spot_img
spot_img
spot_img
spot_img
Tuesday, May 28, 2024
spot_img
Homeਪਟਿਆਲਾਮਾਤਾਵਾਂ ਭੈਣਾਂ ਨੂੰ ਸਤਿਕਾਰ ਦੇਣਾ ਹੀ ਸੁੱਖ ਸ਼ਾਂਤੀ ਪ੍ਰਾਪਤ ਕਰਨਾ ਹੈ – ਬ੍ਰਹਮਾ...

ਮਾਤਾਵਾਂ ਭੈਣਾਂ ਨੂੰ ਸਤਿਕਾਰ ਦੇਣਾ ਹੀ ਸੁੱਖ ਸ਼ਾਂਤੀ ਪ੍ਰਾਪਤ ਕਰਨਾ ਹੈ – ਬ੍ਰਹਮਾ ਕੁਮਾਰੀ ਨੀਤੀ ਦੀਦੀ

ਮਾਤਾਵਾਂ ਭੈਣਾਂ ਨੂੰ ਸਤਿਕਾਰ ਦੇਣਾ ਹੀ ਸੁੱਖ ਸ਼ਾਂਤੀ ਪ੍ਰਾਪਤ ਕਰਨਾ ਹੈ – ਬ੍ਰਹਮਾ ਕੁਮਾਰੀ ਨੀਤੀ ਦੀਦੀ

ਅੰਤਰ ਰਾਸ਼ਟਰੀ ਸੰਸਥਾ ਬ੍ਰਹਮਾ ਕੁਮਾਰੀਜ ਦੀ ਸਾਖਾ ਬ੍ਰਹਮਾ ਕੁਮਾਰੀ ਰਾਜਯੋਗ ਸੈਂਟਰ ਓਮ ਸ਼ਾਤੀ ਭਵਨ ਬ੍ਰਹਮਾ ਕੁਮਾਰੀ ਮਾਰਗ ਸਨੋਰ ਦੀ ਸੰਚਾਲਿਕਾ ਬ੍ਰਹਮਾ ਯੌਗਿਨੀ ਦੀਦੀ ਦੇ ਨਿਰਦੇਸ਼ਨ ਹੇਠ ਮਾਤੇਸ਼ਵਰੀ ਭਵਨ ਐਮ.ਆਰ.ਸੀ ਪਿੰਡ ਬੱਲਾ ਵਿਖੇ ਸੁੱਖ ਸਾਂਤੀ ਪ੍ਰਾਪਤ ਕਰਨ ਲਈ ਸਹਿਜ ਰਾਜਯੋਗ ਦਾ ਸੈਮੀਨਾਰ ਆਯੋਜਿਤ ਕੀਤਾ ਜਿਸ ਵਿੱਚ ਮੁੱਖ ਵਕਤਾ ਬ੍ਰਹਮਾ ਕੁਮਾਰੀ ਨੀਤੀ ਦੀਦੀ ਡਾਇਰੈਕਟਰ ਬ੍ਰਹਮਾ ਕੁਮਾਰੀ ਰਾਜਯੋਗ ਸੈਂਟਰ ਸ਼ਾਹਬਾਦ ਨੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦੇ ਹੋਏ ਮਾਤਾਵਾਂ ਭੈਣਾਂ ਦੀ ਤਾਰੀਫ ਕਰਦੇ ਹੋਏ ਦੱਸਿਆ ਮਾਤਾਵਾਂ ਭੈਣਾ ਸਵੇਰੇ 4 ਵਜੇ ਤੋਂ ਰਾਤ 10 ਵਜੇ ਤੱਕ ਲਗਾਤਾਰ ਘਰ ਪਰਿਵਾਰ ਦੀ ਸੁੱਖ, ਸਾਂਤੀ, ਪਿਆਰ, ਆਪਸੀ ਮਿਲਵਰਤਨ ਲਈ ਸੇਵਾ ਕਰਦੀਆ ਹਨ ਉਨਾਂ ਨੂੰ ਕੋਈ ਛੁੱਟੀ ਨਹੀ ਹਮੇਸ਼ਾ ਘਰ ਦੇ ਹਰ ਮੈਬਰ ਦਾ ਧਿਆਨ ਰਖਦੀਆਂ ਹਨ ਘਰ ਦੀ ਸਾਫ ਸਫਾਈ ਭੋਜਨ ਬਣਾਉਣਾ ਭੋਜਨ ਪਰੋਸਣਾ ਭਗਤੀ, ਗਿਆਨ, ਧਿਆਨ ਕਰਕੇ ਘਰ ਦੇ ਹਰ ਜੀਅ ਲਈ ਸੁਭ ਕਾਮਨਾਵਾ ਸ਼ੁਭ ਭਾਵਨਾਵਾ ਦਿੱਦੀਆਂ ਹਨ ਦੇਣੀਆਂ ਹਮੇਸ਼ਾ ਸਰਲ ਸੁਭਾਅ ਸਪਸ਼ਟ ਬਾਣੀ ਵਿਚਾਰ ਹੀ ਘਰ ਵਿੱਚ ਸੁੱਖ ਸਾਂਤੀ ਪ੍ਰੇਮ ਬਣਾ ਕੇ ਰਖਦੀ ਹੈ ਬ੍ਰਹਮਾ ਕੁਮਾਰੀ ਨੀਰਜਾ ਭੈਣ ਸਾਹਬਾਦ ਨੇ ਸਹਿਜ ਰਾਜਯੋਗ ਤੇ ਚਾਨਣਾ ਪਾਓਂਦੇ ਹੋਏ ਕਿਹਾ ਆਪਣੇ ਆਪ ਨੂੰ ਪਹਿਚਾਨੋ ਆਪਣੇ ਸੱਚੇ ਪਰਮ ਪਿਤਾ ਪਰਮਾਤਮਾ ਦੀ ਪਹਿਚਾਣ ਕਰੋ ਜਦੋਂ ਅਸੀ ਇਕਾਗਰ ਚਿੱਤ ਹੋ ਕੇ ਸ਼ਾਂਤ ਮਨ ਨਾਲ ਅਕਾਲ ਪੁਰਖ ਵਾਹਿਗੁਰੂ ਸਦਾ ਸ਼ਿਵ ਦਾ ਸਿਮਰਨ ਕਰਦੇ ਹਾਂ ਉਹ ਹੀ ਸਹਿਜ ਰਾਜਯੋਗ ਹੈ। ਬ੍ਰਹਮਾ ਕੁਮਾਰੀ ਯੋਗਿਨੀ ਦੀਦੀ (ਸੰਚਾਲਿਕਾ) ਨੇ ਕਿਹਾ ਪਿੰਡ ਬੱਲਾਂ ਦੀਆ ਮਾਤਾਵਾ ਭੈਣਾਂ ਬ੍ਰਹਮਾ ਕੁਮਾਰੀਜ ਦਾ ਸਤਿਕਾਰ ਕਰਦੀਆਂ ਜਿਸ ਕਰਕੇ ਉਹ ਸ਼ੁਭ ਦੁਆਵਾ ਵੀ ਪ੍ਰਾਪਤ ਕਰਦੀਆਂ ਹਨ ਇਕ ਦੂਸਰੇ ਨੂੰ ਸਤਿਕਾਰ ਪਿਆਰ ਸਹਿਯੋਗ ਦੇਣ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ ਹਮੇਸ਼ਾ ਸਾਕਾਰਤਮਕ ਸੋਚ ਰੱਖ ਕੇ ਦੁਸਰਿਆਂ ਦੀ ਕਮੀਆ ਕਮਜੋਰੀਆਂ ਨੂੰ ਮਾਫ ਕਰਨਾ ਵੀ ਅਪਣੇ ਮਨ ਨੂੰ ਸਕੂਨ ਦੇਣਾ ਹੈ ਇਸ ਮੋਕੇ ਮਾਤਾਵਾ ਭੈਣਾਂ ਨੇ ਭਜਨ, ਕੀਰਤਨ, ਸ਼ਬਦ ਗਾਇਨ ਕੀਤਾ ਪਿੰਡ ਦੇ ਸਰਪੰਚ ਡਾ ਸ਼ਾਮ ਲਾਲ, ਸੋਮਨਾਥ ਸਮਾਜਸੇਵਕ ਵੇਦ ਪ੍ਰਕਾਸ਼ ਬਲਮਗੜ ਸਮਾਜ ਸੁਧਾਰਕ, ਮੋਹਨ ਸਿੰਘ ਕਲਾਕਾਰ, ਜੀਤਰਾਮ ਸੇਵਕ, ਮਨੀਸ਼ ਕੁਮਾਰ, ਅਨੁਜ ਕੁਮਾਰ, ਮੁਕੇਸ਼ ਕੁਮਾਰ, ਚਾਹਤ ਕੁਮਾਰ ਵਿਮਲ ਕੁਮਾਰ ਨੇ ਬ੍ਰਹਮਾ ਕੁਮਾਰੀਜ ਭੈਣਾ ਦਾ ਸਵਾਗਤ ਕੀਤਾ ਇਸ ਤੋਂ ਇਲਾਵਾ ਹਿਮਾਂਸ਼ੀ, ਮਾਨਸੀ, ਨੀਲਮ ਰਾਣੀ, ਵੀਨਾ ਰਾਣੀ, ਕਿਰਨ ਬਾਲਾ, ਸ਼ੋਭਾ ਰਾਣੀ, ਜਸਵਿੰਦਰ ਕੌਰ, ਬਲਵਿੰਦਰ ਕੌਰ, ਮਧੂ ਬਾਲਾ, ਕੰਚਨਰਾਣੀ, ਲਵਲੀ ਸ਼ਰਮਾ, ਮਾਇਆ ਰਾਣੀ, ਗੁਰਦੇਵ ਕੋਰ, ਹਰਸ਼ਾ ਰਾਣੀ, ਮਨਜੀਤ ਕੋਰ,  ਰਮਨਾ ਕੁਮਾਰੀ, ਬਬੀਤਾ ਰਾਣੀ, ਸ਼ਿਵਾਨੀ ਰਾਣੀ, ਗਿਆਨ ਕੋਰ, ਬੇਬੀ ਰਾਣੀ, ਦੇਵੀ ਮਾਤਾ ਨੇ ਆਪਣੇ ਭਜਨਾਂ ਨਾਲ ਸਰਧਾਲੂਆਂ ਦਾ ਮਨ ਜਿੱਤਿਆ ਅਰਚਨਾ ਅਰੋੜਾ ਨੇ ਆਈਆਂ ਸੰਗਤਾ ਦਾ ਧੰਨਵਾਦ ਕੀਤਾ ਅਤੇ ਇਹ ਜਾਣਕਾਰੀ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments