spot_img
spot_img
spot_img
spot_img
Tuesday, May 21, 2024
spot_img
Homeਪਟਿਆਲਾਮਾਂ ਨੈਣਾ ਦੇਵੀ ਦੇ ਬੱਚੇ ਸੁਸਾਇਟੀ ਨੇ 230 ਖੂਨਦਾਨੀਆਂ ਨੂੰ ਕੀਤਾ ਸਨਮਾਨਤ

ਮਾਂ ਨੈਣਾ ਦੇਵੀ ਦੇ ਬੱਚੇ ਸੁਸਾਇਟੀ ਨੇ 230 ਖੂਨਦਾਨੀਆਂ ਨੂੰ ਕੀਤਾ ਸਨਮਾਨਤ

ਮਾਂ ਨੈਣਾ ਦੇਵੀ ਦੇ ਬੱਚੇ ਸੁਸਾਇਟੀ ਨੇ 230 ਖੂਨਦਾਨੀਆਂ ਨੂੰ ਕੀਤਾ ਸਨਮਾਨਤ
-ਖੂਨਦਾਨ ਕਰਨ ਸਭ ਤੋਂ ਵੱਡਾ ਪੁੰਨ ਦਾ ਕੰਮ: ਆਸ਼ੂ ਸੁਖੀਜਾ, ਪ੍ਰਵੀਨ ਸ਼ਰਮਾ
ਪਟਿਆਲਾ, 25 ਜੂਨ:-( ਸੰਨੀ ਕੁਮਾਰ ):-‘ਮਾਂ ਨੈਣਾ ਦੇਵੀ ਦੇ ਬੱਚੇ ਸੁਸਾਇਟੀ’ ਵੱਲੋਂ ਅੱਜ ਸੁਸਾਇਟੀ ਦੇ ਚੇਅਰਮੈਨ ਪਰਵੀਨ
ਸਰਮਾ ਅਤੇ ਪ੍ਰਧਾਨ ਆਸ਼ੂ ਸੁਖੀਜਾ ਦੀ ਅਗਵਾਈ ਹੇਠ ਰਾਧੇ ਗੋਬਿੰਦ ਆਸਰਮ ਵਿਖੇ ਇੱਕ ਵਿਸਾਲ ਸਮਾਗਮ ਦਾ ਆਯੋਜਨ ਕਰਕੇ ਐਮਰਜੰਸੀ ਖੂਨਦਾਨ ਕਰਨ ਵਾਲੇ ਅਤੇ ਖੂਨਦਾਨ ਦੇ ਖੇਤਰ ਵਿਚ ਕੰਮ ਕਰਨ ਵਾਲੀਆਂ 230 ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਵਿਚ ਬਤੌਰ
ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰੇਸ਼ ਕੁਮਾਰ ਗੁੜ ਮੰਡੀ ਪਹੰੁਚੇ। ਇਸ
ਮੌਕੇ ਨਰੇਸ਼ ਕੁਮਾਰ ਕਾਕਾ ਨੇ ਕਿਹਾ ਕਿ ‘ਮਾਂ ਨੈਣਾ ਦੇਵੀ ਦੇ ਬੱਚੇ ਸੁਸਾਇਟੀ’ ਵੱਲੋਂ ਖੂਨਦਾਨ ਦੇ ਖੇਤਰ ਵਿਚ ਮਹਾਨ ਕੰਮ ਕੀਤਾ ਜਾ ਰਿਹਾ ਹੈ। ਆਸ਼ੂ ਸੁਖੀਜਾ ਅਤੇ ਪ੍ਰਵੀਨ ਸ਼ਰਮਾ ਦੀ ਅਗਵਾਈ ਹੇਠ ਨੌਜਵਾਨਾ ਵੱਲੋਂ ਇਸ ਖੇਤਰ ਵਿਚ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ, ਕਿਉਂਕਿ ਜਦੋਂ ਵਿਅਕਤੀ ਨੂੰ ਖੂਨ ਦੀ ਐਮਰਜੰਸੀ ਜ਼ਰੂਰਤ ਪੈਂਦੀ ਹੈ ਤਾਂ ਮੌਕੇ ‘ਤੇ ਪ੍ਰਬੰਧ ਕਰਨਾ ਮੁਸ਼ਕਲ ਹੋ ਜਾਂਦਾ ਹੈ ਜਾਂ ਫੇਰ ਕਈ ਵਾਰੀ ਲੌਂੜੀਦਾ ਬਲੱਡ ਗਰੁੱਪ ਨਹੀਂ ਮਿਲਦਾ। ਅਜਿਹੇ ਵਿਚ ‘ਮਾਂ ਨੈਣਾ ਦੇਵੀ ਦੇ ਬੱਚੇ ਸੁਸਾਇਟੀ’ ਨੇ ਵਰਗੀ ਸੰਸਥਾ ਲੋਕਾਂ ਦੇ ਕੰਮ ਆ ਰਹੀ ਹੈ। ਨਰੇਸ ਕੁਮਾਰ ਕਾਕਾ ਨੇ ਕਿਹਾ ਕਿ ਇਹ ਸੁਸਾਇਟੀ ਕੁਝ ਹੀ ਸਮੇਂ ਵਿਚ ਉਥੇ ਮੌਕੇ ’ਤੇ ਪਹੁੰਚ ਜਾਂਦੀ ਹੈ। ਐਡਵੋਕੇਟ ਸ਼ਤੀਸ਼ ਕਰਕਰਾ ਅਤੇ ਅਕਾਸ਼ ਬਾਕਸਰ ਨੇ ਕਿਹਾ ਕਿ ‘ਮਾਂ ਨੈਣਾ ਦੇਵੀ ਦੇ ਬੱਚੇ
ਸੁਸਾਇਟੀ’ ਵੱਲੋਂ ਨੌਜਵਾਨਾ ਦਾ ਗਰੁੱਪ ਤਿਆਰ ਕੀਤਾ ਗਿਆ ਹੈ, ਜਿਹੜਾ ਸਮਾਜ ਸੇਵਾ ਦੇ ਨਾਲ ਨਾਲ ਨੌਜਵਾਨਾ ਨੂੰ ਸਹੀ ਰਾਸਤੇ ’ਤੇ ਚੱਲਣ ਲਈ ਵੀ ਪ੍ਰੇਰਿਤ ਕਰ ਰਿਹਾ ਹੈ।
ਉਨ੍ਹਾਂ ਆਸ਼ੂ ਸੁਖੀਜਾ, ਪ੍ਰਵੀਨ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਆਈਆਂ ਸਖਸ਼ੀਅਤਾਂ ਨੂੰ ਵੀ ਸਨਾਮਨਤ ਕੀਤਾ ਗਿਆ। ਆਸ਼ੂ ਸੁਖੀਜਾ ਅਤੇ ਪ੍ਰਵੀਨ
ਸ਼ਰਮਾ ਨੇ ਆਪਣੀ ਟੀਮ, ਆਪਣੀਆਂ ਸਖਸੀਅਤਾਂ ਅਤੇ ਵਿਸ਼ੇਸ ਤੌਰ ਤੇ ਨਰੇਸ਼ ਕੁਮਾਰ ਕਾਕਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਿਸ਼ੇਸ ਤੌਰ ’ਤੇ ਸਮਾਜ ਸੇਵੀ ਵਿਜੈ ਗੋਇਲ, ਅਨੁਰਾਗ
ਸਰਮਾ, ਸਮਾਜ ਸੇਵੀ ਅਰਵਿੰਦਰ ਸਿੰਘ, ਸਮਾਜ ਸੇਵੀ ਹਰਵਿੰਦਰ ਸਿੰਘ, ਸਮਾਜ ਸੇਵੀ ਹਰਸ ਸਿੰਗਲਾ, ਸਮਾਜ ਸੇਵੀ ਨਿਖਿਲ ਕੁਮਾਰ ਕਾਕਾ, ਸਮਾਜ ਸੇਵੀ ਰਿਸਭ ਗੁਪਤਾ, ਸਮਾਜ ਸੇਵੀ
ਹਰਮਿੰਦਰ ਸਿੰਘ ਤੋਂ ਇਲਾਵਾ ਸੁਸਾਇਟੀ ਦੇ ਉਪ ਪ੍ਰਧਾਨ ਰਾਹੁਲ ਗਰਗ, ਸਰਗਰਮ ਮੈਂਬਰ ਚਿੰਟੂ ਕੱਕੜ, ਸੈਕਟਰੀ ਹਿਤੇਸ ਪੁਰੀ ,ਜਰਨਲ ਸੈਕਟਰੀ ਹਿਮਾਂਸੂ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments