spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਮਹਾਸ਼ਾ ਸਮਾਜ ਭਲਾਈ ਸਭਾ ਨੂੰ ਜਲਦੀ ਮਿਲੇਗੀ ਧਰਮਸ਼ਾਲਾ -- ਅਜੀਤਪਾਲ ਸਿੰਘ ਕੋਹਲੀ

ਮਹਾਸ਼ਾ ਸਮਾਜ ਭਲਾਈ ਸਭਾ ਨੂੰ ਜਲਦੀ ਮਿਲੇਗੀ ਧਰਮਸ਼ਾਲਾ — ਅਜੀਤਪਾਲ ਸਿੰਘ ਕੋਹਲੀ

–ਮਹਾਸ਼ਾ ਸਮਾਜ ਭਲਾਈ ਸਭਾ ਨੂੰ ਜਲਦੀ ਮਿਲੇਗੀ ਧਰਮਸ਼ਾਲਾ — ਅਜੀਤਪਾਲ ਸਿੰਘ ਕੋਹਲੀ
ਪਟਿਆਲਾ, 7 ਜੁਲਾਈ:-( ਸੰਨੀ ਕੁਮਾਰ ):-ਸਥਾਨਕ ਚੀਕਾ ਵਾਲਾ ਬਾਜ਼ਾਰ ਲਾਹੌਰੀ ਗੇਟ ਪਟਿਆਲਾ ਵਿਖੇ ਪੁੱਜੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜੋ ਕੰਮ 70 ਸਾਲਾਂ ਵਿੱਚ ਕੋਈ ਵੀ ਸਰਕਾਰ ਨਹੀਂ ਕਰ ਸਕੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕਰਕੇ ਵਿਖਾਏਗੀ।
ਵਿਧਾਇਕ ਸਰਦਾਰ ਅਜੀਤਪਾਲ ਸਿੰਘ ਕੋਹਲੀ ਨੂੰ ਮਹਾਸ਼ਾ ਸਮਾਜ ਭਲਾਈ ਸਭਾ ਪਟਿਆਲਾ ਦੇ ਪ੍ਰਧਾਨ ਹਨੀ ਚਾਂਦਲਾ ਤੇ ਰਾਜੂ ਸਾਹਨੀ ਦੇ ਨਾਲ ਸਭਾ ਦੇ ਵਫਦ ਵਲੋਂ ਵਿਧਾਇਕ ਸਰਦਾਰ ਅਜੀਤਪਾਲ ਨਾਲ ਮੁਲਾਕਾਤ ਕੀਤੀ। ਵਫਦ ਦੇ ਸਮੂਹ ਸਾਥੀਆਂ ਸਮੇਤ ਹਨੀ ਚਾਂਦਲਾ ਨੇ ਵਿਧਾਇਕ ਤੋਂ ਆਪਣੇ ਮਹਾਸ਼ਾ ਸਮਾਜ ਦੀ ਧਰਮਸ਼ਾਲਾ ਦੀ ਮੰਗ ਕੀਤੀ ਅਤੇ ਵਿਧਾਇਕ ਨੇ ਮਹਾਸ਼ਾ ਸਮਾਜ ਭਲਾਈ ਸਭਾ ਪਟਿਆਲਾ ਨੂੰ ਜਲਦੀ ਹੀ ਧਰਮਸ਼ਾਲਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਮਹਾਸ਼ਾ ਸਮਾਜ ਭਲਾਈ ਸਭਾ ਪਟਿਆਲਾ ਵਲੋਂ ਵਿਧਾਇਕ ਕੋਹਲੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮਹਾਸ਼ਾ ਸਮਾਜ ਭਲਾਈ ਸਭਾ ਪਟਿਆਲਾ ਹਰ ਸਮੇਂ ਵਿਧਾਇਕ ਦੇ ਨਾਲ ਹੈ। ਇਸ ਮੌਕੇ ‘ਤੇ ਹਨੀ ਚੰਦਲਾ ਪ੍ਰਧਾਨ, ਵਿਪਨ ਅਜੋਰੀਆ ਮੀਤ ਪ੍ਰਧਾਨ, ਦੀਪਕ ਚਾਂਦਲਾ ਚੇਅਰਮੈਨ, ਲਕਸ਼ਯ ਚੰਦਲਾ ਕੈਸ਼ੀਅਰ, ਅਰੁਣ ਕੁਮਾਰ ਜਨਰਲ ਸੈਕਟਰ , ਸਚਿਨ ਚੰਦਲਾ, ਵਿਸ਼ਾਲ ਚੰਦਲਾ, ਮਨੂ ਕੁਮਾਰ ਕਰਨ ਸਮੇਤ ਹੋਰ ਵੀ ਮੌਜੂਦ ਸਨ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments