ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 300 ਸਾਲਾ ਜਨਮ ਸ਼ਤਾਬਦੀ ਸਮਾਗਮ ਮਨਾਇਆ
ਭਾਦਸੋਂ :-ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਨਟਾਰੀਓ ਕੈਨੇਡਾ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 300 ਸਾਲਾ ਜਨਮ ਸ਼ਤਾਬਦੀ ਦਾ ਤਿੰਨ ਦਿਨਾਂ ਸਮਾਗਮ 19 ਤੋਂ 21 ਮਈ ਤੱਕ ਵੈਰਦੀ ਕਨਵੈਂਸ਼ਨ ਸੈਂਟਰ ਮਿਸੀਸਾਗਾ ਵਿਖੇ ਬਹੁਤ ਹੀ ਪ੍ਰਭਾਵ ਪੂਰਨ ਤਰੀਕੇ ਨਾਲ ਮਨਾਇਆ ਗਿਆ । ਜਾਣਕਾਰੀ ਭੇਜਦੇ ਹੋਏ ਫਾਉਂਡੇਸ਼ਨ ਚੇਅਰਮੈਨ ਦਲਜੀਤ ਸਿੰਘ ਗੈਦੂ ਅਤੇ ਰਾਮਗੜ੍ਹੀਆ ਸਿੱਖ ਫਾਊਂਡੇਸਨ ਆਫ ਓਨਟਾਰੀਓ ਦੇ ਪੰਜਾਬ ਲਈ ਮੀਡੀਆਂ ਇੰਚਾਰਜ ਭਗਵੰਤ ਸਿੰਘ ਮਣਕੂ ਨੇ ਦੱਸਿਆ ਕਿ ਸਮਾਗਮ ਦੌਰਾਨ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਦੇ ਅਧਾਰਿਤ ਸੈਮੀਨਾਰ ਕਰਵਾਇਆ ਗਿਆ । ਜਿਸ ਵਿਚ ਕਮਲਜੀਤ ਸਿੰਘ ਟਿੱਬਾ, ਮੈਡਮ ਅਰਵਿੰਦਰ ਕੌਰ, ਮੈਡਮ ਜਤਿੰਦਰ ਰੰਧਾਵਾ, ਕੇਹਰ ਸਿੰਘ ਮਠਾੜੂ ਅਤੇ ਆਰ.ਐਸ. ਐਫ.ਓ (ਭਾਰਤ) ਦੇ ਮੀਡੀਆਂ ਕੋਆਰਡੀਨੇਟਰ ਭਗਵੰਤ ਸਿੰਘ ਮਣਕੂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜਿੰਦਗੀ, ਕੁਰਬਾਨੀ ਅਤੇ ਪ੍ਰਾਪਤੀਆਂ ਵਾਰੇ ਭਰਪੂਰ ਚਾਨਣਾ ਪਾਇਆ । ਸੈਮੀਨਾਰ ਉਪਰੰਤ ਸ਼ਾਨਦਾਰ ਤੇ ਪਰਭਾਵਸ਼ਾਲੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਾਮਵਰ ਗਜ਼ਲਗੋ ਉਪਕਾਰ ਸਿੰਘ ਪਾਤਰ ਅਤੇ ਹੋਰ ਬਹਤ ਸਾਰੇ ਕਵੀ ਤੇ ਕਵਿੱਤਰੀਆਂ ਨੇ ਭਾਗ ਲੈ ਕੇ ਆਪੋ ਅਪਣੀ ਕਲਾ ਦੇ ਜੌਹਰ ਦਿਖਾਏ । ਇਸ ਮੌਕੇ ਦੀਪਕ ਬਾਲੀ ਮੀਡੀਆ ਸਲਾਹਕਾਰ ਦਿੱਲੀ ਸਰਕਾਰ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ, ਪ੍ਰਧਾਨ ਰਵਿੰਦਰ ਸਿੰਘ ਕੰਗ ਵੀ ਸ਼ਾਮਲ ਹੋ ਕੇ ਪ੍ਰਧਾਨਗੀ ਮੰਡਲ ਵਿੱਚ ਸ਼ਮੂਲੀਅਤ ਕੀਤੀ । ਸਟੇਜ ਦਾ ਸੰਚਾਲਨ ਆਰ.ਐਸ.ਐਫ.ਓ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਝੀਤਾ ਅਤੇ ਨਾਮਵਰ ਸ਼ਾਇਰ ਤੇ ਲੇਖਕ ਪਿਆਰਾ ਸਿੰਘ ਕੁੱਦੋਵਾਲ ਨੇ ਬਹੁਤ ਹੀ ਜੁੰਮੇਵਾਰੀ ਨਾਲ ਕੀਤਾ ।ਇਸ ਮੌਕੇ ਕੈਨੇਡਾ ਦੇ ਮੈਬਰ ਪਾਰਲੀਮੈਂਟ ਮਨਿੰਦਰ ਸਿੱਧੂ, ਮੈਡਮ ਰੂਬੀ ਸਹੋਤਾ ਨੇ ਵੀ ਸਮਾਗਮ ਵਿੱਚ ਸਮੂਲੀਅਤ ਕਰਕੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ । ਬਰੈਂਪਟਨ ਦੇ ਐਮ.ਪੀ.ਪੀ ਹਰਦੀਪ ਗਰੇਵਾਲ ਤੇ ਮਿਸੀਸਾਗਾ ਦੇ ਐਮ.ਪੀ.ਪੀ ਦੀਪਕ ਆਨੰਦ ਨੇ ਵੀ ਹਾਜਰ ਹੋਕੇ ਵਧਾਈਆਂ ਦਿੱਤੀਆਂ ।