਿਉਹਾਰ ਮਨਾਉਣ ਤੋਂ ਰੋਕਿਆ ਗਿਆ। ਪਰ ਸਮਾ ਬੜਾ ਬਲਵਾਨ ਹੈ ਅੱਜ ਸਰਕਾਰ ਬਦਲੀ ਅਤੇ ਫੇਰ ਤੋਂ ਇਲਾਕੇ ਦੇ ਲੋਕ ਧਾਰਮਿਕ ਤੌਰ ‘ਤੇ ਸੁਤੰਤਰ ਹੋ ਕੇ ਆਪਣਾ ਦੁਸ਼ਹਿਰੇ ਦਾ ਤਿਉਹਾਰ ਮਨ੍ਹਾਂ ਰਹੇ ਹਨ। ਇਥੇ ਦੱਸਣਯੌਗ ਸ਼ਹਿਰ ਦੇ ਮਹਾਂਵੀਰ ਮੰਦਰ ਚੌਂਕ ਵਿਚ 32 ਸਾਲ ਤੋਂ ਦੁਸ਼ਹਿਰਾ ਮਨਾਇਆ ਜਾਂਦਾ ਸੀ ਪਰ ਪਿਛਲੀ ਸਰਕਾਰ ਨੇ ਪੰਜ ਸਾਲ ਇਥੇ ਲੋਕਾਂ ਨੂੰ ਦੁਸਹਿਰੇ ਦਾ ਤਿਉਹਾਰ ਹੀ ਨਹੀਂ ਮਨਾਉਣ ਦਿੱਤਾ। ਇਸ ਵਾਰ ਇਲਾਕੇ ਲੋਕਾਂ ਵਿਚ ਇਥੇ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਲਈ ਲੈ ਕੇ ਕਾਫੀ ਜਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments